Monday, July 1, 2024

62ਵੀਆਂ 6 ਰੋਜ਼ਾ ਪੰਜਾਬ ਪੱਧਰੀ ਖੋ-ਖੋ ਸਕੂਲ ਖੇਡਾਂ ਸਪੰਨ

ppn1411201601

ਸੰਦੌੜ, 14 ਨਵੰਬਰ (ਹਰਮਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿੱਖੇ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਮੈਡਮ ਇੰਦੂ ਸਿਮਕ ਦੀ ਅਗਵਾਈ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਖੇਡਾਂ ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਦੇ ਪ੍ਰਬੰਧਾਂ ਹੇਠ ਸਵ. ਕੋਚ ਕੁਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਚੱਲ ਰਹੀਆਂ 62ਵੀਆਂ ਛੇ ਰੋਜਾ ਪੰਜਾਬ ਰਾਜ ਪੱਧਰੀ ਖੋ-ਖੋ ਸਕੂਲ ਖੇਡਾਂ(ਅੰਡਰ 19 ਲੜਕੇ ਤੇ ਲੜਕੀਆਂ) ਦੇ ਅੱਜ ਧੁਮ ਧਾਮ ਨਾਲ ਸਪੰਨ ਹੋ ਗਈਆਂ ਹਨ।ਕੋਚ ਕੋਚ ਬਲਵੀਰ ਸਿੰਘ ਬਾਦਸ਼ਾਹਪੁਰ ਤੇ ਪੀ.ਟੀ.ਆਈ ਕੁਲਵਿੰਦਰ ਸਿੰਘ ਕਾਤਰੋ ਨੇ ਦੱਸਿਆ ਕਿ ਫਾਈਨਲ ਮੁਕਾਬਲੇ ਵਿੱਚ ਸੰਗਰੂਰ ਨੇ ਪਟਿਆਲਾ ਨੂੰ ਮਾਤ ਦਿੱਤੀ ਅਤੇ ਜਲੰਧਰ ਨੇ ਮਾਨਸਾ ਨੂੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਰਾਜ ਪੱਧਰੀ ਖੋ ਖੋ ਖੇਡ ਟੂਰਨਾਮੈਂਟ ਵਿੱਚ ਪਹਿਲੇ ਦਿਨਾਂ ਦੌਰਾਨ ਲੜਕੀਆਂ ਦੇ ਮੁੁਕਾਬਲਿਆਂ ਵਿੱਚ ਵੀ ਸੰਗਰੂਰ ਨੇ ਪਹਿਲਾ ਅਤੇ ਅਤੇ ਮੁਹਾਲੀ ਨੇ ਦੂਸਰਾ ਤੇ ਪਟਿਆਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਸੀ। ਅੱਜ ਟੂਰਨਾਮੈਂਟ ਦੇ ਫਾਈਨਲ ਜੇਤੂਆਂ ਨੂੰ ਇਨਾਮ ਦੇਣ ਲਈ ਸ੍ਰੀ ਅਸ਼ੋਕ ਰੌਣੀ ਜਰਨਲ ਸਕੱਤਰ ਖੋਖੋ ਐਸੋਸੀਏਸ਼ਨ ਪੰਜਾਬ,ਅਮਨਵੀਰ ਸਿੰਘ ਚੈਰੀ ਓ.ਐਸ.ਡੀ ਵਿੱਤ ਮੰਤਰੀ ਪੰਜਾਬ, ਸ੍ਰੀਮਤੀ ਤੇਜਿੰਦਰ ਕੌਰ ਅਲੀਪੁਰ ਖਾਲਸਾ ਧਰਮਪਤਨੀ ਸਵ. ਕੋਚ ਕੁਲਵਿੰਦਰ ਸਿੰਘ ਅਲੀਪੁਰ, ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ, ਸਰਪੰਚ ਕਰਮਜੀਤ ਸਿੰਘ ਘਨੌਰੀ, ਦਰਸ਼ਨ ਸਿੰਘ ਭੱਠੇ ਵਾਲੇ, ਮਿੰਟੂ ਧੂਰੀ, ਟਰੱਕ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਕਾਲਾਬੂਲਾ,ਨੇ ਯੋਗ ਭੂਮਿਕਾ ਨਿਭਾਈ।
ਇਸ ਮੌਕੇ ਅਮਨਵੀਰ ਸਿੰਘ ਚੈਰੀ ਓ.ਐਸ.ਡੀ ਵਿੱਤ ਮੰਤਰੀ ਪੰਜਾਬ ਸਵ: ਕੋਚ ਕੁਲਵਿੰਦਰ ਸਿੰਘ ਦੀ ਯਾਦ ਵਿੱਚ ਸਕੂਲ ਨੂੰ ਖੇਡਾਂ ਦੀ ਬਿਹਤਰੀ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਅੱਜ ਸਰਕਾਰੀ ਸਕੂਲ ਕਿਸੇ ਵੀ ਪੱਖੋ ਘੱਟ ਨਹੀਂ ਹਨ ਅੱਜ ਦੇ ਇਹ ਮੁਕਾਬਲੇ ਸਿੱਧ ਕਰ ਰਹੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਆਉਣ ਵਾਲੇ ਦਿਨਾਂ ਵਿੱਚ ਉਲੰਪਿਕ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨਗੇ ਇਸ ਮੌਕੇ ਉਹਨਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ।ਇਸ ਮੌਕੇ ਅਧਿਆਪਕ ਆਗੂ ਹਰਦੇਵ ਸਿੰਘ ਜਵੰਧਾ,ਪੀ.ਟੀ.ਆਈ ਕੁਲਵਿੰਦਰ ਸਿੰਘ ਕਾਤਰੋ,ਸਲੈਕਟਰ ਚਮਨ ਲਾਲ ਫਾਜਿਲਕਾ,ਨਵਜੀਤ ਸਿੰਘ ਸੋਨੀ,ਭੀਮ ਸਿੰਘ ਖੇੜੀ,ਜਗਪਾਲ ਸਿੰਘ ਰਾਜੋਮਾਜਰਾ,ਚਮਕੌਰ ਸਿੰਘ ਬਾਦਸ਼ਾਹਪੁਰ ,ਜਗਜੀਤਪਾਲ ਸਿੰਘ ਘਨੌਰੀ, ਰਜੇਸ਼ ਰਿਖੀ ਪੰਜਗਰਾਈਆਂ, ਮਨਪ੍ਰੀਤ ਸਿੰਘ ਧੂਰੀ, ਸੁਰਿੰਦਰ ਸਿੰਘ ਡੀ.ਪੀ, ਗੁਰਪ੍ਰੀਤ ਸਿੰਘ ਡੂਡੀਆਂ, ਬਲਵਿੰਦਰ ਸਿੰਘ ਅਲੀਪੁਰ, ਲੈਕ. ਵਾਸਦੇਵ, ਸੁਖਵਿੰਦਰ ਸਿੰਘ ਜਹਾਂਗੀਰ, ਹਰਪ੍ਰੀਤ ਸਿੰਘ ਪੀ.ਟੀ, ਲੈਕ. ਦਵਿੰਦਰ ਸਿੰਘ, ਇੰਦਰਜੀਤ ਸਿੰਘ, ਲੈਕ. ਰਮਨਦੀਪ ਸਿੰਘ, ਲੈਕ. ਰਣ ਸਿੰਘ, ਬਲਜਿੰਦਰ ਸਿੰਘ ਗੁਰਬਖਸ਼ਪੁਰਾ, ਲੈਕ. ਸੰਤ ਸਿੰਘ, ਨਿਰਭੈ ਸਿੰਘ ਸ਼ੇਰਪੁਰ, ਮਲਕੀਤ ਸਿੰਘ ਲੱਡਾ ਤੇ ਸਮਾਜ ਸੇਵਕ ਕਲੱਬ ਸਮੇਤ, ਗ੍ਰਾਮ ਪੰਚਾਇਤ ਅਤੇ ਨਗਰ ਦੇ ਸਮੂਹ ਆਗੂ ਅਤੇ ਵੱਡੀ ਗਿਣਤੀ ਵਿੱਚ ਫਿਜੀਕਲ ਸਟਾਫ ਅਤੇ ਖਿਡਾਰੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply