ਅਲਗੋਕੋਠੀ, 6 ਨਵੰਬਰ (ਹਰਦਿਅਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਮੁੱਖ ਸੜਕਾਂ ਤੇ ਟਂੈਟ ਲਗਾ ਕੇ ਬੇਠੇ ਨੀਮ ਹਕੀਮ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ ਪ੍ਰੰਤੂ ਸਿਹਤ ਵਿਭਾਗ ਦੇ ਅਧਿਕਾਰੀ ਸਭ ਕੁੱਝ ਅੱਖੀ ਦੇਖਦਿਆਂ ਅਨਜਾਣ ਬਣੇ ਬੈਠੇ ਹਨ। ਜਾਣਕਾਰੀ ਮੁਤਾਬਿਕ ਸੜਕਾਂ ਤੇ ਟੈਂਟ ਲਗਾ ਕੇ ਬੈਠੇ ਇਹ ਲੋਕ ਜੋ ਆਪਣੇ ਆਪ ਨੂੰ ਦੇਸੀ ਹਕੀਮ ਕਹਾਉਦੇਂ ਹਨ ਜੜੀਆਂ ਬੂਟੀਆਂ ਜਿੰਨਾਂ ਬਾਰੇ ਕਿਸੇ ਨੂੰ ਵੀ ਪਤਾ ਨਹੀ ਰੱਖੀ ਬੈਠੇ, ਉਹ ਸਿਰਦਰਦ ਤੋਂ ਲੈ ਕੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਨ ਦਾ ਵੀ ਦਾਅਵਾ ਕਰਦੇ ਹਨ । ਉੱਚੀ ਆਵਾਜ ਵਿੱਚ ਸਪੀਕਰ ਲਾ ਕੇ ਇਹ ਹਕੀਮ ਗਾਹਕ ਨੂੂੰ ਆਪਣੇ ਵੱਲ ਕੇਂਦਰਿਤ ਕਰਦੇ ਹਨ ਤੇ ਗਾਹਕ ਨੂੰ ਵੱਖਵੱਖ ਰਾਜਾਂ ਦੇ ਮੰਤਰੀਆਂ, ਅਧਿਕਾਰੀਆਂ ਤੇ ਪਹਿਲਵਾਨਾਂ ਨਾਲ ਖਿਚਵਾਈਆਂ ਫੋਟੋਆਂ ਦਿਖਾ ਕੇ ਉਹਨਾਂ ਦਾ ਇਲਾਜ ਕੀਤੇ ਹੋਣ ਦਾ ਦਾਅਵਾ ਕਰਦੇ ਹਨ।ਨਬਜ਼ ਫੜ ਕੇ ਮਰੀਜ਼ ਦੀ ਬਿਮਾਰੀ ਦੱਸਣ ਦਾ ਚੈਲਿੰਜ ਕਰਨ ਵਾਲੇ ਇਹ ਹਕੀਮ ਜਿਆਦਾਤਾਰ ਮਰਦਾਨਾ ਸ਼ਕਤੀ ਵਧਾਉਣ, ਮੋਟਾਪਾ ਘੱਟ ਕਰਨ, ਸਰੀਰਕ ਤੰਦਰੂਸਤੀ ਪੈਦਾ ਕਰਨ ਆਦਿ ਸਮੇਤ ਹਰੇਕ ਤਰਾਂ ਦਾ ਇਲਾਜ ਕਰਨ ਦਾ ਦੱਸਦੇ ਹਨ।ਜੇਕਰ ਕੋਈ ਵਿਅਕਤੀ ਭੁੱਲ ਭੁਲੇਖੇ ਇਨਾਂ ਦੀਆਂ ਗੱਲਾਂ ਚ ਆ ਜਾਵੇ ਤਾਂ ਇਹ ਲੋਕ ਉਸ ਵਿਅਕਤੀ ਦੀ ਪੂਰੀ ਛਿੱਲ ਲਾਹ ਲੈਂਦੇ ਹਨ।ਇਨਾਂ ਵੱਲੋਂ ਮਰੀਜ ਨੂੰ ਪੇਕੇਜ ਦੇ ਰੂਪ ਵਿੱਚ ਦੇਸੀ ਜੜੀਆਂਬੂਟੀਆਂ ਦੇਣ ਲਈ ਆਖਦਿਆਂ ਹਜਾਰਾਂ ਰੁਪਏ ਬਟੋਰ ਲਏ ਜਾਂਦੇ ਹਨ ।ਇਸ ਤਰਾਂ ਇਹ ਫਸੇ ਮਰੀਜ ਰਾਹੀ ਹੋਰ ਕਈ ਮਰੀਜ ਫਸਾ ਕੇ ਜਦੋਂ ਮੋਟੀ ਕਮਾਈ ਕਰ ਲੈਂਦੇ ਹਨ ਤਾਂ ਇਹ ਆਪਣਾ ਟੈਂਟ ਆਦਿ ਰਾਤੋ-ਰਾਤ ਪੁੱਟ ਕੇ ਕਿਸੇ ਦੂਸਰੇ ਸ਼ਹਿਰ ਜਾ ਬੈਠਦੇ ਹਨ।ਇਸ ਸੰਬਧੀ ਜਾਨਕਾਰੀ ਦਿਦੈਂ ਹੋਏ ਸਮਾਜ ਸੇਵੀ ਅਮਰਜੀਤ ਸਿੰਘ ਅਮਰਕੋਟ ਨੇ ਦਸਿਆ ਕਿ ਇਹ ਲੋਕ ਫਸੇ ਮਰੀਜ ਨੂੰ ਇਨਾਂ ਜਿਆਦਾ ਵਿਸ਼ਵਾਸ਼ ਚ ਲੈ ਲੇਦੈ ਹਨ ਕੀ ਮਰੀਜ ਹੋਰ ਕੁੰਝ ਸੋਚ ਵੀ ਨਹੀ ਸਕਦਾ ਤੇ ਜਦੋਂ ਉਸ ਦੇ ਸਰੀਰ ਦਾ ਨੁਕਸਾਨ ਹੋ ਜਾਦਾਂ ਹੈ ਤਾਂ ਉਹ ਸਿਵਾਏ ਚੁੱਪ ਰਹਿਣ ਦੇ ਹੋਰ ਕੁੰਝ ਵੀ ਨਹੀ ਕਰ ਸਕਦਾ ਤੇ ਆਪਣੇ ਮੱਥੇ ਤੇ ਹੱਥ ਮਾਰਕੇ ਆਪਣੇ ਆਪ ਨੂੰ ਕੋਸਦਾ ਰਹਿੰਦਾਂ ਹੈ।ਜਦ ਇਸ ਸੰਬਧੀ ਅੇੈਸ.ਐਮ.ਓ ਸੁਰਸਿੰਘ ਡਾ. ਕੰਵਰ ਹਰਜੋਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਇਸ ਸੰਬਧੀ ਉਨਾਂ ਨੂੰ ਜਾਨਕਾਰੀ ਨਹੀ ਹੈ।ਇਹ ਮਾਮਲਾ ਪੱਤਰਕਾਰਾਂ ਰਾਹੀ ਉਨਾਂ ਦੇ ਧਿਆਨ ਵਿੱਚ ਆਇਆ ਹੈ ਉਹ ਇਸ ਸੰਬਧੀ ਠੋਸ ਕਾਰਵਈ ਕਰਨਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …