ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ)- ਸਿੱਖ ਸਿਆਸ਼ੀ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਨੂੰ ਆਪਣੀ ਮਾਤਾ ਈਸ਼ਰ ਕੌਰ ਦੇ ਸਸਕਾਰ ਵਿੱਚ ਭਾਗ ਲੈਣ ਦੀ ਅਦਾਲਤ ਨੇ ਇਜ਼ਾਜਤ ਦੇ ਦਿੱਤੀ ਹੈ।ਦਰਅਸਲ ਭਾਈ ਲਾਹੌਰੀਆ ਦੇ ਮਾਤਾ ਜੀ 12 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਜਿਸ ਤੋਂ ਬਾਅਦ ਭਾਈ ਲਾਹੌਰੀਆ ਦੇ ਕਸਟਡੀ ਪੈਰੋਲ ਨੂੰ ਪ੍ਰਾਪਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਪਟਿਆਲਾ ਹਾਊਸ ਕੋਰਟ ਦੀ ਫਾਸਟ ਟ੍ਰੈਕ ਕੋਰਟ ਦੇ ਜੱਜ ਰਿਤੇਸ਼ ਸਿੰਘ ਦੇ ਗ੍ਰਹਿ ਵਿਖੇ 12 ਸਤੰਬਰ ਨੂੰ ਪੈਰੋਲ ਲਈ ਕਮੇਟੀ ਵੱਲੋਂ ਵਕੀਲ ਲੱਖ਼ਮੀਚੰਦ ਦੀ ਮਾਰਫ਼ਤ ਅਰਜ਼ੀ ਲਗਾਈ ਗਈ ਸੀ।ਜਿਸ ‘ਤੇ ਅੱਜ ਸੁਣਵਾਈ ਕਰਦੇ ਹੋਏ ਜੱਜ ਸਾਹਿਬ ਨੇ ਭਾਈ ਲਾਹੌਰੀਆ ਨੂੰ 2 ਦਿਨ ਦੀ ਕਸਟਡੀ ਪੈਰੋਲ ਦੇ ਦਿੱਤੀ। ਜੌਲੀ ਨੇ ਦੱਸਿਆ ਕਿ ਭਾਈ ਲਾਹੌਰੀਆ ਮਾਤਾ ਈਸ਼ਰ ਕੌਰ ਦੇ ਇੱਕੋ-ਇੱਕ ਪੁੱਤਰ ਹਨ।ਇਸ ਲਈ ਤਿਹਾੜ ਜੇਲ ਪ੍ਰਸ਼ਾਸਨ ਨੂੰ ਅਦਾਲਤ ਨੇ ਭਾਈ ਲਾਹੌਰੀਆ ਨੂੰ ਕਰੜੀ ਸੁਰੱਖਿਆ ਵਿਚ ਪਿੰਡ ਕਸਬਾ ਭਰਾਲ, ਮਲੇਰਕੋਟਲਾ ਲੈ ਜਾਣ ਦੀ ਹਦਾਇਤ ਦਿੱਤੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …