ਨਵੀਂ ਦਿੱਲੀ, 28 ਸਤੰਬਰ (ਪੰਜਾਬ ਪੋਸਟ ਬਿਊਰੋ)- ਘੱਟ ਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ ਅਤੇ ਸੰਸਦੀ ਕਾਰਜ ਰਾਜ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਗ਼ਰੀਬ, ਕਮਜ਼ੋਰ ਵਰਗਾਂ ਅਤੇ ਘੱਟ ਗਿਣਤੀਆਂ ਦੇ ਸੰਬੰਧ ਵਿੱਚ ਵਿਕਾਸ ਏਜੰਡੇ ਨੂੰ ਪਹਿਲ ਦਿੱਤੀ ਜਾਣੀ ਅਹਿਮ ਹੈ ਤਾਂ ਕਿ ਹਰ ਤਰ੍ਹਾਂ ਦੇ ਨਕਾਰਾਤਮਕ ਏਜੰਡੇ ਨੂੰ ਖ਼ਤਮ ਕੀਤਾ ਜਾ ਸਕੇ।ਉਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ ਦੀ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ ਦੀ ਸ਼ੁਰੂਆਤ ਅਤੇ ਨਿਗਮ ਦੀ ਸਟੇਟ ਚੈਨਲਾਇਜਿੰਗ ਏਜੰਸੀਆਂ ਦੇ ਸਲਾਨਾ ਸੰਮੇਲਨ ਦੇ ਉਦਘਾਟਨ ਮੌਕੇ ਤੇ ਬੋਲ ਰਹੇ ਸਨ।ਸ਼੍ਰੀ ਨਕਵੀ ਨੇ ਕਿਹਾ ਕਿ ਸਰਕਾਰ ਘੱਟ ਗਿਣਤੀਆਂ ਦੇ ਸਮਾਜਿਕ, ਆਰਥਿਕ ਅਤੇ ਸਿੱਖਿਆ ਸਸ਼ਕਤ ਲਈ ਵਚਨਬੱਧ ਹੈ ਅਤੇ ਵਿਸ਼ਵਾਸ ਅਤੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਪੱਕਾ ਇਰਾਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਮੰਤਰਾਲਾ ਸਫਲਤਾਪੂਰਵਕ ਅੱਗੇ ਵੱਧ ਰਿਹਾ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਵਿਕਾਸ ਲਈ ਨਵੀਆਂਂ ਯੋਜਨਾਵਾਂ ਦੀ ਘੋਸ਼ਣਾ ਤੋਂ ਕਿਤੇ ਵੱਧ ਉੇਨ੍ਹਾਂ ਦੀਆਂ ਭਲਾਈ ਯੋਜਨਾਵਾਂ ਦਾ ਪ੍ਰਭਾਵਸ਼ਾਲੀ ਅਮਲ ਜ਼ਰੂਰੀ ਹੈ।ਸਰਕਾਰ ਹੇਠਲੇ ਪੱਧਰ ਤੇ ਯੇਜਨਾਵਾਂ ਦੇ ਪ੍ਰਭਾਵਸ਼ਾਲੀ ਅਮਲ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਸਿੱਖੋ ਅਤੇ ਕਮਾਓ, ਨਵੀਂ ਮੰਜ਼ਿਲ, ਨਵੀਂ ਰੋਸ਼ਨੀ ਵਰਗੀਆਂ ਯੋਜਨਾਵਾਂ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਦੀ ਗਾਰੰਟੀ ਪ੍ਰਦਾਨ ਕਰਦੀ ਹੈ।ਇਸ ਦੇ ਇਲਾਵਾ ਨੂੰ ਘੱਟ ਗਿਣਤੀਆਂ ਨੂੰ ਕੇਂਦਰੀ ਸਰਕਾਰ ਦੀਆਂ ਹੋਰ ਯੋਜਨਾਵਾਂ ਤੋਂ ਵੀ ਲਾਭ ਹੋ ਰਿਹਾ ਹੈ।ਜਿਸ ਵਿੱਚ ਮੇਕ ਇਨ ਇੰਡੀਆ, ਸਕਿਲ ਇੰਡੀਆ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਮਦਰਾ ਯੋਜਨਾ, ਉੱਜਵਲਾ ਯੋਜਨਾ ਸ਼ਾਮਿਲ ਹਨ। ਸ਼੍ਰੀ ਨਕਵੀ ਨੇ ਕਿਹਾ ਕਿ ਘੱਟ ਗਿਣਤੀਆਂ ਲਈ ਭਲਾਈ ਯੋਜਨਾਵਾਂ ਦੇ ਅਮਲ ਵਿੱਚ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਯੋਜਨਾਵਾਂ ਸਿਰਫ ਕਾਗਜਾਂ ਤੇ ਹੀ ਨਾ ਹੋਣ, ਸਗੋਂ ਹੇਠਲੇ ਪੱਧਰ ਤੇ ਵੀ ਨਜ਼ਰ ਆਉਣੀਆਂ ਚਾਹੀਦੀਆਂ ਹਨ।ਇਸ ਸੰਬੰਧ ਵਿੱਚ ਸਰਕਾਰੀ ਅਧਿਕਾਰੀਆਂ ਦੀ ਅਹਿਮ ਭੂਮਿਕਾ ਹੈ।ਉਨ੍ਹਾਂ ਨੂੰ ਹੇਠਲੇ ਪੱਧਰ ਤੱਕ ਲੋਕਾਂ ਕੋਲ ਜਾਣਾ ਹੋਵੇਗਾ ਅਤੇ ਹਰੇਕ ਭਲਾਈ ਯੋਜਨਾ ਦੀ ਉੱਚਿਤ ਨਿਗਰਾਨੀ ਕਰਨੀ ਹੋਵੇਗੀ ਤਾਂ ਕਿ ਉਨ੍ਹਾਂ ਦੇ ਲਾਭ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚ ਸਕੇ।
ਇਸ ਮੌਕੇ ਤੇ ਸ਼੍ਰੀ ਨਕਵੀ ਨੇ ਐਨ ਐਮ ਡੀ ਅੱਫ ਸੀ ਦੇ ਪ੍ਰੋਗ੍ਰਾਮਾਂ ਅਤੇ ਯੋਜਨਾਵਾਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਟੋਲ ਫਰੀ ਨੰਬਰ ਦੀ ਵੀ ਸ਼ੁਰੂਆਤ ਕੀਤੀ।ਉਨ੍ਹਾਂ ਨੇ ਐਨ.ਐਮ.ਡੀ.ਐਫ.ਸੀ ਦੇ ਰਸਾਲੇ ਦਾ ਪਹਿਲਾ ਉਰਦੂ ਐਡੀਸ਼ਨ ਪਰਵਾਜ ਵੀ ਜਾਰੀ ਕੀਤਾ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …