
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ)– ਸਥਾਨਕ ਤਰਨ ਤਾਰਨ ਰੋਡ, ਚਾਟੀਵਿੰਡ ਨਹਿਰ ਵਿਖੇ ਨੋਜਵਾਨ ਸੇਵਕ ਸਭਾ ਵਲੋਂ ਸੱਤਵਾਂ ਸਲਾਨਾ ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਮਹੰਤ ਪਵਨ ਸਤਾਰਾ ਐਂਡ ਪਾਰਟੀ ਨੇ ਸਾਰੀ ਰਾਤ ਮਾਤਾ ਦੀਆਂ ਭੇਟਾਂ ਦਾ ਗੁਣ-ਗਾਣ ਕਰਕੇ ਸੰਗਤਾਂ ਨੂੰ ਮਹਾ ਮਾਈ ਦੇ ਚਰਨਾ ਨਾਲ ਜੋੜਿਆ।ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਐਮ.ਐਲ.ਏ ਹਰਜਿੰਦਰ ਸਿੰਘ ਠੇਕੇਦਾਰ, ਚਰਨਜੀਤ ਸਿੰਘ ਰੰਧਾਵਾ ਵਾਰਡ ਨੰ. ੩੮ ਦੇ ਇੰਚਾਰਜ, ਰਣਧੀਰ ਸਿੰਘ ਹੈਪੀ ਜਨਰਲ ਸਕੱਤਰ ਜਿਲਾ ਕਾਂਗਰਸ ਸ਼ਹਿਰੀ, ਅਵਤਾਰ ਸਿੰਘ ਤਾਰੀ, ਜਗਦੀਸ਼ ਸਿੰੰਘ ਠੇਕੇਦਾਰ, ਪਲਵਿੰਦਰ ਸਿੰਘ ਪੀ.ਏ. ਆਦਿ ਸ਼ਖਸ਼ੀਅਤਾਂ ਨੂੰ ਜਾਗਰਣ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਪੱਪੂ ਨੇ ਮੋਮੈਂਟੋ ਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਇਸ ਮੋਕੇ ਪ੍ਰਧਾਨ ਸੁਰਿੰਦਰ ਸ਼ਰਮਾ ਗੁਰੂ ਅਰਜਨ ਨਗਰ, ਅਮਰੀਕ ਸਿੰਘ ਬੀ.ਕੇ. ਕੁਲਵੰਤ ਸਿੰਘ ਗੁਰਵਿੰਦਰ ਸਿੰਘ ਬਾਉ, ਪਰਦੀਪ ਕੁਮਾਰ ਲਾਲ ਚੰਦ ਤੇ ਹੋਰ ਬਹੁਤ ਸਾਰੇ ਇਲਾਕਾ ਵਾਸੀ ਮੋਜੂਦ ਸਨ।ਜਾਗਰਣ ਵਿੱਚ ਆਈਆਂ ਸੰਗਤਾਂ ਵਾਸਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media