ਬਠਿੰਡਾ, 17 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜਿਲ੍ਹਾ ਬਾਲ ਸੁਰੱਖਿਆ ਅਫਸਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ 15 ਸਤੰਬਰ ਨੂੰ ਪਿੰਡ ਕੋਟਸ਼ਮੀਰ ਨੇੜੇ ਫੂਲ ਰਜਵਾਹਾ ਦੇ ਇੱਕ ਕਿਸਾਨ ਜਗਰੂਪ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਇੱਕ ਲਾਵਾਰਿਸ ਬੱਚੀ (ਉਮਰ ਤਕਰੀਬਨ 02 ਸਾਲ) ਕੋਟਸ਼ਮੀਰ ਤੋਂ ਕੈਲੇਬਾਂਦਰ ਨੂੰ ਜਾਂਦੇ ਸੂਏ ਵਿੱਚ ਸੁੱਟੀ ਹੋਈ ਮਿਲੀ।ਉਨ੍ਹਾਂ ਨੇ ਤੁਰੰਤ ਇਸ ਬੱਚੀ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ।ਇਸ ਲਾਵਾਰਿਸ ਬੱਚੀ ਦੇ ਸਬੰਧ ਵਿੱਚ ਪੁਲਿਸ ਸਟੇਸ਼ਨ ਕੋਟਫੱਤਾ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਇਸ ਲਾਵਾਰਿਸ ਬੱਚੀ ਦੇ ਸਬੰਧ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਬਠਿੰਡਾ ਨੂੰ ਜਾਣੂ ਕਰਵਾਇਆ ਗਿਆ ਅਤੇ ਇਸ ‘ਤੇ ਕਾਰਵਾਈ ਕਰਦੇ ਹੋਏ ਇਸ ਬੱਚੀ ਦੇ ਸਬੰਧ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ ਵੱਲੋਂ ਜਾਾਂਚ-ਪੜ੍ਹਤਾਲ ਕੀਤੀ ਗਈ ਅਤੇ ਪੁਲਿਸ ਸਟੇਸ਼ਨ ਕੋਟਫੱਤਾ, ਜ਼ਿਲ੍ਹਾ ਬਠਿੰਡਾ ਵਿਖੇ ਡੀ.ਡੀ.ਆਰ ਨੰ: 033 ਮਿਤੀ 16/09/2016 ਦਰਜ ਕਰਵਾਈ ਗਈ ਤਰ੍ਹਾਂ ਬੱਚੀ ਦੇ ਮੈਡੀਕਲੀ ਫਿੱਟ ਹੋਣ ਅਤੇ ਚਾਈਲਡ ਵੈਲਫੇਅਰ ਕਮੇਟੀ, ਬਠਿੰਡਾ ਦੇ ਹੁਕਮਾਂ ਨਾਲ ਮਿਤੀ 16/09/2016 ਨੂੰ ਜਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ ਵੱਲੋਂ ਇਸ ਬੱਚੀ ਦੇ ਹਿੱਤ ਨੂੰ ਮੁੱਖ ਰਖਦੇ ਹੋਏ ਚੰਗੇ ਭਵਿੱਖ ਲਈ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ) ਐਕਟ 2000 ਤਹਿਤ ਇਸ ਲਾਵਾਰਿਸ ਬੱਚੀ ਨੂੰ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਸ਼੍ਰੀ ਰਾਧਾ ਕ੍ਰਿਸ਼ਨ ਧਾਮ, ਫਰੀਦਕੋਟ ਨੂੰ ਸਪੁਰਦ ਕੀਤਾ ਗਿਆ ਅਤੇ ਬੱਚੀ ਦੇ ਵਾਰਸਾਂ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਮੌਕੇ ਸ੍ਰੀ ਰਾਕੇਸ਼ ਵਾਲੀਆ (ਜਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ), ਰਾਜਵਿੰਦਰ ਸਿੰਘ (ਲੀਗਲ-ਕਮ-ਪ੍ਰੋਬੇਸ਼ਨ ਅਫਸਰ), ਮੈਡਮ ਐਸ.ਐਲ ਲਾਟੀਕਾ (ਮੈਂਬਰ ਬਾਲ ਭਲਾਈ ਕਮੇਟੀ), ਹੌਲਦਾਰ ਸੁਖਮੰਦਰ ਸਿੰਘ (ਪੁਲਿਸ ਵਿਭਾਗ) ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਮੈਂਬਰ ਕਾਲਾ ਸਿੰਘ ਤੇ ਕੁਲਦੀਪ ਸਿੰਘ ਆਦਿ ਮੈਂਬਰਾਨ ਹਾਜ਼ਰ ਸਨ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵਿਅਕਤੀ ਨੂੰ ਇਸ ਬੱਚੀ ਜਾਂ ਉਸਦੇ ਮਾਪਿਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ (ਫੋਨ ਨੰ: 0164-2214480) ‘ਤੇ ਸੰਪਰਕ ਕੀਤਾ ਜਾਵੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …