Wednesday, June 18, 2025
Breaking News

ਨਸ਼ੇ ਦੇ ਤਸਕਰਾਂ ਦੇ ਖਿਲਾਫ ਸੁਰੂ ਕੀਤੀ ਗਈ ਮੁਹਿੰਮ ਤਹਿਤ ਜੋਨ ਵਿਚ ਵੱਡੀ ਮਾਤਰਾ ‘ਚ ਨਸ਼ੇ ਬਰਾਮਦ- ਆਈ. ਜੀ ਉਮਰਾਨੰਗਲ

PPN260501
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ ਬਠਿੰਡਾ ਜੋਨ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆ ਹੋਇਆ ਦਸਿੱਆ ਕਿ ਮਾਨਯੋਗ ਡੀ.ਜੀ.ਪੀ. ਸਾਹਿਬ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਤਹਿਤ ਨਸ਼ੇ ਦੇ ਤਸਕਰਾ ਦੇ ਖਿਲਾਫ ਸੁਰੂ ਕੀਤੀ ਗਈ ਮੁਹਿੰਮ ਤਹਿਤ ਜੋਨ ਵਿਚ ਸਰਚ ਅਭਿਆਨ ਚਲਾਇਆ ਗਿਆ ਜੋ ਸਰਚ ਅਭਿਆਨ ਦੇ 24 ਘਟਿੰਆ ਦੇ ਅੰਦਰ-ਅੰਦਰ 85 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ 83 ਮੁਕੱਦਮੇ ਦਰਜ ਰਜਿਸਟਰ ਕਰਕੇ ਉਹਨਾ ਪਾਸੋ 350 ਗ੍ਰਾਮ ਹੈਰੋਇਨ, 152 ਕਿਲੋ 700 ਗ੍ਰਾਮ ਭੁੱਕੀ ਚੂਰਾ ਪੋਸਤ, 766ਗ੍ਰਾਮ ਸਮੈਕ, 8659 ਨਸ਼ੀਲੀਆ ਗੋਲੀਆ, 23 ਨਸ਼ੀਲੇ ਟੀਕੇ, 21 ਕਿਲੋ 525 ਗ੍ਰਾਮ ਨਸ਼ੀਲਾ ਪਾਊਡਰ, ਇੱਕ ਚਾਲੂ ਭੱਠੀ, 70 ਲੀਟਰ ਨਜਾਇਜ ਸਰਾਬ ਬਰਾਮਦ ਕਰਾਉਣ ਵਿਚ ਅਹਿਮ ਕਾਮਯਾਬੀ ਹਾਸਲ ਕੀਤੀ ਗਈ ਹੈ ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਰਚ ਅਭਿਆਨ ਦੌਰਾਨ ਜਿਲਾਂ ਬਠਿੰਡਾ ਵੱਲੋ ਬੀੜ ਬਸਤੀ ਗਲੀ ਨੰਬਰ 1 ਤੋ 6  ਤੱਕ ਸਰਚ ਅਭਿਆਨ ਕੀਤਾ ਗਿਆ ਜੋ ਇਸ ਸਰਚ ਅਭਿਆਨ ਦੌਰਾਨ 16 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 1000 ਲੀਟਰ ਲਾਹਨ, 20  ਲੀਟਰ ਸਰਾਬ ਠੇਕਾ, ਪੰਜ ਚਾਲੂ ਭੱਠੀਆ, 7 ਗ੍ਰਾਮ ਸਮੈਕ , 200 ਗ੍ਰਾਮ ਨਸ਼ੀਲਾ ਪਾਊਡਰ ਅਤੇ ਚਾਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਾਉਣ ਵਿਚ ਅਹਿਮ ਸਫਲਤਾ ਹਾਸਲ ਕੀਤੀ ਹੈ ਅਤੇ ਇਸੇ ਤਰਾਂ ਹੀ ਜਿਲਾ ਫਾਜਿਲਕਾ ਵੱਲੋ ਸਰਚ ਅÎਭਆਨ ਬਸਤੀ ਸੀਡ ਫਾਰਮ ਅਬੋਹਰ ਥਾਣਾ ਸਿਟੀ ਅਬੋਹਰ ਕੀਤਾ ਗਿਆ ਜੋ ਇਸ ਸਰਚ ਅÎਭਿਆਨ ਦੌਰਾਨ ਇੱਕ ਦੋਸ਼ੀ ਗ੍ਰਿਫਤਾਰ ਕਰਕੇ   500 ਗ੍ਰਾਮ ਸਮੈਕ ਬਰਾਮਦ ਕਰਵਾਈ ਅਤੇ ਥਾਣਾ ਬਹਾਵ ਵਾਲਾ ਪਿੰਡ ਰਾਜਪੁਰਾ ਵਿਖੇ ਸਰਚ ਅਭਿਆਨ ਚਲਾਇਆ ਗਿਆ ਜਿੰਨਾਂ ਵੱਲੋ ਸਰਚ ਅਭਿਆਨ ਦੌਰਾਨ ਬਲਕਰਨ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਰਾਜਪੁਰਾ ਪਾਸੋ 20 ਕਿਲੋ ਨਸ਼ੀਲਾ ਪਾਊਡਰ, ਇੱਕ ਹਜਾਰ (1000) ਨਸੀਲੀਆ ਗੋਲੀਆ ਐਲੋਫੋਰਾ ਅਤੇ 8 ਲੱਖ ਰੁਪੈ ਬਰਾਮਦ ਕਰਾਉਣ ਵਿਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ ।
ਨਸ਼ੀਲੇ ਪਦਾਰਥਾ ਦੀ ਤਸਕਰੀ ਕਰਨ ਵਾਲੇ ਮੇਨ ਸਮਗਲਰਾ ਨਾਲ ਨਿਪਟਣ ਲਈ ਅਤੇ ਮੁਕਦਮਾਤ ਵਿਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੋ ਜਿਲਾ ਪੁਲਿਸ ਮੁਖੀਆ ਨੂੰ ਸਖਤੀ ਨਾਲ ਪੁਛਗਿੱਛ ਕਰਨ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਨਸ਼ਾ ਤਸਕਰੀ ਕਰਨ ਵਾਲੇ ਮਾੜੇ ਅਨਸਰ ਤੇ ਲਗਾਤਾਰ ਸਖਤ ਨਿਗਰਾਨੀ ਰੱਖਣ ਲਈ ਵੀ ਹਦਾਇਤਾ ਜਾਰੀ ਕੀਤੀਆ ਗਈਆ ਹਨ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply