Sunday, October 6, 2024

ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਢਿੱਲੋਂ ਨੇ ਸੰਭਾਲਿਆ ਅਹੁੱਦਾ

Jaswinder Singh Dhillon

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਯੂਨੀਵਰਸਿਟੀ ਦੀ ਮੈਨੇਜ਼ਮੈਂਟ ਨੇ ਅਹਿਮ ਫੈਸਲਿਆਂ ਦੌਰਾਨ ਅੱਜ ਡੀਨ ਐਜ਼ੂਕੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਿੰਸੀਪਲ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਡਾ. ਜਸਵਿੰਦਰ ਸਿੰਘ ਢਿੱਲੋਂ ਨੂੰ ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ਰਜਿਸਟਰਾਰ ਨਿਯੁਕਤ ਕਰ ਦਿੱਤਾ। ਅਕਾਦਮਿਕ ਮਾਮਲਿਆਂ ਦੇ ਮਾਹਿਰ ਅਤੇ ਮੰਨ੍ਹੇ-ਪ੍ਰਮੰਨ੍ਹੇ ਪ੍ਰਸ਼ਾਸ਼ਸਿਕ ਡਾ. ਢਿੱਲੋਂ ਨੇ ‘ਵਰਸਿਟੀ ਦੇ ਉੱਪ ਕੁਲਪਤੀ ਪ੍ਰੋ: (ਡਾ.) ਸਰਬਜੀਤ ਸਿੰਘ ਚਾਹਲ ਦੀ ਮੌਜ਼ੂਦਗੀ ਵਿੱਚ ਆਪਣਾ ਅਹੁੱਦਾ ਸੰਭਾਲਿਆ।
ਡਾ. ਢਿੱਲੋਂ ਜਿਨ੍ਹਾਂ ਨੂੰ 30 ਸਾਲ ਦਾ ਰਿਸਰਚ ਵਿੱਚ ਤਜ਼ਰਬਾ ਹਾਸਲ ਹੈ, ਪਿਛਲੇ 16 ਸਾਲਾਂ ਤੋਂ ਪ੍ਰਿੰਸੀਪਲ, ਡੀਨ ਅਤੇ ਹੋਰ ਮਹੱਤਵਪੂਰਨ ਅਹੁੱਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਇਸ ਵੇਲੇ ਨੈਸ਼ਨਲ ਅਸੈਸਮੈਂਟ ਐਂਡ ਐਕਰੈਡਿਟੇਸ਼ਨ (ਨੈਕ) ਅਤੇ ਨੈਸ਼ਨਲ ਕੌਂਸਲ ਆਫ਼ ਟੀਚਰ ਐਜ਼ੂਕੇਸ਼ਨ (ਐੱਨ. ਸੀ. ਟੀ. ਈ.) ਦੇ ਨੈਸ਼ਨਲ ਅਸੈਸਰ ਹਨ ਅਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਂਨਟ ਅਤੇ ਸਿਡੀਕੇਟ ਦੇ ਮੈਂਬਰ ਤੋਂ ਇਲਾਵਾ ਗਾਂਧੀਅਨ ਰਿਸਰਚ ਸੈਂਟਰ ਦੇ ਡਾਇਰੈਟਰ ਅਤੇ ਰਿਸਰਚਰਜ਼ ਟੈਂਡਮ ਰਸਾਲੇ ਦੇ ਐਡੀਟਰ ਵੀ ਹਨ।
ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਢਿੱਲੋਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਯੂਨੀਵਰਸਿਟੀ ਦੀ ਸਫ਼ਲਤਾ ਅਤੇ ਪ੍ਰਸਾਰ ਲਈ ਸੇਵਾਵਾਂ ਨਿਭਾਉਣਗੇ। ਇਸ ਤੋਂ ਇਲਾਵਾ ਮੈਨੇਜ਼ਮੈਂਟ ਨੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੂੰ ਸਟੂਡੈਂਟ ਵੈਲਫ਼ੇਅਰ ਤੇ ਕਲਚਰਲ ਸਰਗਰਮੀਆਂ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਦੇ ਪ੍ਰਿੰਸੀਪਲ ਡਾ. ਆਰ. ਕੇ. ਧਵਨ ਨੂੰ ਡਾਇਰੈਕਟਰ ਰਿਸਰਚ ਅਤੇ ਡੀ. ਐੱਸ. ਰਟੌਲ ਨੂੰ ਯੂਨੀਵਰਸਿਟੀ ਦੇ ਡਿਪਟੀ ਡਾਇਰੈਟਰ ਲੋਕ ਸੰਪਰਕ ਵਿਭਾਗ ਵਜੋਂ ਅਹੁੱਦਿਆਂ ‘ਤੇ ਬਿਰਾਜਮਾਨ ਕੀਤਾ।
ਇਸ ਮੌਕੇ ਉੱਪ ਕੁਲਪਤੀ ਡਾ. ਚਾਹਲ ਨੇ ਕਿਹਾ ਕਿ ਪੂਰੀ ਟੀਮ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਇਹ ਸਾਰੇ ਅਧਿਕਾਰੀ ‘ਵਰਸਿਟੀ ਦੇ ਮਨੋਰਥ ਅਤੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਡਾ. ਢਿੱਲੋਂ ਨੇ ਡਾ. ਚਾਹਲ ਦੁਆਰਾ ਨਿਵਾਜੇ ਅਹੁੱਦੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ‘ਵਰਸਿਟੀ ਦੀ ਉਨੱਤੀ ਤੇ ਤਰੱਕੀ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply