Monday, July 8, 2024

ਡੀ.ਏ.ਵੀ ਤੇ ਕੇ.ਸੀ.ਡਲਬਯੂ ਅੰਮ੍ਰਿਤਸਰ ਬਣੇ ਕਬੱਡੀ ਸਰਕਲ ਸਟਾਈਲ ਚੈਂਪੀਅਨ

ppn0111201613
ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀ.ਐਨ.ਡੀ.ਯੂ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ ਏ ਤੇ ਬੀ ਡਵੀਜਨ ਇੰਟਰਕਾਲਜ ਕਬੱਡੀ ਸਰਕਲ ਸਟਾਇਲ ਪ੍ਰਤੀਯੋਗਤਾ ਵਿੱਚ ਅੰਮ੍ਰਿਤਸਰ ਦਾ ਦਬਦਬਾ ਰਿਹਾ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ. ਡਾ. ਐਚ.ਐਸ. ਰੰਧਾਵਾ ਦੀ ਦੇਖ-ਰੇਖ ਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਅਗੁਵਾਈ ਵਿੱਚ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਪੁਰਸ਼ਾਂ ਦੇ ਏ ਡੀਵਜਨ ਵਰਗ ਵਿੱਚ ਡੀ.ਏ.ਵੀ. ਕਾਲਜ ਅੰਮ੍ਰਿਤਸਰ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਲਾਇਲਪੁਰ ਖਾਲਸਾ ਕਾਲਜ ਜਲੰਧਰ ਦੂਜੇ ਸਥਾਨ ਤੇ ਰਹਿ ਕੇ ਉੱਪ ਜੇਤੂ ਜਦੋਂ ਕਿ ਡੀ.ਏ.ਵੀ. ਜਲੰਧਰ ਦੀ ਟੀਮ ਤੀਸਰੇ ਸਥਾਨ ਤੇ ਰਹੀ। ਬੀ ਡਵੀਜਨ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਤਰਨ ਤਾਰਨ ਪਹਿਲੇ, ਐਸ.ਐਸ.ਐਮ. ਦੀਨਾ ਨਗਰ ਦੀ ਟੀਮ ਦੂਸਰੇ ਸਥਾਨ ਤੇ ਗੁਰੂ ਨਾਨਕ ਖਾਲਸਾ ਕਾਲਜ ਬਟਾਲਾ ਦੀ ਟੀਮ ਤੀਸਰੇ ਸਥਾਨ ਤੇ ਰਹੀ। ਮਹਿਲਾਵਾਂ ਦੇ ਏ ਡਵੀਜਨ ਵਰਗ ਵਿੱਚ ਖਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਦੀ ਟੀਮ ਦੂਸਰੇ ਸਥਾਨ ਤੇ ਰਹਿ ਕੇ ਉੱਪ ਜੇਤੂ ਜਦੋਂ ਕਿ ਐਚ.ਐਮ.ਵੀ. ਕਾਲਜ ਫਾਰ ਵੁਮੈਨ ਜਲੰਧਰ ਨੂੰ ਤੀਸਰਾ ਸਥਾਨ ਮਿਲਿਆ। ਬੀ ਡਵੀਜਨ ਵਿੱਚ ਜੀ.ਐਨ.ਕੇ.ਸੀ. ਸੁਲਤਾਨਪੁਰ ਲੋਧੀ ਪਹਿਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਨ ਕਾਲਜ ਰਈਆ ਦੂਜੇ ਤੇ ਆਰ.ਕੇ. ਆਰਿਯ ਕਾਲਜ ਨਵਾਂ ਸ਼ਹਿਰ ਤੀਸਰੇ ਸਥਾਨ ਤੇ ਰਿਹਾ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਪ੍ਰਬੰਧਕਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਤੇ ਸੇਵਾ ਮੁਕਤ ਖੇਡ ਅਧਿਕਾਰੀ ਪਿਸ਼ੌਰਾ ਸਿੰਘ ਧਾਰੀਵਾਲ ਨੇ ਕਿਹਾ ਕਿ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਦੌਰਾਨ ਪਹਿਲਵਾਨਾਂ ਦੀਆਂ ਦਰਸ਼ਨੀ ਦੇਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਅਜੇ ਵੀ ਖੁਰਾਕ ਅਤੇ ਛੈਲ ਛਬੀਲੇ ਤੇ ਸਿਹਤਮੰਦ ਗੱਭਰੂਆਂ ਦੀ ਕੋਈ ਘਾਟ ਨਹੀਂ। ਉਨ੍ਹਾਂ ਕਿਹਾ ਕਿ ਜੀਐਨਡੀਯੂ ਅਜਿਹੇ ਖਿਡਾਰੀਆਂ ਨੂੰ ਪਹਿਲਾਂ ਵੀ ਅੱਗੇ ਵੱਧਣ ਦਾ ਮੌਕਾ ਦਿੰਦੀ ਆਈ ਹੈ ਤੇ ਅੱਗੇ ਵੀ ਦਿੰਦੀ ਰਹੇਗੀ। ਇਸ ਮੌਕੇ ਕਬੱਡੀ ਖੇਡ ਖੇਤਰ ਦੇ ਭੀਸ਼ਮ ਪਿਤਾਮਾਹ ਕੋਚ ਬਲਬੀਰ ਸਿੰਘ, ਕੋਚ ਸੁਖਦੇਵ ਸਿੰਘ ਰੰਧਾਵਾ, ਕੋਚ ਅਮਰੀਕ ਸਿੰਘ, ਕੋਚ ਰਾਮ ਸਿੰਘ, ਕੋਚ ਬਚਨਪਾਲ ਸਿੰਘ, ਮੈਡਮ ਸਿਮਰਨਜੀਤ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਸੁਖਦੀਪ ਕੌਰ, ਡਾ. ਵਿਸ਼ਾਲ ਬ੍ਰਹਮੀ ਆਦਿ ਹਾਜ਼ਰ ਸਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply