
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਸਾਧੂ ਆਸ਼ਰਮ ਵਿਚ ਚੱਲ ਰਹੀ ਸ਼੍ਰੀ ਮਦਭਾਗਵਤ ਦੇ 7ਵੇਂ ਦਿਨ ਪੁਜਾਰੀ ਸ਼ੁਭਮ ਸਵਾਮੀ ਨੇ ਨਵਗ੍ਰਹਿ ਪੂਜਨ ਕਰਵਾਇਆ।ਇਸ ਪੂਜਨ ਵਿਚ ਦਇਆ ਚੰਦ ਬੱਬਰ, ਕ੍ਰਿਸ਼ਨ ਬੱਬਰ ਸ਼ਾਮਲ ਹੋਏ ਅਤੇ ਕਥਾ ਵਿਆਸ ਭਾਈ ਨਰੇਸ਼ ਜੀ ਨੂੰ ਤਿਲਕ ਲਗਾ ਕੇ ਮਾਲਾ ਪਹਿਨਾਈ। ਕਥਾ ਸ਼੍ਰੀ ਹਰੀ ਨਾਮ ਸੰਕੀਰਨ ਨਾਲ ਸ਼ੁਰੂ ਹੋਈ।
ਅੱਜ ਦੇ ਸਤਸੰਗ ਵਿਚ ਸ਼੍ਰੀ ਕ੍ਰਿਸ਼ਨ ਉਦਧਵ ਸੰਦੇਸ਼ ਕਥਾ ਪ੍ਰਕਲਨ ਰਾਹੀਂ ਭਾਈ ਨਰੇਸ਼ ਜੀ ਨੇ ਸਮਝਾਇਆ ਕਿ ਗੋਪੀ ਪ੍ਰੇਮ ਦੇ ਸਾਹਮਣੇ ਉਦਧਵ ਦੀ ਨਿਰਗੁਨ ਭਗਤੀ ਦਾ ਉਪਦੇਸ਼ ਦੇਣ ਪਰਤੇ ਕ੍ਰਿਸ਼ਨ ਪ੍ਰੇਮ ਸਗੁਨ ਸਾਕਾਰ ਦੀ ਦੀਕਸ਼ਾ ਲੈਕੇ। ਭਗਵਤ ਸ਼੍ਰੀ ਕ੍ਰਿਸ਼ਨ ਬ੍ਰਿਜ਼ ਵਾਸੀਆਂ ਦੇ ਲੲਂ ਹੰਝੂ ਕਿਉਂ ਵਹਾਉਂਦੇ ਹਨ, ਦਾ ਰਹਿਸਯ ਉਦਧਵ ਨੇ ਸਮਝਿਆ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਇਸ ਭਾਵ ਨੂੰ ਭਗਤ ਸੂਰਦਾਸ ਜੀ ਨੇ ਇਸ ਤਰ੍ਹਾਂ ਗਾਇਆ। ਉਧੌ ਮੋਹੀ ਬ੍ਰਜ਼ ਬਿਸਰਤ ਨਾਹੀ ਮਤਲਬ ਭਗਵਾਨ ਕ੍ਰਿਸ਼ਨ ਵਾਰ ਵਾਰ ਕਹਿੰਦੇ ਹਨ ਕਿ ਹੇ ਉਦਧਵ ਮੈਨੂੰ ਬ੍ਰਜ਼ ਦੇ ਗਵਾਲ ਵਾਲਿਆਂ, ਗੋਪੀਆਂ ਅਤੇ ਪੂਰੇ ਪ੍ਰਾਣੀਆਂ ਦੀ ਯਾਦ ਆਉਂਦੀ ਹੈ ਉਸਨੂੰ ਮੈਂ ਭੁਲਾ ਨਹੀਂ ਸਕਦਾ।
ਗੁਜ਼ਰਾਤ ਦੇ ਭਗਤ ਸ੍ਰੋਮਣੀ ਨਰਸੀ ਜੀ ਮਹਿਤਾ ਦੇ ਪ੍ਰਸੰਗ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇਯ ਮਧੁਰ ਭਾਵ ਨੂੰ ਭਾਈ ਨਰੇਸ਼ ਜੀ ਨੇ ਬੜੇ ਭਾਵੁਕ ਸ਼ਬਦਾਂ ਵਿਚ ਕਿਹਾ ਕਿ ਧਨ ਹੈ ਮੇਰਾ ਭਗਤ ਨਰਸੀ ਜਿਸਨੇ ਮੱਖਣ ਚੋਰ ਤੋਂ ਸਾਨੂੰ ਸਾਂਵਲਸ਼ਾਹ ਸੇਠ ਬਣਾ ਦਿੱਤਾ। ਜਦੋਂ ਭਗਵਾਨ ਸਾਂਵਲ ਸ਼ਾਹ (ਸ਼੍ਰੀ ਕ੍ਰਿਸ਼ਨ) ਨੇ ਨਰਸੀ ਭਗਤ ਦੀ ਹੁੰਡੀ ਤਾਰੀ ਤਾਂ ਭਗਵਾਨ ਨੇ ਉਸ ਵਪਾਰੀ ਨੂੰ ਕਿਹਾ ਕਿ ਮੇਰੇ ਭਗਤ ਨਰਸੀ ਜੀ ਨੂੰ ਕਹਿਣਾ ਕਿ ਹਰ ਰੋਜ਼ ਅਜਿਹੀਆਂ ਹੁੰਡੀਆਂ ਭੇਜਦੇ ਰਹਿਣ।
ਰੁਕਮਣੀ ਵਿਆਹ ਪ੍ਰਸੰਗ ਰਾਹੀਂ ਕਥਾ ਪ੍ਰੇਮੀਆਂ ਨੂੰ ਸਾਵਧਾਨ ਕਰਦੇ ਹੋਏ ਭਾਈ ਨਰੇਸ਼ ਜੀ ਨੇ ਵਿਵਹਾਰ ਵਿਚ ਸ਼੍ਰੀਮਦਭਾਗਵਤ ਪੁਰਾਣ ਕਥਾ ਨੂੰ ਲਿਆਉਣ ਨੂੰ ਕਿਹਾ ਅਤੇ ਆਪਣੇ ਬੇਟੇ ਬੇਟੀਆਂ ਦੇ ਵਿਆਹ ਸਾਦਗੀ ਪੂਰਨ, ਆਡੰਬਰ ਰਹਿਤ ਫਿਜ਼ੁਲਖਰਚੀ ਰਹਿਤ ਕਰਨ ਦੀ ਪ੍ਰੇਰਣਾ ਦਿੱਤੀ ਕਿਉਂਕਿ ਭਗਵਾਨ ਸਾਦਗੀ ਵਿਚ ਰਹਿਣ ਵਾਲੇ ਭਗਤਾਂ ਨੂੰ ਆਪਣੀ ਭਗਤੀ ਪ੍ਰਦਾਨ ਕਦੇ ਹਨ।
ਭਗਤ ਸੰਤਾਂ ਦੀਆਂ ਕਥਾਵਾਂ ਦੇ ਸੁਣਨ ਦੇ ਮਹੱਤਵ ਨੂੰ ਦੱਸਦੇ ਭਾਈ ਨਰੇਸ਼ ਨੇ ਕਿਹਾ ਕਿ ਰਾਮ ਚਰਿਤਰ ਮਾਨਸ ਵਿਚ ਇਹ ਕਿਹਾ ਹੈ ਕਿ ਜੀਵਾਂ ਨੂੰ ਭਗਵਾਨ ਦੇ ਚਰਨਾਂ ਦੇ ਪ੍ਰਤੀ ਪ੍ਰੇਮ ਰੱਖਣਾ ਚਾਹੀਦਾ ਹੈ। ਇਹ ਸੰਭਵ ਹੈ ਕਿ ਕਛੂਏ ਦੀ ਪਿਠ ਤੇ ਵਾਲ ਉਗ ਆਉਣ, ਬਾਂਝ ਇਸਤਰੀ ਦੇ ਪੁੱਤਰ ਪੈਦਾ ਹੋ ਜਾਵੇ, ਅਕਾਸ਼ ਵਿਚ ਫੁੱਲ ਖਿੜ ਜਾਣ ਪਰ ਇਹ ਨਿਸ਼ਚਿਤ ਹੈ ਕਿ ਸੰਸਾਰੀ ਪ੍ਰਾਣੀ ਦੈਹਿਕ, ਦੈਵਿਕ, ਭੋਤਿਕ ਤਿੰਨਾਂ ਤਾਪਾਂ ਤੋਂ ਤੱਦ ਛੁਟਕਾਰਾ ਮਿਲ ਸਕਦਾ ਹੈ ਜਦੋਂ ਉਹ ਭਗਵਾਨ ਦੀ ਸ਼ਰਨ ਵਿਚ ਜਾਣ।
ਨਾਰਦ ਜੀ ਕਹਿੰਦੇ ਹਨ ਕਿ ਜੋ ਸਾਰੇ ਭਰੋਸੇ ਛੱਡਕੇ ਭਗਵਾਨ ਦਾ ਭਜਨ ਕਰਦੇ ਹਨ ਉਨ੍ਹਾਂ ਦੀ ਰੱਖਿਆ ਭਗਵਾਨ ਉਸ ਤਰ੍ਹਾਂ ਕਰਦੇ ਹਨ ਜਿਵੇਂ ਇੱਕ ਛੋਟੇ ਬੱਚੇ ਦੀ ਰਖਿਆ ਮਾਂ ਕਰਦੀ ਹੈ।ਅੱਜ ਦੀ ਆਰਤੀ ਰਾਜਾ ਰਾਮ ਸਚਦੇਵ, ਦੇਸ ਰਾਜ ਧੂੜੀਆ, ਸ਼ੇਰ ਧਵਨ, ਅਸ਼ਵਨੀ ਕਾਲੜਾ, ਕੇਵਲ ਧੂੜੀਆ ਨੇ ਉਤਾਰੀ ਅਤੇ ਬਾਅਦ ਵਿਚ ਪ੍ਰਸ਼ਾਦ ਵੰਡਿਆ ਗਿਆ।
Punjab Post Daily Online Newspaper & Print Media