Wednesday, April 24, 2024

ਜੰਡਿਆਲਾ ਪ੍ਰੈਸ ਕਲੱਬ ਵਲੋਂ ਨਸ਼ਾ ਛੁਡਾਉ ਜਾਗਰੂਕਤਾ ਕੈਂਪ 28 ਮਈ ਨੂੰ- ਵਰਿੰਦਰ ਮਲਹੋਤਰਾ

PPN250506

ਜੰਡਿਆਲਾ ਗੁਰੂ, 25 ਮਈ (ਹਰਿੰਦਰਪਾਲ ਸਿੰਘ)-  ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਦੇ ਸਹਿਯੋਗ ਨਾਲ ਸ੍ਰ: ਬਲਬੀਰ ਸਿੰਘ ਐਸ ਪੀ ਹੈਡਕੁਆਟਰ ਦੀ ਰਹਿਨੁਮਾਈ ਹੇਠ ਜੰਡਿਆਲਾ ਪ੍ਰੈਸ ਕਲੱਬ ਵਲੋਂ ਕਰਵਾਏ ਜਾ ਰਹੇ ਨਸ਼ਾ ਛੁਡਾਉ ਜਾਗਰੂਕ ਕੈਂਪ ਨਾਲ ਸਬੰਧਤ ਅੱਜ ਇਕ ਮੀਟਿੰਗ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਦੇ ਦਫ਼ਤਰ ਵਿਚ ਹੋਈ।ਜਿਸ ਵਿਚ ਨਸ਼ਾ ਛੁਡਾਊ ਕੈਂਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਰੇ ਮੈਂਬਰਾ ਨੂੰ ਪ੍ਰਧਾਨ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਕਿ ਉਹ ਅਪਨੇ ਅਪਨੇ ਇਲਾਕੇ ਵਿਚ ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਵਾਕੇ ਇਸ ਕੈਂਪ ਵਿਚ ਜਰੂਰ ਲੈਕੇ ਆਉਣ।ਕੈਂਪ ਦਾ ਆਯੋਜਨ 28  ਮਈ ਸਵੇਰੇ 10.30 ਵਜੇ ਸੰਗਮ ਪੈਲਸ ਵਿਚ ਹੋਵੇਗਾ।ਕੈਂਪ ਵਿਚ ਮੁੱਖ ਮਹਿਮਾਨ ਸ੍ਰ: ਗੁਰਪ੍ਰੀਤ ਸਿੰਘ ਐਸ. ਐਸ. ਪੀ ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਹੋਣਗੇ ਅਤੇ ਸ੍ਰ: ਰਾਜੇਸ਼ਵਰ ਸਿੰਘ ਐਸ.ਪੀ ਡੀ ਵਲੋਂ ਜਨਤਾ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਜਾਵੇਗਾ।ਅੰਮ੍ਰਿਤਸਰ ਤੋਂ ਪਹੁੰਚੇ ਹੋਏ ਟੀ ਵੀ ਕਲਾਕਾਰ ਨਾਟਕ ਰਾਹੀ ਜਨਤਾ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਣਗੇ।ਮੀਟਿੰਗ ਵਿਚ ਪੱਤਰਕਾਰ ਸੁਨੀਲ ਦੇਵਗਨ, ਅਸ਼ਵਨੀ ਸ਼ਰਮਾ, ਰਾਜੇਸ਼ ਪਾਠਕ, ਪ੍ਰਗਟ ਸਿੰਘ, ਹਰੀਸ਼ ਕੱਕੜ, ਪ੍ਰਦੀਪ ਜੈਨ, ਗੁਲਸ਼ਨ ਵਿਨਾਇਕ, ਸਤਿੰਦਰ ਅਟਵਾਲ, ਰਜਿੰਦਰ ਸਿੰਘ, ਅਮਰ ਸਿੰਘ, ਹਰਜੀਤ ਸਿੰਘ,  ਪਰਮਵੀਰ ਸਿੰਘ, ਸਤੀਸ਼ ਕੁਮਾਰ, ਸੰਜੀਵ ਭਾਟੀਆ, ਰਾਜੀਵ ਕੁਮਾਰ ਭੋਲਾ, ਅਮੀਤ ਕੁਮਾਰ, ਦੀਪਕ ਮਲਹੋਤਰਾ, ਸੰਦੀਪ ਜੈਨ, ਬਲਵਿੰਦਰ ਸਿੰਘ,  ਸੰਦੀਪ ਜੈਨ, ਨਰਿੰਦਰ ਸੂਰੀ, ਰਾਕੇਸ਼ ਕੁਮਾਰ,  ਹਰਿੰਦਰਪਾਲ ਸਿੰਘ, ਮੀਨਾਕਸ਼ੀ ਸ਼ਰਮਾ, ਵਰੁਣ ਸੋਨੀ, ਅਸ਼ਵਨੀ ਸ਼ਰਮਾ, ਸੁਖਚੈਨ ਸਿੰਘ, ਪ੍ਰਦੀਪ ਜੈਨ, ਹਰੀਸ਼ ਕੱਕੜ, ਰਾਮਸ਼ਰਨ ਸਿੰਘ, ਮਲਕੀਤ ਸਿੰਘ ਚੀਦਾ, ਕੀਮਤੀ ਜੈਨ ਆਦਿ ਹਾਜਿਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply