Saturday, July 27, 2024

ਚੱਕਮੁਕੰਦ ਤੇ ਲਹੋਰੀਆਂ ਵਲੋਂ ਨਵੀਂ ਫੈਂਡਰੇਸ਼ਨ ਬਣਾਉਣ ਸਬੰਧੀ ਮੀਟਿੰਗ

ਸ਼ਮਾਜ ਵਿਚ ਵੱਧ ਰਹੇ ਨਸ਼ੇ ਤੇ ਕੁਰੀਤੀਆਂ ਖਿਲਾਫ ਲੋਕਾਂ ਨੂੰ ਇੱਕਮੁਠ ਕਰਾਂਗੇ- ਬਿੱਟੂ, ਲਹੋਰੀਆ

PPN260513

ਅੰਮ੍ਰਿਤਸਰ, 26  ਮਈ (ਸੁਖਬੀਰ ਸਿੰਘ)-  ਸਿੱਖ ਕੌਮ ਦੀ ਚੜਦੀ ਕਲਾ ਵਾਸਤੇ ਕਾਰਜ ਕਰਨ, ਸਮਾਜ ਸੇਵਾ ਦੇ ਕਾਰਜ ਕਰਨ ਅਤੇ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਜਿੰਨਾਂ ਵਿਚ ਨਸ਼ੇ, ਦਹੇਜ, ਭਰੂਣ ਹੱਤਿਆ, ਡੇਰਾਵਾਦ, ਪਾਖੰਡਵਾਦ, ਦੇਹਧਾਰੀ ਗੁਰੂਆਂ ਦੀ ਉੱਪਜ ਅਤੇ ਅਗਿਆਨਤਾ ਦੇ ਕਾਰਨ ਲੋਕਾਂ ਦਾ ਵਹਿਮਾਂ ਭਰਮਾਂ ਦੇ ਜਾਲ ਵਿਚ ਫਸਣਾ ਆਦਿ ਬੁਰਾਈਆਂ ਨੂੰ ਖਤਮ ਕਰਨ ਅਤੇ ਲੋਕਾਂ ਨੂੰ ਇੰਨਾਂ ਬਾਰੇ ਜਾਗਰੂਕ ਤੇ ਸੁਚੇਤ ਕਰਨ ਸਬੰਧੀ ਬਣਾਈ ਜਾ ਰਹੀ ਨਵੀਂ ਫੈਂਡਰੈਸ਼ਨ ਸਬੰਧੀ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਸਰਕਲ ਦੇ ਨੋਜਵਾਨਾਂ ਨਾਲ ਯੂੱਥ ਆਗੂ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਅਤੇ ਸਮਾਜ ਸੇਵਕ ਤਸਵੀਰ ਸਿੰਘ ਲਹੋਰੀਆਂ ਦੀ ਅਗਵਾਈ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਬਿੱਟੂ ਚੱਕਮੁਕੰਦ ਤੇ ਤਸਵੀਰ ਲਹੋਰੀਆਂ ਨੇ ਸਾਂਝੇ ਤੋਰ ਤੇ ਕਿਹਾ ਕਿ ਇਹ ਸਾਰੀਆਂ ਕੁਰੀਤੀਆਂ ਤੇ ਨੋਜਵਾਨਾਂ ਵਿਚ ਵੱਧ ਰਿਹਾ ਨਸ਼ਾ ਤੇ ਪੱਤਿਤਪੁਣਾ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇਕਰ ਅਸੀ ਸਾਰੇ ਕੋਮ ਦਾ ਦਰਦ ਰੱਖਣ ਵਾਲੇ ਸਾਰੇ ਗੁਰਸਿੱਖ ਨੋਜਵਾਨ ਇਕਮੁੱਠ ਹੋ ਕੇ ਇੰਨਾਂ ਬੁਰਾਈਆਂ ਨੂੰ ਖਤਮ ਕਰਨ ਦਾ ਤੁਹੱਈਆਂ ਕਰਾਂਗੇ। ਸਾਰੇ ਨੋਜਵਾਨਾਂ ਨੇ ਇਕਮੁੱਠ ਹੋ ਕੇ ਪ੍ਰਣ ਕਰਦਿਆਂ ਕਿਹਾ ਕਿ ਅਸੀ ਕੋਮ ਦੀ ਚੜਦੀ ਕਲਾ ਵਾਸਤੇ ਤਨਦੇਹੀ ਨਾਲ ਦਿਨ ਰਾਤ ਮਿਹਨਤ ਕਰਕੇ ਇਸ ਨਸ਼ੇ ਵਰਗੀ ਅਲਾਹਮਤ ਨੂੰ ਪੰਜਾਬ ਵਿਚੋਂ ਜੜ ਤੋਂ ਖਤਮ ਕਰਾਂਗੇ। ਇਸ ਮੋਕੇ ਗੁਰਵਿੰਦਰ ਸਿੰਘ ਗੈਰੀ, ਮੈਂਬਰ ਨਵਪ੍ਰੀਤ ਸਿੰਘ, ਹਰਜਿੰਦਰ ਸਿੰਘ ਸੋਨੂੰ, ਕੰਵਲਪ੍ਰੀਤ ਸਿੰਘ, ਸਰਬਜੀਤ ਸਿੰਘ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਲਵਜੀਤ ਸਿੰਘ, ਮਨਿੰਦਰ ਸਿੰਘ, ਨਾਨਕ ਸਿੰਘ, ਸੁਖਦੇਵ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਰੋਬਨਿ ਸੰਧੂ, ਨਵਪ੍ਰੀਤ ਦੂਸਾਂਝ, ਲਵਪ੍ਰੀਤ ਰੰਧਾਵਾ, ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਹਨੀ, ਗੁਰਜਿੰਦਰਪਾਲ ਸਿੰਘ ਆਦਿ ਹਾਜਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply