Friday, November 22, 2024

ਡੀ.ਪੀ.ਐਸ. ਸਕੂਲ ਦੇ ਅਭਿਸ਼ੇਕ, ਕਰਣਬੀਰ, ਜਾਇਨਾਪ੍ਰੀਤ ਤੇ ਪ੍ਰਿੰਕਲ ਐਲਾਨੇ ਸਾਲ ਦੇ ਸਰਵੋਤਮ ਖਿਡਾਰੀ

PPN250510
ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ)- ਦਿੱਲੀ ਪੱਬਲਿਕ ਸਕੂਲ ਸਫਲ ਅਤੇ ਜੇਤੂ ਵਿਦਿਆਰਥੀਆਂ ਲਈ ਅੱਜ ਦਾ ਦਿਨ ਅਨਮੋਲ ਸੀ ਜੱਦਕਿ ਉਨ੍ਹਾਂ ਦੀ ਪ੍ਰਤਿਭਾ ਅਤੇ ਕੁਸ਼ਲਤਾ ਨੂੰ ਸਕੂਲ ਵੱਲੋ ਸਨਮਾਨ ਨਾਲ  ਮਾਨ ਮਿਲਿਆ। ਇਸ ਖਾਸ ਮੌਕੇ ਤੇ ਗਿਆਨ ਦੀ ਦੇਵੀ ”ਸਰਸਵਤੀ” ਨੂੰ ਸਰਸਵਤੀ ਵੰਦਨਾ ਨਾਲ ਅਰਪਿਤ ਕਰਕੇ ਇਸ ਸਵੇਰ ਦਾ ਸ਼ੁਭ ਆਰੰਭ ਹੋਇਆ। ਇਸ ਮੌਕੇ ਤੇ ਮੁੱਖ ਮੇਹਮਾਨ ਡਾ. ਪਰਮਜੀਤ ਕੁਮਾਰ ਪ੍ਰਿੰਸੀਪਲ ਹਿੰਦੂ ਸਭਾ ਕਾਲੇਜ ਅੰਮ੍ਰਿਤਸਰ ਦੇ ਨਾਲ ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰ ਸ਼੍ਰੀ ਸੰਜੇ ਮਹੇਸ਼ਵਰੀ ਦਾ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਫੂਲਾਂ ਨਾਲ ਭਾਵ ਭਿੰਨਾ ਸਵਾਗਤ ਕੀਤਾ। ਇਸ ਸ਼ਾਨਦਾਰ ਪ੍ਰੋਗਰਾਮ ਵਿਚ ਡੀ.ਪੀ.ਐਸ. ਦੇ ਅਭਿਸ਼ੇਕ ਸ਼ਰਮਾਂ ਜਿਸ ਨੂੰ ਆਈ.ਪੀ.ਐਲ. ਅੰਡਰ-17  ਲਈ ਚੁਣਿਆ ਗਿਆ ਹੈ ਅਤੇ ਕਰਣਬੀਰ ਸਿੰਘ ਜਿਸ ਨੂੰ ਨੈਸ਼ਨਲ ਪੱਧਰ ਦੀ ਫੁਟਬਾਲ ਟੀਮ ਲਈ ਚੁਣਿਆ ਗਿਆ ਨੂੰ ਸਰਵਸ਼ੇਰਠ ਖਿਡਾਰੀਆਂ ਦੇ ਖਿਤਾਬ ਨਾਲ ਨਵਾਜਿਆ ਗਿਆ। ਲੜਕੀਆਂ ਵਿਚ ਜਾਇਨਾਪ੍ਰੀਤ ਕੌਰ 12-ਸਾਲਾਂ ਸਕੇਟਰ ਜਿਸਨੇ 2 -ਸੋਨੇ ਦੇ ਮੈਡਲ ਨੈਸ਼ਨਲ ਪੱਧਰ ਤੇ ਜਿੱਤੇ ਦੇ ਨਾਲ ਪ੍ਰਿੰਸੀਪਲ ਸੇਠੀ 2-ਸੋਨੇ ਦੇ ਮੈਡਲ ਜੇਤੂ ਤੈਰਾਕੀ ਵਿਚ ਨੂੰ ਸਰਵਉਤਮ ਖਿਡਾਰੀ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਲਗਭਗ 120-ਖਿਡਾਰੀਆਂ ਅਤੇ ਹੋਰ ਖੇਤਰਾਂ ਵਿਚ ਕੁਸ਼ਲ ਖਿਡਾਰੀਆਂ ਨੂੰ ਖਾਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਗਾਇਕੀ ਸੰਗੀਤ, ਚਿਤਰਕਾਰੀ ਅਤੇ ਹੋਰ ਕਲਾਕਾਰ ਸ਼ਾਮਿਲ ਸਨ।ਸਨਮਾਨਿਤ ਵਿਦਿਆਰਥੀਆਂ ਵਿਚ ਅਨਮੋਲਦੀਪ ਸਿੰਘ ਸੀ ਜਿਸ ਨੇ ਰੋਲਰ ਸਕੇਟਿੰਗ ਵਿਚ ਰਾਜ ਪੱਧਰ ਤੇ ਸੋਨੇ ਦਾ ਮੈਡਲ ਹਾਸਿਲ ਕੀਤਾ, ਰਾਜਨਪ੍ਰੀਤ ਸਿੰਘ ਜਿਸਨੇ ਨੈਸ਼ਨਲ ਪੱਧਰ ਤੇ ਕਰਾਟੇ ਵਿਚ ਸੋਨੇ, ਚਾਂਦੀ ਅਤੇ ਕਾਂਸੀ ਮੈਡਲ ਜਿੱਤੇ। ਨਵਦੀਪ ਸਿੰਘ ਨੈਟਬਾਲ ਵਿਚ ਸੋਨੇ ਦਾ ਮੈਡਲ ਜੇਤੂ ਅਤੇ ਮਧੂਰ ਅਰੋੜਾ ਨੈਸ਼ਨਲ ਪੱਧਰ ਦਾ ਸੋਨੇ ਦਾ ਮੈਡਲ ਨਿਸ਼ਾਨੇਬਾਜ।ਇਸ ਮੌਕੇ ਤੇ ਸਾਂਸਕ੍ਰਿਤਕ ਪ੍ਰੋਗਰਾਮ ਦੀ ਪੇਸ਼ਕਸ਼ ਵਿਚ ਵਿਦਿਆਰਥੀਆਂ ਵੱਲੋ ਮੋਬਾਇਲ ਫੋਨ ਦੇ ਦਿਲਚਸਪ ਵਿਸ਼ੇ ਮਾਇਮ ਵੱਲੋ ਮੰਚਨ ਕੀਤਾ ਗਿਆ ਇਸ ਪੇਸ਼ਕਸ਼ ਵਿਚ ਮੋਬਾਇਲ ਫੋਨ ਦਾ ਜਰੂਰਤ ਤੋ ਵੱਧ ਇਸਤੇਮਾਲ ਕਰਨ ਤੇ ਚੁਸਕੀ ਲਈ ਗਈ ਸੀ ਜਿਸਨੇ ਦਰਸ਼ਕਾਂ ਨੂੰ ਥਹਾਕੇ ਲਗਾਉਣ ਨਹੀ ਮਜਬੂਰ ਕਰ ਦਿਤਾ। ਇਸ ਪੇਸ਼ਕਸ਼ ਵਿਚ ਦਿਖਾਇਆ ਗਿਆ ਕਿ ਕਿਵੇ ਮੋਬਾਇਲ ਫੋਨ ਬਾਥਰੂਮ ਵਿਚ ਵੀ ਨਾ ਸਿਰਫ ਨੌਜਵਾਨਾਂ ਸਗੋਂ ਬਜੂਰਗਾਂ ਦਾ ਵੀ ਸਾਥੀ ਬਣ ਚੁੱਕਾ ਹੈ। ਇਸ ਆਦਤ ਬਾਰੇ ਵਿਚ ਵੱਖ ਵੱਖ ਕਿੱਸੇ ਬੱਚਿਆਂ ਨੇ ਪੇਸ਼ ਕੀਤੇ ਅਤੇ ਸਭ ਦਾ ਮਨ-ਮੋਹਨ ਲਿਆ।ਇਸ ਤੋ ਇਲਾਵਾ ਇਕ ਮਨਮੋਹਕ ਗੀਤ-ਸੰਗੀਤ ਅਤੇ ਨਾਂਚ ਰਾਹੀ ਇੰਦਰ ਧਨੂਸ਼ ਦੇ ਰੰਗਾਂ ਦੇ ਬਾਰੇ ਵਿਚ ਦਰਸ਼ਾਇਆ ਗਿਆ।ਮੁੱਖ ਮਹਿਮਾਨ ਨੇ ਪ੍ਰਿੰਸੀਪਲ ਦੀ ਹਾਜਰੀ ਵਿਚ ਇਨਾਮ ਤਕਸੀਮ ਕੀਤੇ। ਖਾਸ ਮਹਿਮਾਨ ਨੂੰ ਖਾਸ ਮੋਮੈਂਟੋ ਭੇਜ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply