ਚੌਂਕ ਮਹਿਤਾ, 29 ਸਤੰਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਚੰਨਣਕੇ ਦੇ ਗਰੀਬ ਪਰਿਵਾਰ ਦੇ ਨੌਜਵਾਨ ਪੁੱਤਰ ਸ਼ਮਸੇਰ ਸਿੰਘ ਜੋ ਕਰੀਬ 5 ਮਹੀਨੇ ਪਹਿਲਾ ਐਕਸ਼ੀਡੈਂਟ ਦੌਰਾਨ ਦੋਵੇ ਲੱਤਾ ਗੁਆ ਚੁਕਾ ਹੈ, ਦੇ ਮਾਤਾ ਪਿਤਾ ਨੇ ਇਲਾਜ ਲਈ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋ ਮਦਦ ਦੀ ਗੁਹਾਰ ਲਾਈ ਹੈ। ਦੋਵੇ ਲੱਤਾ ਗੁਆ ਚੁੱਕੇ ਸਮਸ਼ੇਰ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਘਰ ਦੀ ਗਰੀਬੀ ਕਰਕੇ ਸਮਸ਼ੇਰ ਸਿੰਘ ਨੇ ਦਸਵੀਂ ਤੋ ਬਆਦ ਟਰੱਕ ਡਰਾਇਵਰੀ ਸਿੱਖਣ ਲਈ ਲੁਧਿਆਣੇ ਦੇ ਇੱਕ ਨਿੱਜੀ ਟਰਾਂਸਪੋਰਟ ਕੋਲ ਕੰਮ ਕਾਰਨਾ ਸੁਰੂ ਕਰ ਦਿਤਾ ਸੀ। ਉਸ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾ ਟਰੱਕ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਿਆ, ਜਿਸ ਨਾਲ ਉਨਾਂ ਦਾ ਪੁੱਤਰ ਬੁਰੀ ਤਰਾਂ ਅੱਗ ਨਾਲ ਝੁਲਸ ਗਿਆ।ਮਾਤਾ ਜੀ ਰੋਦਿਆਂ ਦੱਸਿਆ ਕਿ ਇਸ ਹਾਦਸੇ ਨਾਲ ਉਸ ਦੇ ਪੁੱਤਰ ਦੀਆ ਦੋਵੇ ਲੱਤਾ ਕੱਟਣੀਆ ਪਈਆ ਤੇ ਇਕ ਬਾਂਹ ਵੀ ਨਕਾਰਾ ਹੋ ਗਈ। ਨਿੱਜੀ ਟਰਾਂਸਪੋਰਟ ਨੇ ਲੁਧਿਆਣੇ ਵਿੱਚ ਥੋੜਾ ਜਿਹਾ ਇਲਾਜ ਕਰਾਉਣ ਤੋ ਬਆਦ ਇਲਾਜ ਕਰਾਉਣ ਤੋ ਸਾਫ ਨਾਂਹ ਕਰ ਦਿਤੀ।ਇਸ ਦੌਰਾਨ ਮਾਤਾ ਜੀ ਨੇ ਦੱਸਿਆ ਕਿ ਉਹ ਸਰਕਾਰੀ ਹਾਈ ਸਕੂਲ ਚੰਨਣਕੇ ਦੇ ਸਮੁਹ ਸਟਾਫ ਦੇ ਰਿਣੀ ਹਨ ਜਿਨਾਂ ਨੇ ਲੜਕੇ ਦੇ ਇਲਾਜ ਵਿੱਚ ਸਹਾਇਤਾ ਕੀਤੀ।ਮਾਤਾ ਨੇ ਦੱਸਿਆ ਕਿ ਜਵਾਨ ਪੁੱਤ ਨੂੰ ਮੰਜੇ ਤੇ ਵੇਖ ਕੇ ਪੇ੍ਰਸ਼ਾਨ ਹਨ ਕਿ ਉਹ ਘੇਰਲੂ ਖਰਚ ਨੂੰ ਕਿਵੇ ਚਲਾਉਣ।ਇਸ ਮੌਕੇ ਇਨਕਲਾਬੀ ਦਸਤਕ(ਰਜਿ) ਦੇ ਚੇਅਰਮੈਨ ਸ੍ਰੀ ਨਰਿੰਦਰ ਰਾਏ, ਪ੍ਰਧਾਨ ਡਾ.ਪੂਰਿਨਮਾ ਰਾਏ, ਜਰਨਲ ਸਕੱਤਰ ਜੇ.ਐਸ.ਮਾਣਾ, ਸੇਕਟਰੀ ਅਮਨ ਬੱਲ ਰਜਧਾਨ, ਮੀਡੀਆ ਇੰਚਾਰਜ ਤੇਜਿੰਦਰ ਬਿੱਟੂ ਨੇ ਮਾਈਕ ਪੱਖੋਂ ਆਪਣਾ ਫਰਜ ਨਿਭਾਉਂਦਿਆਂ ਪ੍ਰਸ਼ਾਸ਼ਨ, ਸਮਾਜ ਸੇਵੀ ਸੰਸਥਾਵਾਂ ਅਤੇ ਇਲਾਕੇ ਵਿੱਚ ਵਿਚਰ ਰਹੇ ਰਾਜਨਿਤਕ ਲੀਡਰਾ ਨੂੰ ਅਪੀਲ ਕੀਤੀ ਕਿ ਇਸ ਨੌਜਵਾਨ ਦੇ ਢੁਕਵੇ ਇਲਾਜ ਕਰਾਉਣ ਵਿੱਚ ਵੱਧ ਤੋ ਵੱਧ ਮਦਦ ਕਰਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media