Sunday, November 8, 2026

ਜਿਊਂਦੇ ਬਜ਼ੁੱਰਗ ਨੂੰ ਮਰਿਆ ਦੱਸ ਕੇ ਪੈਨਸ਼ਨ ਕਟਵਾਈ -ਸਾਬਕਾ ਸਰਪੰਚ ਖਿਲਾਫ ਕਰਵਾਈ ਸ਼ੁਰੂ

ਚੌਂਕ ਮਹਿਤਾ, 4 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਦੇ ਵਸਨੀਕ ਬੁਜ਼ੱਰਗ ਬਾਪੂ ਗਿਆਨ ਸਿੰਘ ਪੁੱਤਰ ਈਸ਼ਰ ਸਿੰਘ ਉਮਰ 80 ਸਾਲ ਨੂੰ ਮਰਿਆ ਦੱਸ ਕੇ ਉਸ ਦੀ ਪੈਨਸ਼ਨ ਕਟਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ।ਬਜੁੱਰਗ ਦੇ ਪੁੱਤਰ ਬੂਟਾ ਸਿੰਘ ਵੱਲੋਂ ਦੱਸਣ ਮੁਤਾਬਿਕ ਉਸ ਦੇ ਪਿਤਾ ਗਿਆਨ ਸਿੰਘ ਦੀ ਬੁਢਾਪਾ ਪੈਨਸ਼ਨ ਮਿਲਦੀ ਸੀ, ਪਰ ਅਚਾਨਕ ਉਸ ਨੂੰ ਪੈਨਸ਼ਨ ਮਿਲਣੀ ਬੰਦ ਹੋ ਗਈ।ਜਦ ਉਸ ਨੂੰ ਆਰ.ਟੀ.ਆਈ ਤਹਿਤ ਸਬੰਧਤ ਵਿਭਾਗ ਕੋਲੋ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਚੱਲਿਆ ਕਿ ਉਸ ਵੇਲੇ ਦੇ ਸਰਪੰਚ ਬਲਵੰਤ ਸਿੰਘ ਨੇ ਬੁਜ਼ੱਰਗ ਨੂੰ ਮਰਿਆ ਦੱਸ ਕੇ ਉਸ ਦੀ ਪੈਨਸ਼ਨ ਕਟਵਾ ਦਿਤੀ ਹੈ।ਇਸ ਸਬੰਧ ਵਿੱਚ ਥਾਣਾ ਮਹਿਤਾ ਚੌਂਕ ਵਿਖੇ ਇੱਕ ਦਰਖਾਸਤ 16-9-15 ਨੂੰ ਦਰਜ ਕਰਵਾਈ ਅਧਾਰ ‘ਤੇ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਵੱਲੋਂ ਪੜਤਾਲ ਕਰਵਾਉਣ ਤੇ ਸਬੰਧਿਤ ਸਰਪੰਚ ਦੋਸ਼ੀ ਪਾਇਆ ਗਿਆ।ਉਨਾਂ ਦੀ ਹਦਾਇਤ ਤੇ ਸਥਾਨਕ ਪੁਲਿਸ ਨੇ ਸਾਬਕਾ ਸਰਪੰਚ ਬਲਵੰਤ ਸਿੰਘ ਉਦੋਨੰਗਲ ਖਿਲਾਫ ਕਲੰਦਰਾ ਬਣਾ ਕੇ ਧਾਰਾ 182 ਆਈ.ਪੀ.ਸੀ ਤਹਿਤ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿਤਾ ਹੈ। ਕੀ ਸਰਕਾਰ ਇਹੋ ਜਿਹੇ ਦੋਸ਼ੀ ਸਰਪੰਚ ਬਣਦੀ ਢੁੱਕਵੀ ਕਾਰਵਾਈ ਕਰੇਗੀ ?

Check Also

ਗੁਰੂ ਨਗਰੀ ‘ਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ …

Leave a Reply