Wednesday, July 3, 2024

ਸੜਕ ਹਾਦਸੇ ਵਿੱਚ ਸਿੱਖ ਧਰਮ ਪ੍ਰਚਾਰਕ ਦੀ ਹੋਈ ਮੌਤ-ਸੰਸਕਾਰ ਹੋਇਆ

ਬਠਿੰਡਾ, 25 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀਂ ਸਵੇਰੇ ਹਰਿਆਣਾ-ਪੰਜਾਬ ਸਰਹੱਦ ਤੇ ਬਣੇ ਡੂੰਮਵਾਲੀ ਬੈਰੀਅਰ ਤੇ ਹੋਈ ਸੜਕ ਦੁਰਘਟਨਾਂ ਵਿਚ ਸ੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਵਿਚ ਬਤੌਰ ਸਿੱਖ ਪ੍ਰਚਾਰਕ ਕੰਮ ਕਰ ਰਹੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਦੀ ਲਾਸ਼ ਲੈਣ ਆਏ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਅਤੇ ਐਸ.ਜੀ. ਪੀ.ਸੀ. ਮੈਬਰਾਂ ਨੇ ਦਸਿਆ ਸੰਦੀਪ ਸਿੰਘ (27) ਸਾਲ ਪੁੱਤਰ ਲਾਭ ਸਿੰਘ ਵਾਸੀ ਪਿੰਡ ਖੋਖਰ ਜੋ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ (ਰਾਜਸਥਾਨ) ਵਿਖੇ ਬਤੌਰ ਧਰਮ ਪ੍ਰਚਾਰਕ ਤੈਨਾਤ ਸੀ ਅਤੇ ਬੀਤੀ ਰਾਤ ਆਪਣੀ ਡਿਊਟੀ ਖ਼ਤਮ ਕਰਕੇ ਸੰਗਰੀਆ (ਰਾਜਸਥਾਨ) ਤੋਂ ਵਾਪਸ ਪਿੰਡ ਖੋਖਰ ਵੱਲ ਆ ਰਿਹਾ ਸੀ।ਜਦੋਂ ਉਹ ਸਵੇਰੇ 4:30 ਵਜੇ ਦੇ ਕਰੀਬ ਪਿੰਡ ਡੂੰਮਵਾਲੀ ਸੇਲ ਟੈਕਸ ਦੇ ਨਾਕੇ ਤੇ ਉਸ ਦਾ ਮੋਟਰਸਾਈਕਲ ਸੜਕ ਤੇ ਖੜ੍ਹੇ ਟਰਾਲੇ ਪੀ.ਬੀ 03 ਵਾਈ 8070 ਦੇ ਪਿੱਛੇ ਜਾ ਟਕਰਾਇਆ।ਟੱਕਰ ਇੰਨ੍ਹੀ ਜ਼ਬਰਦਸ਼ਤ ਸੀ ਸੰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।ਜਿਸ ਦੀ ਸੂਚਨਾ ਰਾਹ ਜਾਂਦੇ ਲੋਕਾਂ ਨੇ ਪੁਲਿਸ ਨੂੰ ਦਿੱਤੀ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਪਹੁੰਚਇਆ ਅਤੇ ਮ੍ਰਿਤਕ ਦੇ ਪਰਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦਿਤੀ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਵਾਰ ਵਾਲੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵੱਡੀ ਗਿਣਤੀ ਵਿਚ ਹਸਪਤਾਲ ਵਿਚ ਇਕੱਠੇ ਹੋ ਗਏ ਥਾਣਾ ਸੰਗਤ ਦੀ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਕੇ ਵਾਰਸਾਂ ਹਵਾਲੇ ਕਰ ਦਿਤੀ।ਦੇਰ ਸ਼ਾਮ ਉਸ ਦੀ ਸੰਸਕਾਰ ਕੀਤਾ ਗਿਆ।ਇਸ ਮੌਕੇ ਇਲਾਕੇ ਸੰਗਤਾਂ ਤੋਂ ਇਲਾਵਾ ਰਿਸ਼ਤੇਦਾਰ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply