Friday, March 20, 2026

ਸ਼ਾਨਦਾਰ ਰਿਹਾ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਦਾ ਨਤੀਜਾ

ਅੰਮ੍ਰਿਤਸਰ, 25  ਮਈ (ਜਸਬੀਰ ਸਿੰਘ ਸੱਗੂ)- ਸਥਾਨਕ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਬਾਰਵੀਂ ਕਾਲਸ ਦੇ ਸਾਇੰਸ ਤੇ ਆਰਟਸ ਗਰੁੱਪ ਦੇ ਇਮਤਿਹਾਨ ਵਿੱਚ ਬੈਠੇ ਵਿਦਿਆਰਥੀਆਂ ਵਿਚੋਂ ਇੱਕ ਨੂੰ ਛੱਡ ਕੇ ਸਾਰੇ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ ਅਤੇ ਸਕੂਲ ਦੇ 23 ਵਿਦਿਆਰਥੀਆਂ ਨੇ ਫਸਟ ਡਵੀਜਨਾਂ ਹਾਸਲ ਕੀਤੀਆਂ ਹਨ। ਸਕੂਲ ਦਾ ਵਧੀਆ ਨਤੀਜਾ ਆਉਣ ‘ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਰਾਮਗੜੀਆ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਉਸਾਹਨ ਅਤੇ ਜਨ: ਸਕੱਤਰ ਜਤਿੰਦਰਪਾਲ ਸਿੰਘ ਸੋਖੀ ਨੇ ਜਿਥੇ ਵਿਦਿਆਰਥੀਆਂ ਨੂੰ ਵਧਾਈ ਦਿਤੀ, ਉਥੇ ਸਕੂਲ ਪਿੰ੍ਰਸੀਪਲ ਤੇ ਟੀਚਰਾਂ ਦੀ ਸ਼ਲਘਾ ਕੀਤੀ ਜਿੰਨਾਂ ਦੀ ਮਿਹਨਤ ਨਾਲ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply