Friday, November 22, 2024

ਵਿਸ਼ਵ ਕਬੱਡੀ ਲੀਗ ਦਾ ਦੂਜਾ ਦੌਰ ਅੱਜ ਤੋਂ ਬਠਿੰਡੇ ਵਿੱਚ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ (ਸੀਜਨ-2) ਦਾ ਦੂਜਾ ਫੇਸ ਅੱਜ ਤੋਂ ਬਠਿੰਡਾ ਦੇ ਸਰਕਾਰੀ ਰਜਿੰਦਰਾਂ ਕਾਲਜ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।ਵਿਸ਼ਵ ਕਬੱਡੀ ਲੀਗ ਦੇ ਕਮਿਸ਼ਨਰ, ਕਮਲਜੀਤ ਸਿੰਘ ਹੇਅਰ ਅਤੇ ਬਠਿੰਡਾ ਫੇਸ ਦੇ ਲੀਗ ਕੁਆਰਡੀਨੇਟਰ ਸੁਖਮਿੰਦਰ ਸਿੰਘ ਲਾਡੀ ਅਨੁਸਾਰ ਵਿਸ਼ਵ ਕਬੱਡੀ ਲੀਗ (ਸ਼ੀਜਨ-2) ਦਾ ਦੂਜਾ ਦੌਰ 12 ਤੋਂ 17 ਅਕਤੂਬਰ ਤੱਕ ਖੇਡਿਆ ਜਾਵੇਗਾ। ਫਲੱਡ ਲਾਈਟਾਂ ਵਿੱਚ ਖੇਡੇ ਜਾਣ ਵਾਲੇ ਇਹਨਾਂ ਕਬੱਡੀ ਮੈਚਾਂ ਵਿੱਚ ਦੁਨੀਆਂ ਦੀਆਂ ਛੇ ਕਬੱਡੀ ਟੀਮਾਂ ਜਿਸ ਵਿੱਚ ਕੈਲੈਫੋਰਨੀਆਂ ਈਗਲਜ (ਅਮਰੀਕਾਂ), ਯੂਨਾਇਟਡ ਸਿੰਘ(ਯੂ:ਕੇ), ਖਾਲਸਾ ਵਾਰੀਅਰਜ (ਕੈਨੇਡਾ), ਮਿਲਵਾਕੀ ਵੋਲਵਜ (ਅਮਰੀਕਾਂ), ਰਾਇਲ ਕਿੰਗਜ (ਅਮਰੀਕਾ) ਅਤੇ ਪੰਜਾਬ ਟਾਈਗਰ (ਕੈਨੇਡਾ) ਭਾਗ ਲੈ ਰਹੀਆਂ ਹਨ।ਲੀਗ ਦਾ ਪਹਿਲਾਂ ਦੌਰ ਸਫਲਤਾ ਪੂਰਵਕ ਜਲੰਧਰ ਵਿੱਚ ਸਮਾਪਤ ਹੋਇਆ ਜਦੋ ਕਿ ਲੀਗ ਦੇ ਸੈਮੀ-ਫਾਈਨਲ ਤੇ ਫਾਈਨਲ ਮੁਕਾਬਲੇ ਮੌਹਾਲੀ ਵਿਖੇ 20 ਤੇ 21 ਅਕਤੂਬਰ ਨੂੰ ਖੇਡੇ ਜਾਣਗੇ।
ਵਿਸ਼ਵ ਕਬੱਡੀ ਲੀਗ ਦੇ ਕਮਿਸ਼ਨਰ ਹੇਅਰ ਨੇ ਕਿਹਾ ਕਿ ਇਨ੍ਹਾਂ ਵਿਸ਼ਵ ਕਬੱਡੀ ਮੈਚਾਂ ਨੂੰ ਦੇਖਣ ਲਈ ਕੋਈ ਵੀ ਟਿਕਟ ਨਹੀ ਰੱਖੀ ਗਈ ਸੋ ਦਰਸ਼ਕਾ ਲਈ ਦਾਖਿਲਾਂ ਮੁਫ਼ਤ ਹੋਵੇਗਾ। ਬਠਿੰਡਾ ਵਿਖੇ ਹੋਣ ਵਾਲੇ ਦੂਜੇ ਤੌਰ ਦੇ ਮੈਚਾਂ ਵਿੱਚ ਉਦਘਾਟਨੀ ਦਿਨ ਦੋ ਮੁਕਾਬਲੇ ਖਾਲਸਾ ਵਾਰੀਅਰਜ ਬਨਾਮ ਯੁਨਾਇਟਡ ਸਿੰਘ ਅਤੇ ਰਾਇਲ ਕਿੰਗਜ ਬਨਾਮ ਪੰਜਾਬ ਵਾਈਅਰਜ ਵਿਚਕਾਰ ਹੋਵੇਗਾ। ਕਬੱਡੀ ਲੀਗ ਦੇ ਦੂਜੇ ਦੌਰ ਵਿੱਚ 12,13,14, ਤੇ 17 ਅਕਤੂਬਰ ਨੂੰ ਹਰ ਰੋਜ ਦੇ ਮੈਚ 5-00 ਵਜੇ ਤੋਂ ਅਤੇ 15 ਤੇ 16 ਅਕਤੂਬਰ ਨੂੰ ਹਰ ਰੋਜ ਤਿੰਨ ਮੈਚ 4-00 ਵਜੇ ਤੋਂ ਖੇਡੇ ਜਾਣਗੇ। ਇਸ ਲੀਗ ਦੇ ਦੂਜੇ ਦੌਰ ਦਾ ਉਦਘਾਟਨ ਪੰਜਾਬ ਦੇ ਪੈਂਡੂ ਵਿਕਾਸ ਤੇ ਪੰਚਾਇਤ ਮੰਤਰੀ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਕਰਨਗੇ। 12 ਅਕਤੂਬਰ ਨੂੰ ਦਰਸ਼ਕਾ ਦਾ ਮਨੋਰੰਜਨ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕਾਂ ਮਿਸ ਪੂਜਾ ਸ਼ਾਮ 4-00 ਵਜੇ ਤੋਂ ਲਗਾਤਾਰ ਕਰਨਗੇ।
ਵਿਸ਼ਵ ਲੀਗ ਕਬੱਡੀ ਲੀਗ ਦੇ ਬਠਿੰਡਾ ਦੌਰ ਦੇ ਕੋਆਰਡੀਨੇਟਰ ਸੁਖਮਿੰਦਰ ਸਿੰਘ ਲਾਡੀ ਅਨੁਸਾਰ ਲੀਗ ਮੈਚਾਂ ਦੀਆਂ ਟੀਮਾਂ ਦੇ ਰਹਿਣ-ਸਹਿਣ, ਟਰਾਂਸਪੋਰਟ, ਸੁਰੱਖਿਆਂ ਪ੍ਰਬੰਧ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲਾਡੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹਕੇ ਇਸ ਵਿਸ਼ਵ ਕਬੱਡੀ ਲੀਗ ਦੇ ਮੈਚਾਂ ਨੂੰ ਦੇਖਣ ਲਈ ਆਉਣ।ਵਿਸ਼ਵ ਕਬੱਡੀ ਲੀਗ ਦੇ ਕਮਿਸ਼ਨਰ ਹੇਅਰ ਅਨੁਸਾਰ ਲੀਗ ਦੇ ਸਮੇਂ ਮੈਚਾਂ ਦਾ ਪੀ.ਟੀ.ਸੀ. ਚੈਨਲ ਉਪਰ ਸਿੱਧਾ ਪ੍ਰਸਾਰਣ ਕਰਨ ਦੇ ਨਾਲ ਨਾਲ, ਫੇਸ ਬੁੱਕ ਤੇ ਯੂ.ਟਿਊਬ ਉਪਰ ਵੀ ਨਾਲੋ ਨਾਲ ਮੈਚ ਦਿਖਾਏ ਜਾਣਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply