ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਆਯੋਜਿਤ ਤਿੰਨ ਦਿਨਾ 66ਵੀਂ ਵਿਸ਼ਵ ਸਿੱਖ ਵਿੱਦਿਅਕ ਕਨਾਫਰੰਸ ਦੇ ਦੂਜੇ ਦਿਨ ਚੀਫ਼ ਖ਼ਾਲਸਾ ਦੀਵਾਨ ਦੁਆਰਾ ਚਲਾਏ ਗਏ ਸਮੂਹ ਅਦਾਰਿਆਂ ਵੱਲੋਂ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਨਗਰ ਕੀਰਤਨ ਦਾ ਆਰੰਭ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਡੀ-ਬਲਾਕ ਤੋਂ ਕੀਤਾ ਗਿਆ।ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਨਗਰ ਕੀਰਤਨ ਦੀ ਰਵਾਨਗੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦੀਵਾਨ ਦੀਆਂ ਵੱਖੁਵੱਖ ਸੰਸਥਾਵਾਂ ਦੇ 10000 ਤੋਂ ਵੱਧ ਵਿਦਿਆਰਥੀਆਂ ਵੱਲੋਂ ਖਾਲਸਾਈ ਰਵਾਇਤਾਂ ਅਨੁਸਾਰ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਗਈ। ਖਾਲਸਾਈ ਬਾਣੇ ਵਿੱਚ ਸਜੇ ਹੋਏ ਵਿਦਿਆਰਥੀ ਗੁਰਬਾਣੀ ਦਾ ਜਾਪ ਕਰ ਰਹੇ ਸਨ।ਸਜੇ ਹੋਏ ਘੋੜੇ, ਪੁਲਿਸ ਬੈਂਡ, ਗਤਕਾ ਟੀਮਾਂ ਵੱਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤੇ ਗਏ।ਵਿਸ਼ਾਲ ਨਗਰ ਕੀਰਤਨ ਦਾ ਸ਼ਹਿਰ ਦੀਆਂ ਪ੍ਰਸਿੱਧ ਸਹਤੀਆਂ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਸ਼੍ਰੀ ਸੁਰੇਸ਼ ਮਹਾਜਨ, ਐਚ. ਕੇ 52, ਗ੍ਰੀਨ ਐਵੀਨਿਊ ਅੇਸੋਸੀਏਸ਼ਨ, ਡੀ.ਏ.ਵੀ. ਪਬਲਿਕ ਸਕੂਲ ਅਤੇ ਹੋਰ ਸੰਸਥਾਵਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸੁਆਗਤ ਕੀਤਾ ਗਿਆ ਅਤੇ ਖਨੁਪੀਨ ਦੇ ਸਟਾਲ ਲਗਾਏ ਗਏ।ਇਹ ਨਗਰ ਕੀਰਤਨ ਰਣਜੀਤ ਐਵੀਨਿਊ ਤੋਂ ਸ਼ੁਰੂ ਹੋ ਕੇ ਗਰੀਨ ਐਵੀਨਿਊ, ਪੁਲਿਸ ਲਾਈਨ, ਲਾਰੰਸ ਰੋਡ, ਨਾਵਲਟੀ ਚੌਂਕ, ਮਾਲ ਰੋਡ, ਇਨਕਮ ਟੈਕਸ ਚੌਂਕ, ਅਲਬਰਟ ਰੋਡ ਅਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸਮਾਪਤ ਹੋਇਆ । ਇਸ ਉਪਰੰਤ ਦੀਵਾਨ ਦੇ ਮੁੱਖ ਕੈਂਪਸ ਵਿੱਚ ਸੁਸ਼ੋਭਿਤ ਨਿਸ਼ਨ ਸਾਹਿਬ ਝੁਲਾਉਣ ਦੀ ਰਸਮ ਜਸਵਿੰਦਰ ਸਿੰਘ ਐਡਵੋਕੇਟ ਵੱਲੋਂ ਪੂਰੇ ਮਾਨ ਅਤੇ ਸਤਿਕਾਰ ਨਾਲ ਅਦਾ ਕੀਤੀ ਗਈ।ਉਪਰੰਤ ਪਿਛਲੇ ਦਿਨਾਂ ਵਿਵਿੱਚ ਐਜੂਕੇਸ਼ਨਲ ਕਮੇਟੀ ਦੁਆਰਾ ਆਯੋਜਿਤ ਸਿੱਖ ਮਾਰਸ਼ਲ ਆਰਟਸ, ਦਸਤਾਰ ਬੰਦੀ, ਮਿਸਟਰ ਸਿੰਘ ਅਤੇ ਹੋਰਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਦੀਵਾਨ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਇੰਦਰਪੀ੍ਰਤ ਸਿੰਘ ਚੱਢਾ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕ’ਤਰ ਨਰਿੰਦਰ ਸਿੰਘ ਖੁਰਾਨਾ, ਹਰਮਿੰਦਰ ਸਿੰਘ ਐਡੀ: ਸਕ’ਤਰ, ਨਵਪ੍ਰੀਤ ਸਿੰਘ ਸਾਹਣੀ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਵੱਲੋਂ, ਡਾ: ਜਸਵਿੰਦਰ ਸਿੰਘ ਢਿ’ਲੋਂ, ਡਾ: ਧਰਮਵੀਰ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਵੱਲੋਂ ਸਨਮਾਨਿਤ ਕੀਤਾ ਗਿਆ ।
ਦੁਪਹਿਰ ਸਮੇਂ ਵੱਖੁਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਉਹਨਾਂ ਦੇ ਪੜ੍ਹਾਉਣ ਦੇ ਹੁਨਰ ਨੂੰ ਪ੍ਰਗਟ ਕਰਦੇ ਹੋਏ ਵਿਸ਼ੇਸ਼ ਪ੍ਰਦਰਸ਼ਨ ਕੀਤੇ ਗਏ।ਇਸ ਪ੍ਰਦਰਸ਼ਨ ਵਿੱਚ ਅੱਜ ਦੇ ਆਧੁਨਿਕ ਯੁਗ ਵਿੱਚ ਵਿਗਿਆਨਕ ਅਤੇ ਕੰਪਿਊਟਰ ਸਹਾਇਕ ਯੰਤਰਾਂ ਅਤੇ ਸਮਾਰਟ ਬੋਰਡ ਦੀ ਵਰਤੋਂ ਨਾਲ ਪੜ੍ਹਾਉਣਾ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਦੇਰ ਸ਼ਾਮ ਚੀਫ਼ ਖ਼ਾਲਸਾ ਦੀਵਾਨ ਮੀਟਿੰਗ ਹਾਲ ਵਿੱਚ ਅਹੁਦੇਦਾਰਾਂ ਵੱਲੋਂ ਕਾਨਫ਼ਰੰਸ ਦੇ ਮਤਿਆਂ ਨੂੰ ਅੰਤਮ ਰੂਪ ਦਿੱਤਾ ਗਿਆ। ਸ਼ਾਮ ਸਮੇਂਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਰੌਸ਼ਨੀ ਅਤੇ ਅਵਾਜ਼ ਦਾ ਪ੍ਰੋਗਰਾਮ ‘ਵਾਹੁ ਪ੍ਰਗਟਿਓ ਮਰਦ ਅਗੰਮੜਾ’ ਪੇਸ਼ ਕੀਤਾ ਗਿਆ।ਕਾਨਫਰੰਸ ਦੇ ਦੂਜੇ ਦਿਨ ਆਯੋਜਿਤ ਵੱਖੁਵੱਖ ਪ੍ਰੋਗਰਾਮਾਂ ਵਿੱਚ ਹਰਜੀਤ ਸਿੰਘ ਚੱਢਾ, ਮਨਮੋਹਨ ਸਿੰਘ, ਤਜਿੰਦਰ ਸਿਘੰ ਸਿੰਦਰਾ ਕੇਨੇਡਾ, ਇੰਜੀ: ਜਸਪਾਲ ਸਿੰਘ, ਸੰਤੋਖ ਸਿੰਘ ਸੇਠੀ, ਸੁਰਜੀਤ ਸਿੰਘ, ਭਰਪੂਰ ਸਿੰਘ, ਅਜੀਤ ਸਿੰਘ ਤੁਲੀ, ਰਮਣੀਕ ਸਿੰਘ, ਪ੍ਰਿਤਪਾਲ ਸਿੰਘ ਮੁੰਬਈ, ਰਵਿੰਦਰ ਸਿੰਘ, ਡਾ: ਸੂਬਾ ਸਿੰਘ, ਮਨਜੀਤ ਸਿੰਘ ਮੰਜਲ, ਰਣਬੀਰ ਸਿੰਘ ਚੋਪੜਾ, ਨਵਤੇਜ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ, ਡਾ: ਅਰਿਦਮਨ ਸਿੰਘ, ਰਜਿੰਦਰ ਸਿੰਘ ਮਰਵਾਹਾ ਅਤੇ ਵੱਖੁਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਸ਼ਾਮਲ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …