Friday, July 5, 2024

ਜੀ.ਐਨ.ਡੀ.ਯੂ ਵਿਖੇ ਮਹਿਲਾ ਪੁਰਸ਼ਾਂ ਦੇ 2 ਦਿਨਾ ਇੰਟਰਕਾਲਜ ਹੈਂਡਬਾਲ ਮੁਕਾਬਲੇ ਸ਼ੁਰੂ

ppn0111201614
ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਦੇ ਵੀ.ਸੀ. ਪ੍ਰੋਫੈ. ਅਜੈਬ ਸਿੰਘ ਬਰਾੜ ਦੇ ਦਿਸ਼ਾਂ ਨਿਰਦੇਸ਼ਾਂ ਤੇ ਡਿਪਟੀ ਡਾਇਰੈਕਟਰ ਪ੍ਰੋ. ਡਾ. ਐਸ.ਐਸ. ਰੰਧਾਵਾ ਦੀ ਅਗੁਵਾਈ ਤੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਦੀ ਦੇਖ-ਰੇਖ ਹੇਠ ਜੀਐਨਡੀਯੂ ਵਿਖੇ ਸਥਿਤ ਸਾਂਈ ਹੈਂਡਬਾਲ ਸੈਂਟਰ ਵਿਖੇ ਮਹਿਲਾਂ-ਪੁਰਸ਼ਾਂ ਦੇ 2 ਦਿਨਾਂ ਇੰਟਰਕਾਲਜ ਹੈਂਡਬਾਲ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ। ਪੁਰਸ਼ ਵਰਗ ਦੇ ਏ ਡੀਵਜਨ ਦਾ ਉਦਘਾਟਨੀ ਮੈਚ ਖਾਲਸਾ ਕਾਲਜ, ਅੰਮ੍ਰਿਤਸਰ ਨੇ ਡੀਏਵੀ ਕਾਲਜ ਅੰਮ੍ਰਿਤਸਰ ਨੂੰ ਹਰਾ ਕੇ ਜਿੱਤਿਆ। ਜਦੋਂ ਕਿ ਦੂਸਰੇ ਮੈਚ ਵਿੱਚ ਡੀਏਵੀ ਕਾਲਜ ਜਲੰਧਰ ਨੇ ਲਾਇਲਪੁਰ ਖਾਲਸਾ ਜਲੰਧਰ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਮਹਿਲਾਵਾਂ ਦੇ ਵਰਗ ਵਿੱਚ ਖਾਲਸਾ ਕਾਲਜ ਫਾਰ ਵੁਮੈਨ ਨੇ ਕੇਐਮਵੀ ਜਲੰਧਰ ਨੂੰ ਜਦੋਂ ਕਿ ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਦੀ ਟੀਮ ਨੇ ਕੇਐਮਵੀ ਜਲੰਧਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਡੀ ਡਵੀਜਨ ਵਿੱਚ ਆਰ.ਕੇ. ਆਰਿਆ ਨਵਾਂ ਸ਼ਹਿਰ ਦੀ ਟੀਮ ਨੇ ਐਸਐਚਡੀਕੇਐਮਵੀ ਕਾਲਾ ਸੰਘੀਆ ਕਪੂਰਥਲਾ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ, ਜਦੋਂ ਡੀਏਵੀ ਕਾਲਜ ਜਲੰਧਰ ਨੇ ਡੀਏਵੀ ਕਾਲਜ ਅੰਮ੍ਰਿਤਸਰ ਨੂੰ ਹਰਾਇਆ। ਖੇਡ ਮੁਕਾਬਲਿਆਂ ਦਾ ਸ਼ੁੱਭਾਰੰਭ ਜੀਐਨਡੀਯੂ ਖੇਡ ਪ੍ਰਬੰਧਕਾ ਨੇ ਖਿਡਾਰੀਆਂ ਨਾਲ  ਜਾਣ-ਪਛਾਣ ਕਰਕੇ ਕੀਤਾ। ਇਸ ਖੇਡ ਪ੍ਰਤੀਯੋਗਤਾ ਦੇ ਫਾਈਨਲ ਮੁਕਾਬਲੇ ਮਿਤੀ 02 ਨਵੰਬਰ ਨੂੰ ਸਵੇਰੇ 9.00 ਵਜੇ ਆਯੋਜਿਤ ਕੀਤੇ ਜਾਣਗੇ। ਕੋਚ ਬਲਦੀਪ ਸਿੰਘ ਸੋਹੀ ਨੇ ਦੱਸਿਆ ਇਸ ਖੇਡ ਪ੍ਰਤੀਯੋਗਤਾ ਵਿੱਜ 8 ਜਿਲ੍ਹਿਆਂ ਦੀਆਂ ਚੋਟੀ ਦੀਆਂ ਮਹਿਲਾ-ਪੁਰਸ਼ ਹੈਂਡਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਬਲਕਾਰ ਸਿੰਘ, ਕੋਚ ਰਜਿੰਦਰ ਸਿੰਘ, ਕੋਚ ਬਚਨਪਾਲ ਸਿੰਘ, ਅਰੁਣਾ ਮਹਾਜਨ, ਸਵਿਤਾ ਕੁਮਾਰੀ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply