ਪਠਾਨਕੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀ ਖੇਡਾਂ ਅਤੇ ਯੁਵਕ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਖੇਲੋ ਇੰਡੀਆ-ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਪਮੈਂਟ ਆਫ ਸਪੋਰਟਸ ਸਕੀਮ ਅਧੀਨ ਸਾਲ 2016-17 ਦੇ ਸੈਸ਼ਨ ਦੋਰਾਨ ਲੜਕੇ ਅਤੇ ਲੜਕਿਆਂ ਦੇ ਵਰਗ-14 ਅਤੇ ਵਰਗ-17 ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੋਰਾਨ ਤੈਰਾਕੀ, ਬਾਕਸਿੰਗ, ਕਬੱਡੀ, ਕੁਸ਼ਤੀ, ਵਾਲੀਬਾਲ, ਹਾਕੀ ਅਤੇ ਬੈਡਮਿੰਟਨ ਖੇਡਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਐਸ.ਡੀ ਕਾਲਜ ਪਠਾਨਕੋਟ ਵਿਖੇ ਕਰਵਾਏ ਗਏ।ਇਸ ਮੋਕੇ ਤੇ ਅਸ਼ਵਨੀ ਸ਼ਰਮਾ ਵਿਧਾਇਕ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਦੋ ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਵਿਧਾਇਕ ਸ਼ਰਮਾ ਪਠਾਨਕੋਟ ਨੇ ਇਸ ਮੋਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਬੱਚਿਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਨ ਦਾ ਮੋਕਾ ਮਿਲ ਸਕਿਆ ਹੈ।ਇਹ ਪਠਾਨਕੋਟ ਲਈ ਬਹੁਤ ਮਾਨ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਸਦਕਾ ਹੀ ਜਿਲ੍ਹੇ ਅੰਦਰ ਆਧੁਨਿਕ ਖੇਡ ਸਟੇਡਿਅਮ ਦਾ ਨਿਰਮਾਣ ਹੋਇਆ ਹੈ ਅਤੇ ਇਸ ਨਾਲ ਖਿਡਾਰੀਆਂ ਲਈ ਅੱਗੇ ਵੱਧਣ ਦੇ ਹੋਰ ਵੀ ਅਵਸਰ ਮਿਲਣਗੇ।ਉਨ੍ਹਾਂ ਕਿਹਾ ਕਿ ਇਕ ਖਿਡਾਰੀ ਪੰਜਾਬ ਪੱਧਰ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਤੇ ਖੇਡਾਂ ਵਿੱਚ ਮੱਲਾਂ ਮਾਰ ਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦਾ ਹੈ ਉਥੇ ਹੀ ਆਪਣੇ ਸਹਿਰ ਦਾ ਨਾਮ ਵੀ ਦੇਸ ਵਿਦੇਸ਼ਾਂ ਵਿੱਚ ਰੋਸਨ ਕਰਦਾ ਹੈ।ਉਨ੍ਹਾਂ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਆਪਣਾ ਰੁਝਾਨ ਵਧਾਉਂਣ ਤਾਂ ਜੋ ਉਹ ਆਪਣੇ ਜਿਲ੍ਹੇ ਦੀ ਪਹਿਚਾਣ ਪੂਰੀ ਦੁਨੀਆਂ ਅੰਦਰ ਬਣਾ ਸਕਣ ਅਤੇ ਚੰਗੀ ਸਿਹਤ ਦੇ ਧਨੀ ਬਣ ਸਕਣ।
ਇਸ ਮੋਕੇ ਤੇ ਕੋਚ ਕੁਲਵਿੰਦਰ ਕੋਰ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਟੂਰਨਾਂਮੈਂਟ ਵਿੱਚ ਕਰਵਾਏ ਗਏ ਕੁਸਤੀ ਮੁਕਾਬਲਿਆਂ ਵਿੱਚ ਕੁਸਤੀ ਲੜਕੇ ਅਤੇ ਲੜਕਿਆਂ ਵਰਗ-14 ਅਤੇ ਵਰਗ-17, ਹਾਕੀ, ਬਾਕਸਿੰਗ, ਵਾਲੀਬਾਲ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ ਹਨ।ਇਸ ਮੋਕੇ ਤੇ ਜਿਲ੍ਹਾ ਖੇਡ ਅਫਸਰ ਕਮਲਬੀਰ ਸਿੰਘ ਹੋਰ ਖੇਡਾਂ ਦੇ ਕੋਚ ਅਤੇ ਬੱਚਿਆਂ ਦੇ ਮਾਪੇ ਵੀ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media