Wednesday, December 31, 2025

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

ਵਿੱਦਿਆ ਬੋਝ ਨਹੀਂ, ਸਫ਼ਲਤਾ ਦੀ ‘ਸੁਨਿਹਰੀ ਪੌੜੀ’ – ਪ੍ਰਿੰ: ਬਿੰਦਰਾ

PPN010625
ਅੰਮ੍ਰਿਤਸਰ, 1 ਜੂਨ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੰਗਾਰੰਗ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ ਨੇ ਕਿਹਾ ਕਿ ਵਿੱਦਿਆ ਬੋਝ ਨਹੀਂ, ਬਲਕਿ ਜ਼ਿੰਦਗੀ ‘ਚ ਕਾਮਯਾਬੀ ਦੀ ਇਕ ‘ਸੁਨਿਹਰੀ ਪੌੜੀ’ ਹੈ। ਪ੍ਰਿੰ: ਬਿੰਦਰਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਜਾਣੂੰ ਕਰਦਿਆ ਕਿਹਾ ਕਿ ਸਮਾਜ ‘ਚ ਇਕ ਕਾਮਯਾਬ ਇਨਸਾਨ ਦੀ ਪਹਿਚਾਨ ਉਸ ਦੁਆਰਾ ਕੀਤੀ ਗਈ ਵਿੱਦਿਆ ਨਾਲ ਹੁੰਦੀ ਹੈ, ਜਿਹੜਾ ਵਿਦਿਆਰਥੀ ਨਕਲ ਨਾਲ ਸਹਾਰਾ ਨਾ ਲੈ ਕੇ ਇਮਾਨਦਾਰੀ ਤੇ ਆਪਣੀ ਕਾਬਲੀਅਤ ਦੇ ਬਲਬੂਤੇ ‘ਤੇ ਪੜ੍ਹਾਈ ਕਰੇ, ਉਹ ਸੰਸਾਰ ‘ਚ ਇਕ ਸੁਲਝੇ ਹੋਏ ਬੁੱਧੀਜੀਵੀ ਵਜੋਂ ਉਭਰਦਾ ਹੈ। ਉਨ੍ਹਾਂ ਕਿਹਾ ਕਿ ਨਕਲ ਇਕ ਕਲੰਕ ਹੈ, ਜਿਸਦਾ ਆਸਰਾ ਲੈ ਕੇ ਵਿਦਿਆਰਥੀ ਦਿਮਾਗ ਪੱਖੋਂ ਕਮਜ਼ੋਰ ਤਾਂ ਹੁੰਦਾ ਹੀ ਹੈ ਨਾਲ ਦੁਨਿਆਵੀ ਜ਼ਿੰਮੇਵਾਰੀਆਂ ‘ਚ ਅਸਫ਼ਲ ਇਨਸਾਨ ਵਜੋਂ ਉਸਦੀ ਛਵੀਂ ਜਗ ਜਾਹਿਰ ਹੁੰਦੀ ਹੈ। ਸਮਾਗਮ ਦੌਰਾਨ ਯੈਲੋ ਹਾਊਸ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੌਰਾਨ ਵਿਦਿਆਰਥਣ ਸੁਮਨ ਨੇ ਜ਼ਿੰਦੂਆ ਲੋਕ ਗੀਤ ਪੇਸ਼ ਕਰਕੇ ਖੂਬ ਵਾ-ਵਾਈ ਖੱਟੀ। ਗੁਰਪ੍ਰੀਤ ਕੌਰ ਵੱਲੋ ‘ਬੇਨਤੀ ਦੇ ਸੰਕਲਪ’ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਵੱਲੋਂ ਮਾੜੀ ਸੰਗਤ ਤੇ ਮਤਲਬ ਪ੍ਰਸਤ ਦੋਸਤਾਂ ਤੋਂ ਬਚਕੇ ਰਹਿਣਾ ਚਾਹੀਦਾ ਹੈ। ਦਸਵੀਂ-ਏ ਦੀ ਨੇਹਾ ਨੇ ਕਵਿਤਾ ਪੇਸ਼ ਕੀਤੀ। ਪ੍ਰੋਗਰਾਮ ਵਿਦਿਆਰਥੀਆਂ ਦੇ ਵਾਦ-ਵਿਵਾਦ ਮੁਕਾਬਲੇ ਵੀ ਕਰਵਾਏ। ਸੰਚਾਲਨ ਸ਼ੈਲੀ ਮੰਨਨ ਤੋਂ ਇਲਾਵਾ ਪ੍ਰੋਗਰਾਮ ਦੀ ਤਿਆਰੀ ਪੁਨੀਤ ਨਾਗਪਾਲ, ਗੁਰਜੀਤ ਕੌਰ, ਮੀਨਾਕਸ਼ੀ ਅਤੇ ਗੁਰਪ੍ਰੀਤ ਕੌਰ ਵੱਲੋਂ ਕੀਤੀ ਗਈ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply