Monday, May 27, 2024

ਮਤਰੇਈ ਮਾਂ ਵੱਲੋਂ ਮਾਸੂਮ ਲੜਕੀ ਦੀ ਗਲਾ ਘੁੱਟ ਕੇ ਹੱਤਿਆ – ਘਰ ‘ਚ ਟੋਆ ਪੁੱਟ ਕੇ ਦੱਬੀ ਲਾਸ਼

PPN250507

ਭਿੱਖੀਵਿੰਡ,  25 ਮਈ (ਰਾਣਾ/ਭੁਪਿੰਦਰ ਸਿੰਘ)-   ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਮਾੜੀ ਗੋੜ ਸਿੰਘ ਵਿਖੇ ਮਤਰੇਈ ਮਾਂ ਵੱਲੋਂ ਮਾਸੂਮ ਲੜਕੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਘਰ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ। ਇਸ ਕੀਤੇ ਹੋਏ ਪਾਪ ਦਾ ਭਾਂਡਾ ਉਸ ਸਮੇ ਭੱਜਿਆ, ਜਦੋਂ ਲੜਕੀ ਦੀ ਭੂਆ ਕਿਰਨਜੀਤ ਕੌਰ ਆਪਣੇ ਪੇਕੇ ਪਿੰਡ ਆਈ ਹੋਈ ਸੀ ਤਾਂ ਘਰ ਅੰਦਰ ਝਾੜੂ ਫੇਰਨ ਲੱਗੀ ਤਾਂ ਉਸ ਨੂੰ ਘਰ ਵਿੱਚੋਂ ਬਦਬੂ ਆਈ ਤਾਂ ਬਦਬੂ ਵਾਲੇ ਕਮਰੇ ਵਿੱਚ ਜਦੋਂ ਉਹ ਝਾੜੂ ਫੇਰਨ ਲੱਗੀ ਤਾਂ ਉਸ ਨੂੰ ਇੱਕ ਟੋਏ ਵਿੱਚ ਕੱਪੜਾ ਨਜਰ ਆਇਆ। ਜਦੋਂ ਉਸ ਨੇ ਉਸ ਕੱਪੜੇ ਨੂੰ ਖਿੱਚਿਆ ਤਾਂ ਉਸ ਟੋਏ ਵਿੱਚ ਦੱਬੀ ਹੋਈ ਲਾਸ਼ ਬਰਾਮਦ ਹੋਈ ਤੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਪਿੰਡ ਵਿੱਚ ਰੋਲਾ ਪੈ ਗਿਆ। ਇਸ ਸਮੇ ਮੌਕੇ ਤੇ ਪਹੁੰਚੀ ਲੜਕੀ ਦੀ ਅਸਲੀ ਮਾਂ ਲਖਵਿੰਦਰ ਕੌਰ ਪੁੱਤਰੀ ਕਰਮ ਸਿੰਘ ਵਾਸੀ ਲਹੀਆਂ ਜੋ ਬੀਤੇਂ 8-10 ਸਾਲ ਪਹਿਲਾਂ ਰਾਜੂ ਪੁੱਤਰ ਦਾਰਾ ਸਿੰਘ ਵਾਸੀ ਮਾੜੀ ਗੋੜ ਸਿੰਘ ਨਾਲ ਵਿਆਹੀ ਹੋਈ ਸੀ ਤੇ ਉਸ ਦੇ ਪੇਟੋਂ ਦੋ ਲੜਕੀਆਂ ਅਰਸ਼ਦੀਪ ਕੌਰ (7) ਜੋ ਆਪਣੀ ਭੂਆ ਸੁੱਖੀ ਕੋਲ ਰਹਿ ਰਹੀ ਹੈ ਤੇ ਕੋਮਲਪ੍ਰੀਤ ਕੌਰ (3) ਨੇ ਜਨਮ ਲਿਆ ਸੀ ਤੇ ਇੱਕ ਸਾਲ ਪਹਿਲਾਂ ਲਖਵਿੰਦਰ ਕੌਰ ਤੇ ਉਸ ਦੇ ਪਤੀ ਰਾਜੂ ਵਿੱਚਕਾਰ ਝਗੜਾ ਰਹਿੰਦਾ ਸੀ ਤਾਂ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਛੱਡ ਛੱਡਾ ਕਰਾ ਦਿੱਤਾ ਸੀ ਤਾਂ ਉਸ ਸਮੇ ਰਾਜੂ ਦੀਆਂ ਦੋਵੇਂ ਲੜਕੀਆਂ ਆਪਣੇ ਪਿਤਾ ਪਾਸ ਰਹਿ ਗਈਆ। ਇਸ ਤੋਂ ਕੁਝ ਚਿਰ ਬਾਅਦ ਰਾਜੂ ਨੇ ਅਮਨਦੀਪ ਕੌਰ ਪੁੱਤਰੀ ਬਗੀਚਾ ਸਿੰਘ ਵਾਸੀ ਰੱਖ ਭੁਸੇ ਥਾਣਾ ਝਬਾਲ ਨਾਲ ਦੂਸਰਾ ਵਿਆਹ ਕਰ ਲਿਆ ਤਾਂ ਇਸ਼ਕ ਵਿੱਚ ਅੰਨੀ ਹੋਈ ਮਤਰੇਈ ਮਾਂ ਅਮਨਦੀਪ ਕੌਰ ਨੇ ਲੜਕੀ ਕੋਮਲਪ੍ਰੀਤ ਕੌਰ ਨੂੰ ਰਾਹ ਵਿੱਚ ਰੋੜਾ ਸਮਝਦਿਆਂ ਮੋਕਾ ਵੇਖ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਘਰ ਦੇ ਕਮਰੇ ਵਿੱਚ ਟੋਆ ਪੁੱਟ ਕੇ ਉਸ ਵਿੱਚ ਦੱਬ ਦਿੱਤਾ। ਅੱਜ ਸਵੇਰੇ ਉਸ ਦੀ ਲਾਸ਼ ਬਰਾਮਦ ਹੋ ਜਾਣ ਤੇ ਅਸਲੀਅਤ ਸਾਹਮਣੇ ਆ ਗਈ ਤਾਂ ਲੜਕੀ ਦੀ ਅਸਲੀ ਮਾਂ ਲਖਵਿੰਦਰ ਕੌਰ ਦੇ ਬਿਆਨਾ ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁੱਖੀ ਸਿਵਦਰਸ਼ਨ ਸਿੰਘ ਨੇ ਦੋਸ਼ੀ ਔਰਤ ਅਮਨਦੀਪ ਕੌਰ ਪੁੱਤਰੀ ਬਗੀਚਾ ਸਿੰਘ ਵਾਸੀ ਰੱਖ ਭੂਸੇ ਖਿਲਾਫ ਮਕੁੱਦਮਾ ਨੰ: 104 ਧਾਰਾ302 , 201 ਦੇ ਤਹਿਤ ਕੇਸ ਦਰਜ ਕਰਕੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …

Leave a Reply