Friday, July 31, 2026

ਮੁਸਕਾਨ ਕਲੱਬ ਬਟਾਲਾ ਦਾ ਦਫਤਰੀ ਆਡਿਟ ਹੋਇਆ

ppn1110201605

ਬਟਾਲਾ, 11 ਅਕਤੂਬਰ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਦਾ ਨਾਮ ਡਿਸਟ੍ਰਿਕ 321-ਡੀ ਵਿਚ ਬੜੇ ਮਾਣ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ,ਇਸ ਕਲੱਬ ਨੂੰ ਫੈਮਲੀ ਕਲੱਬ ਤੇ ਸੈਵਨ ਸਟਾਰ ਦਾ ਦਰਜਾ ਦਿਤਾ ਗਿਆ ਹੈ; ਇਸ ਕਲੱਬ ਵੱਲੋ ਕੀਤੇ ਕੰਮਾ ਕਾਰਨ ਹੀ ਬਟਾਲਾ ਹੀ ਨਹੀ ਸਗੋ ਆਲੇ ਦੁਆਲੇ ਦੇ ਇਲਾਕੇ ਵਿਚ ਵੀ ਇਸ ਦੀ ਵੱਖਰੀ ਪਹਿਚਾਣ ਹੈ।ਬੀਤੇ ਦਿਨ ਬਟਾਲਾ ਕਲੱਬ ਬਟਾਲਾ ਵਿਖੇ ਲਾਇੰਨ ਕਲੱਬ ਬਟਾਲਾ ਮੁਸਕਾਨ ਦੀ ਹਾਉਸ ਮੀਟਿੰਗ ਹੋਈ , ਬਟਾਂਲਾ ਕਲੱਬ ਵਿਖੇ ਕੀਤੀ ਮੀਟਿੰਗ ਦੌਰਾਨ ਐਸ ਕੇ ਪੁੰਜ, ਸਵਰਨ ਸਿੰਘ ਖਾਲਸਾ ਤੇ ਲਾਇਨ ਲੇਡੀ ਤ੍ਰਿਪਤਾ ਪੁੰਜ ਤੇ ਰਾਜਵਿੰਦਰ ਕੌਰ ਨੇ ਸਮਾਗਮ ਵਿਚ ਸਿਰਕਤ ਕੀਤੀ । ਲਾਇੰਨ ਕਲੱਬ ਦੀ ਰਿਪੋਰਟ ਲਾਇੰਨ ਲਖਵਿੰਦਰ ਸਿੰਘ ਢਿਲੋ ਵੱਲੋ ਬਾਖੂਬੀ ਨਾਲ ਪੜੀ ਗਈ। ਕੈਸ਼ੀਅਰ ਸਤਵੰਤ ਸਿੰਘ ਬੇਦੀ ਨੇ ਵੀ ਆਪਣੀ ਤਿੰਨ ਮਹੀਨੇ ਦੀ ਰਿਪੋਰਟ ਪੇਸ਼ ਕੀਤੀ ਗਈ।ਇਸ ਮੀਟਿੰਗ ਦੌਰਾਨ ਨਵੇਂ ਲਾਇੰਨ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਲੱਬ ਦੇ ਆਡਿਟ ਤੋ ਬਾਅਦ ਹਾਜਰ ਲਾਇੰਨਜ਼ ਮੈਬਰਾਂ ਵੱਲੋ ਖੇਡਾਂ ਵਿਚ ਪਹਿਲੀਆ ਪੁਜ਼ੀਸ਼ਨਾ ਤੇ ਆਏ ਖਿਡਾਰੀਆ ਨੂੰ ਸਨਮਾਨਿਤ ਕੀਤਾ ਤੇ ਭਵਿੱਖ ਵਿਚ ਵੀ ਖੇਡਾਂ ਨਾਲ ਪਿਆਰ ਕਰਨ ਤੇ ਅਨੁਸਾਸਨ ਵਿਚ ਰਹਿ ਕੇ ਖੇਡਾਂ ਖੇਡਣ ਵਾਸਤੇ ਪ੍ਰੇਰਿਆ ਗਿਆ । ਬਟਾਲਾ ਕਲੱਬ ਵਿਖੇ ਪਹੁੰਚੇ ਮਹਿਮਾਨਾ ਦਾ ਸਵਾਗਤ ਹਰਭਜਨ ਸਿੰਘ ਸੇਖੋਂ, ਉਪ ਜਿਲਾ ਸਿਖਿਆ ਅਫਸਰ ਭਾਰਤ ਭੂਸ਼ਨ ਤੇ ਪ੍ਰਧਾਨ ਬਰਿੰਦਰ ਸਿੰਘ ਵੱਲੋ ਕੀਤਾ ਗਿਆ, ਇਸ ਮੌਕੇ ਲਾਇੰਨ ਕਲੱਬ ਦੇ ਸੀਨੀਅਰ ਅਹੁਦੇਦਾਰਾਂ ਵਿਚ ਡਾ ਰਣਜੀਤ ਸਿੰਘ ਰੰਧਾਵਾ ਡਾਇਰੈਕਟਰ ਰਾਇਲ ਇੰਸਟੀਚਿਓੂਟ, ਬਖਸਿੰਦਰ ਸਿੰਘ, ਦਵਿਦਰ ਸਿੰਘ ਕਾਹਲੋਂ, ਬਲਕਾਰ ਸਿੰਘ ਜੈਤੋਸਰਜਾ, ਗੁਰਸ਼ਰਨ ਸਿੰਘ, ਸਰਪ੍ਰਤਾਪ ਸਿੰਘ, ਸੁਖਦੇਵ ਸਿੰਘ ਹੰਜਰਾ, ਕੰਵਲਜੀਤ ੰਿਸੰਘ ਵਾਹਲਾ, ਬਲਜਿੰਦਰ ਸਿੰਘ ਬੁਟਰ, ਪਰਵਿੰਦਰ ਸਿੰਘ ਤੋ ਇਲਾਵਾ ਕਲੱਬ ਦੀਆ ਲੇਡੀ ਲਾਇਨ ਮੈਬਰ ਤੇ ਬੱਚੇ ਹਾਜਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply