ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕੀਤੀ ਹੈਂ, ਰਾਜਨੀਤੀ ਵਿੱਚ ਵੀ ਲੋਕਾਂ ਦੀ ਸੇਵਾ ਹੀ ਕਰਾਂਗਾ – ਡਾ. ਯੱਸ਼ਪਾਲ “ਜੱਸੀ”
ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ) – ਰਾਜਨੀਤੀ ਅਤੇ ਪੇਸ਼ਾ ਦੋਵਂੇ ਨਾਲ ਨਾਲ ਚਲਾਉਣੇ ਬਹੁਤ ਹੀ ਅੋਖਾ ਕੰਮ ਹੈਂ ਪਰ ਫਾਜ਼ਿਲਕਾ ਦੇ ਪ੍ਰਸਿੱਧ ਦਿਲਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੈਟੀ ਦੇ ਡਾਕਟਰ ਸੈਂਲ ਦੇ ਉਪ ਚੇਅਰਮੈਂਨ ਡਾ. ਯੱਸ਼ਪਾਲ ਜੱਸੀਂ ਲਈ ਇਹ ਬਿਲਕੁਲ ਵੀ ਅੋਖਾ ਨਹੀਂ। ਡਾ. ਜੱਸੀ ਇੱਕ ਸੂਝਵਾਨ ਡਾਕਟਰ ਹੌਣ ਦੇ ਨਾਲ ਨਾਲ ਇਕ ਉੱਘੇ ਰਾਜਨੀਤਿਕ ਵੀ ਹਨ। ਸਾਡੇ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਡਾਕਟਰ ਬਣਨ ਦਾ ਮੇਰਾ ਮਕਸਦ ਲੋਕਾਂ ਦੀ ਸੇਵਾ ਕਰਣਾ ਸੀ ਜੋਕਿ ਮੈਂ ਪਿਛਲੇ 30 ਸਾਲਾਂ ਤੋ ਕਰ ਰਿਹਾ ਹਾਂ ਅਤੇ ਹੁਣ ਮੇਰਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਵੀ ਲੋਕ ਸੇਵਾ ਕਰਨਾ ਹੀ ਹੈਂ।
– ਡਾ. ਜੱਸੀ ਬਾਰੇ ਕੁੱਝ ਨਿੱਜੀ ਜਾਣਕਾਰੀ –
ਡਾ. ਯਸ਼ਪਾਲ “ਜੱਸੀ” ਨੇ ਦੱਸਿਆ ਕਿ ਉਨਾਂ ਨੇ ਐਮ.ਬੀ.ਬੀ.ਐਸ ਦੀ ਪੜ੍ਹਾਈ ਸਰਕਾਰੀ ਮੈਂਡੀਕਲ ਕਾਲਜ ਪਟਿਆਲਾ ਤੋ ਕੀਤੀ ਅਤੇ ਐਮ.ਡੀ. ਮੈਂਡੀਸਨਜ਼ ਦੀ ਡਿਗਰੀ ਗੁਰੂ ਨਾਨਕ ਦੇਵ ਮੈਂਡੀਕਲ ਕਾਲਜ ਅਮ੍ਰਿੰਤਸਰ ਤੋ ਹਾਸਲ ਕੀਤੀ। 1987 ਵਿੱਚ ਬਤੌਰ ਮੈਂਡੀਕਲ ਅਫਸਰ ਉਨਾਂ ਦੀ ਪਹਿਲੀ ਨਿਯੁੱਕਤੀ ਸਰਕਾਰੀ ਹਸਪਤਾਲ ਪਿੰਡ ਕਮਾਲਵਾਲਾ ਵਿਖੇ ਹੋਈ ਅਤੇ 1991 ਵਿੱਚ ਉਹ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਬਤੌਰ ਮੈਂਡੀਕਲ ਅਫਸਰ ਨਿਯੁੱਕਤ ਹੋਏ। ਨਵੰਬਰ 2002ਵਿੱਚ ਉਨਾਂ ਨੇ ਆਪਣਾ ਖੁੱਦ ਦਾ ਕਲੀਨਿਕ ਸਰਕਾਰੀ ਐਮ.ਆਰ. ਕਾਲਜ ਰੋਡ ਫਾਜ਼ਿਲਕਾ ਵਿਖੇ ਸ਼ੁਰੂ ਕੀਤਾ।ਡਾ. ਜੱਸੀ ਅਧਰੰਗ, ਲੱਕਵਾ, ਦਿਲ ਦੇ ਰੋਗ ਅਤੇ ਕਈ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਮਾਹਰ ਹਨ।
ਡਾ. ਜੱਸੀ ਦੇਸ਼ ਅਤੇ ਵਿਦੇਸ਼ ਦੀਆਂ ਕਈ ਸਮਾਜਿਕ, ਰਾਜਨੀਤਿਕ ਅਤੇ ਮੈਂਡੀਕਲ ਸੰਸਥਾਵਾਂ ਅਤੇ ਇੰਟਰਨੈਂਸ਼ਨਲ ਕਾਂਨਫਰੇਨਸਿਸ ਦੇ ਵੀ ਮੈਂਂਬਰ ਹਨ।ਉਹ ਈ.ਐਸ.ਸੀ ਸੌਸਾਇਟੀ ਆਫ ਕਾਰਡੋਲੌਜੀ ਦੇ ਮੈਂਂਬਰ ਹਨ ਅਤੇ ਇਸ ਦੀਆਂ ਹਰ ਸਾਲ ਹੋਣ ਵਾਲੀਆਂ ਕਾਂਨਫਰੰਸਾਂ ਵਿੱਚ ਵੀ ਭਾਗ ਲੈਂਂਦੇ ਹਨ।ਉਹ ਅਮੇਰਿਕਨ ਡਾਈਬਟਿਕ ਐਸੋਸੀਏਸ਼ਨ ਦੇ ਵੀ ਮੈਂਬਰ ਹਨ।ਡਾ. ਯਸ਼ਪਾਲ ਜੱਸੀ ਦਾ ਪਰਿਵਾਰ ਸ਼ੁਰੂ ਤੋ ਹੀ ਕਾਂਗਰਸ ਪਾਰਟੀ ਨਾਲ ਜੁੜਿਆ ਸੀ ਪਰ ਉਹ ਆਪ ਰਾਜਨੀਤੀ ਵਿੱਚ 2013 ਵਿੱਚ ਸਰਗਰਮ ਹੋਏ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋ ਉਹਨਾਂ ਨੂੰ ਕਾਂਗਰਸ ਪ੍ਰਦੇਸ਼ ਡਾਕਟਰ ਸੈਂਲ ਦੇ ਉਪ-ਚੇਅਰਮੈਂਨ ਦੇ ਅਹੁੱਦੇ ਨਾਲ ਨਵਾਜਿਆ ਗਿਆ। ਪੜ੍ਹਾਈ ਦੇ ਨਾਲ ਨਾਲ ਡਾਕਟਰ ਜੱਸੀ ਖੇਡਾਂ ਵਿੱਚ ਵੀ ਕਾਫੀ ਅੱਗੇ ਸਨ। ਵੇਟ ਲਿਫਟਿੰਗ ਦੀ ਬੈਨਟਮ ਕੈਟਾਗਿਰੀ ਵਿੱਚ ਉਹ ਸਟੇਟ ਚੈਂਂਪੀਅਨ ਵੀ ਰਹੇ ਹਨ ਅਤੇ ਕਈ ਵਾਰੀ ਸਟੇਟ ਅਤੇ ਨੈਂਸ਼ਨਲ ਖੇਡਾਂ ਵਿੱਚ ਵੀ ਭਾਗ ਲੈਂ ਚੁੱਕੇ ਹਨ। ਡਾ. ਜੱਸੀ ਦੀ ਧਰਮ ਪਤਨੀ ਸੁਰਿੰਦਰ ਕੋਰ ਇਕ ਘਰੈਲੂ ਅੋਰਤ ਹਨ ਅਤੇ ਇਨਾਂ ਦੇ 2 ਬੱਚੇ ਹਨ। ਬੇਟੀ ਗੁੰਜਨ ਗੁੱਜਰ ਓਰੀਐਂਟਲ ਬੈਂਂਕ ਆਫ ਕਾਮਰਸ ਵਿੱਚ ਅਧਿਕਾਰੀ ਹੈਂ ਅਤੇ ਬੇਟਾ ਡਾਕਟਰ ਐਰਿਸ਼ ਗੁੱਜਰ ਗਿਆਨ ਸਾਗਰ ਮੈਂਡੀਕਲ ਕਾਲਜ ਬਰਨੂਰ ਤੋ ਐਮ.ਬੀ.ਬੀ.ਐਸ ਦੀ ਪੜ੍ਹਾਈ ਪੂਰੀ ਕਰ ਚੁੱਕਾ ਹੈਂ ਅਤੇ ਅਪਣੇ ਪਿਤਾ ਦੇ ਨਾਲ ਹੀ ਪ੍ਰੈਕਟਿਸ ਕਰ ਰਿਹਾ ਹੈ। ਆਉਣ ਵਾਲੇ ਵਿਧਾਨ ਸਭਾ ਚੋਣਾ ਲਈ ਡਾ. ਜੱਸੀ ਅਪਣੀ ਅੱਡੀ-ਚੋਟੀ ਦਾ ਜੋਰ ਲਾ ਕੇ ਪਿੰਡ ਪਿੰਡ ਅਤੇ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੀ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਭਾਰੀ ਵੋਟਾਂ ਨਾਲ ਹਲਕਾ ਫਾਜ਼ਿਲਕਾ ਦੀ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ ।
ਡਾ. ਜੱਸੀ ਨਾਲ ਹੋਈ ਵਿਸ਼ੇਸ ਗੱਲਬਾਤ ਦੇ ਅੰਸ਼
ਪ੍ਰਸਨ – ਤੁਹਾਡੀ ਡਾਕਟਰ ਦੀ ਪ੍ਰੈਕਟਿਸ ਬਹੁਤ ਵਧੀਆ ਚੱਲ ਰਹੀ ਸੀ, ਫਿਰ ਤੁਸੀਂ ਰਾਜਨੀਤੀ ਵਿੱਚ ਕਿਉਂ ਆਏ ?
ਉੱਤਰ – ਅੱਜ ਦੀ ਰਾਜਨੀਤੀ ਗੰਦੀ ਹੋ ਚੁਕੀ ਹੈ।ਸਭ ਪਾਸੇ ਤਸ਼ੱਦਦ ਦਾ ਮਾਹੌਲ ਹੈ, ਗ਼ਰੀਬ ਆਦਮੀ ਦੀ ਕੋਈ ਸੁਣਵਾਈ ਨਹੀਂ ਹੈ।ਸਿਆਸੀ ਲੀਡਰ ਭਰਸ਼ਟਾਚਾਰ, ਕਾਲਾਬਜ਼ਾਰੀ ਅਤੇ ਐਸ਼ਪ੍ਰਸਤੀ ਵਿੱਚ ਰੁੱਝੇ ਹੋਏ ਹਨ ਅਤੇ ਗ਼ਰੀਬ ਜਨਤਾ ਧੱਕੇਸ਼ਾਹੀ, ਬੇਰੋਜ਼ਗਾਰੀ, ਲੁੱਟ ਖੋਹ ਅਤੇ ਭੁਖਮਰੀ ਦਾ ਸ਼ਿਕਾਰ ਹੋ ਰਹੀ ਹੈ।ਇਸ ਲਈ ਮੇਰਾ ਰਾਜਨੀਤੀ ਵਿੱਚ ਆਉਂਣ ਦਾ ਮਕਸਦ ਆਮ ਜਨਤਾ ਦੀ ਸੇਵਾ ਕਰਨ ਦੇ ਨਾਲ ਨਾਲ ਆਪਸੀ ਸਾਂਝ ਪੈਦਾ ਕਰਕੇ ਇਸ ਅੋਛੀ ਰਾਜਨੀਤੀ ਨੂੰ ਖ਼ਤਮ ਕਰਕੇ ਇਕ ਖੁਸ਼ਹਾਲ ਸਮਾਜ ਦੀ ਰਚਨਾ ਕਰਨਾ ਹੈ ।
ਪ੍ਰਸਨ – ਕਾਂਗਰਸ ਪਾਰਟੀ ਨਾਲ ਹੀ ਕਿਉਂ ਜੁੜੇ ?
ਉੱਤਰ – ਮੇਰਾ ਪਰਿਵਾਰ ਕਈ ਸਾਲਾਂ ਤੋ ਕਾਂਗਰਸ ਪਾਰਟੀ ਨਾਲ ਜੁੜਿਆ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ। ਮੈਂ ਹਮੇਸ਼ਾ ਤੋ ਹੀ ਪਾਰਟੀ ਦੀ ਲੋਕ ਭਲਾਈ ਦੀ ਨੀਤੀਆਂ ਅਤੇ ਸਵਰਗਵਾਸੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਸੋਚ ਦਾ ਕਾਇਲ ਰਿਹਾ।
ਪ੍ਰਸਨ – ਫਾਜ਼ਿਲਕਾ ਹਲਕੇ ਤੋ ਲੱਗਭਗ ਦਰਜਨ ਭਰ ਲੀਡਰ ਜਿਨਾਂ ਵਿੱਚ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰੰਜਮ ਕਾਮਰਾ, ਜਸਵਿੰਦਰ ਸਿੰਘ ਰੋਕੀ ਦੀ ਭੈਣ ਬੀਬੀ ਰਾਜਦੀਪ ਕੋਰ ਅਤੇ ਪਾਰਟੀ ਦੇ ਕਈ ਹੋਰ ਪੁਰਾਣੇ ਅਤੇ ਉੱਘੇ ਲੀਡਰ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਵੇਦਾਰ ਹਨ, ਤੁਹਾਨੂੰ ਕਿਉਂ ਲੱਗਦਾ ਹੈ ਪਾਰਟੀ ਇਹ ਟਿਕਟ ਤੁਹਾਡੀ ਝੋਲੀ ਵਿੱਚ ਹੀ ਦੇਵੇਗੀ ਅਤੇ ਕਿਉਂ ?
ਉੱਤਰ – ਦੇਖੋ, ਕਾਂਗਰਸ ਪਾਰਟੀ ਦੀ ਟਿਕਟ ਮੰਗਣ ਦਾ ਅਧਿਕਾਰ ਪਾਰਟੀ ਦੇ ਹਰੇਕ ਵਰਕਰ ਨੂੰ ਹੈ, ਪਰ ਇਸ ਦਾ ਫੈਂਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ ਕਿ ਉਹਨਾਂ ਨੇ ਕਿਸ ਨੂੰ ਟਿਕਟ ਦੇਣੀ ਹੈ।ਕਾਂਗਰਸ ਪਾਰਟੀ ਪਿਛਲੇ ਦੱਸ ਸਾਲਾਂ ਤੋ ਸੱਤਾ ਵਿੱਚ ਨਹੀਂ ਹੈ।ਸਾਡੇ ਵਰਕਰ ਵੀ ਹਤਾਸ਼ ਹੋ ਚੁਕੇ ਹਨ।ਇਸ ਕਰਕੇ ਪਾਰਟੀ ਵੀ ਚਾਹੁੰਦੀ ਹੈ ਕਿ ਇਸ ਵਾਰ ਟਿਕਟ ਉਹਨਾਂ ਉਮੀਦਵਾਰਾ ਨੂੰ ਹੀ ਦਿੱਤੀ ਜਾਵੇ ਜੋ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣ ਲਈ ਯੋਗ ਹੋਣ। ਜਨਤਾ ਵੱਲੋ 2-2 ਵਾਰ ਨਕਾਰੇ ਗਏ ਉਮੀਦਵਾਰ ਉਪਰ ਪਾਰਟੀ ਵੀ ਦਾਅ ਨਹੀ ਖੇਡਣਾ ਚਾਹੁੰਦੀ। ਮੈਰਾ ਛੋਟਾ ਵੀਰ ਰੰਜਮ ਕਾਮਰਾ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ, ਪਰ ਟਿਕਟ ਦੇਣ ਦਾ ਫੈਂਸਲਾ ਪਾਰਟੀ ਹਾਈਕਮਾਨ ਨੇ ਹੀ ਕਰਨਾ ਹੈ ਅਸੀਂ ਸਾਰੇ ਉਸ ਫੈਂਸਲੇ ਦਾ ਸੁਆਗਤ ਕਰਾਂਗੇ ।
ਪ੍ਰਸਨ – ਕੀ ਤੁਹਾਨੁੰ ਲੱਗਦਾ ਹੈ ਕਿ ਤੁਸੀ ਇਹ ਸੀਟ ਜਿੱਤ ਸਕਦੇ ਹੋ ?
ਉੱਤਰ – (ਮੁਸਕਰਾaਂਦੇ ਹੋਏ), ਬਿਲਕੁੱਲ ਜਿੱਤ ਸਕਦਾ ਹਾਂ। ਮੈਂਨੂੰ 30 ਸਾਲ ਹੋ ਗਏ ਮੈਂ ਦਿਨ ਰਾਤ ਫਾਜ਼ਿਲਕਾ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਅਤੇ ਇੱਥੋਂ ਦੇ ਲੋਕ ਵੀ ਮੈਨੁੰ ਪਿਆਰ ਕਰਦੇ ਹਨ। ਮੈਂ ਇਕ ਪੜ੍ਹਿਆ ਲਿਖਿਆ ਉਮੀਦਵਾਰ ਹਾਂ ਅਤੇ ਲੋਕਾਂ ਨੂੰ ਵੀ ਮੇਰੇ ਤੋ ਉਮੀਂਦ ਹੈ ਕਿ ਮੈਂ ਉਨਾਂ ਦੇ ਲਈ, ਉਨਾਂ ਦੇ ਬੱਚਿਆਂ ਦੇ ਲਈ ਕੁੱਝ ਬੇਹਤਰ ਕਰ ਸਕਦਾ ਹਾਂ। ਜਦ ਵੀ ਕਿਸੇ ਪਿੰਡ ਜਾਂ ਘਰ ਵਿੱਚ ਪਾਰਟੀ ਦੀ ਨੀਤੀਆਂ ਦਾ ਪ੍ਰਚਾਰ ਕਰਨ ਲਈ ਜਾਂਦਾ ਹਾਂ ਤਾਂ ਲੋਕੀ ਏਹੀ ਕਹਿੰਦੇ ਨੇ ਂ ਡਾਕਟਰ ਸਾਹਿਬ, ਤੁਸੀ ਸਿਰਫ਼ ਟਿਕਟ ਲੈ ਕੇ ਆਉ ਵੋਟਾਂ ਅਸੀਂ ਤੁਹਾਨੁੰ ਆਪ ਖੜ ਕੇ ਪੁਆਂਵਾਂਗੇਂ।
ਪ੍ਰਸਨ – ਫਾਜ਼ਿਲਕਾ ਵਿਖੇ ਕਾਂਗਰਸ ਪਾਰਟੀ ਦੋ ਧੜਿਆਂ ਵਿੱਚ ਵੰਡੀ ਹੋਈ ਹੈ ਅਤੇ ਇਕ ਧੜਾ ਦੁਜੇ ਧੜੇ ਦੀਆਂ ਟੰਗਾ ਖਿੱਚਣ ਤੋ ਬਾਜ ਨਹੀ ਆaਂਦਾ। ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ ਦੀ ਹਾਰ ਦਾ ਸਭ ਤੋਂ ਵੱਡਾ ਕਾਰਣ ਹੀ ਪਾਰਟੀ ਦੀ ਧੜੇਬੰਦੀ ਅਤੇ ਆਪਸੀ ਈਰਖਾ ਸੀ।ਇਨ੍ਹਾਂ ਹਾਲਾਤਾਂ ਵਿੱਚ ਜੇ ਤੁਹਾਨੂੰ ਟਿਕਟ ਮਿਲਦੀ ਹੈ ਤੇ ਤੁਸੀ ਇਸ ਆਪਸੀ ਫੁੱਟ ਦਾ ਸਾਹਮਣਾ ਕਿੰਵੇ ਕਰੋਗੇ? ਕੀ ਬਾਕੀ ਸਾਰੇ ਕਾਂਗਰਸੀ ਵਰਕਰ ਅਤੇ ਲੀਡਰ ਤੁਹਾਡਾ ਸਾਥ ਦੇਣਗੇ?
ਉੱਤਰ – ਹਾਂ ਵਿਨੀਤ ਜੀ, ਇਸ ਗੱਲ ਵਿੱਚ ਕੋਈ ਦੋ ਰਾਏ ਨਹੀ ਕਿ ਫਾਜ਼ਿਲਕਾ ਵਿੱਚ ਕਾਂਗਰਸ ਪਾਰਟੀ ਦੋ ਧੜਿਆਾਂ ਵਿੱਚ ਵੰਡੀ ਹੋਈ ਹੈ।ਇਕ ਵੱਡੇ ਪਰਿਵਾਰ ਦੀ ਤਰ੍ਹਾਂ ਚੱਲੀ ਆ ਰਹੀ ਕਾਂਗਰਸ ਪਾਰਟੀ ਵਿੱਚ ਫੁੱਟ ਦਾ ਕਾਰਨ ਇਕ ਸਥਾਨਕ ਨੇਤਾ ਦਾ ਤਾਨਾਸ਼ਾਹੀ ਰਵੱਇਆ ਅਤੇ ਅੱਖੜੂ ਸੁਭਾਅ ਸੀ।ਪਰ ਜੇਕਰ ਪਾਰਟੀ ਟਿਕਟ ਮੇਰੀ ਝੋਲੀ ਵਿੱਚ ਪਾਉਂਦੀ ਹੈ ਤਾਂ ਸਾਰੇ ਕਾਂਗਰਸੀ ਵਰਕਰ ਅਤੇ ਲੀਡਰ ਮੇਰੇ ਨਾਲ ਇਕ ਮੰਚ ਤੇ ਇਕੱਠੇ ਹੋਣਗੇ। ਮੈਂ ਪਿਛਲੇ ਕਾਫੀ ਸਮੇਂ ਤੋ ਇਨਾਂ ਸਾਥੀਆਂ ਨੁੰ ਹਰ ਮੰਚ ਤੇ ਆਪਨੇ ਨਾਲ ਲੇ ਕੇ ਚੱਲ ਰਿਹਾ, ਹਾਂ ਹੋ ਸੱਕਦਾ ਹੈ ਕਿ ਕੋਈ ਇਕ ਅੱਧਾ ਬੰਦਾ ਸਾਥ ਨਾਂ ਦੇਵੇ ਪਰ ਬਾਕੀ ਸਾਰੇ ਸਾਥੀ ਮੇਰੇ ਨਾਲ ਖੜੇ ਹਨ।
ਪ੍ਰਸਨ – ਜੇਕਰ ਪਾਰਟੀ ਤੁਹਾਨੂ ਟਿਕਟ ਨਹੀ ਦਿੰਦੀ ਤਾਂ ਕੀ ਤੁਸੀ ਅਜ਼ਾਦ ਲੜੋਗੇ ?
ਉੱਤਰ – (ਥੋੜਾ ਗੰਭੀਰ ਹੁੰਦੇ ਹੋਏ) ਨਹੀ, ਹੱਲੇ ਇਸ ਬਾਰੇ ਮੈ ਕੁਝ ਵੀ ਨਹੀ ਕਹਿ ਸਕਦਾ।ਮੇਰੇ ਸਾਥੀ ਅਤੇ ਮੇਰੇ ਵਰਕਰ ਜੋ ਦਿਨ ਰਾਤ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕਰ ਰਹੇ ਹਨ ਉਹ ਜੋ ਫੈਂਸਲਾ ਕਰਨਗੇ, ਉਹ ਮੇਰੇ ਸਿਰ ਮੱਥੇ ਹੋਏਗਾ।
ਪ੍ਰਸਨ – ਆਮ ਆਦਮੀ ਪਾਰਟੀ ਪੰਜਾਬ ਵਿੱਚੋ ਕਾਫੀ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ, ਕਿ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਵੀ ਕਾਂਗਰਸ ਨੂੰ ਕਰਾਰੀ ਟੱਕਰ ਦੇ ਸਕਦੇ ਹਨ ?
ਉੱਤਰ – ਨਹੀਂ ਜੀ, ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵਕਾਰ ਨਹੀਂ ਹੈ।ਅਰਵਿੰਦ ਕੈਜਰੀਵਾਲ ਕੋਲੋ ਦਿੱਲੀ ਤਾਂ ਸੰਭਾਲੀ ਨਹੀਂ ਜਾਂਦੀ ਪੰਜਾਬ ਉਹ ਸਵਾਹ ਸੰਭਾਲੇਗਾ।ਬਾਕੀ ਰਹੀ ਗੱਲ ਸਮਰਬੀਰ ਸਿੰਘ ਦੀ ਤਾਂ ਉਹ ਹੱਲੇ ਰਾਜਨੀਤੀ ਵਿੱਚ ਨਵਾਂ ਜਨਮ?.
ਪ੍ਰਸਨ – ਚੋ. ਸੁਰਜੀਤ ਕੁਮਾਰ ਜਿਆਣੀਂ ਨੇ ਫਾਜ਼ਿਲਕਾ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਪਾਇਆ ਹੈ। ਫਾਜ਼ਿਲਕਾ ਨੂੰ ਜ਼ਿਲ੍ਹਾ ਬਣਵਾਇਆ, ਕੇਂਸਰ ਹਸਪਤਾਲ ਦੀ ਮੰਜੂਰੀ ਦਿਲਵਾਈ, ਕੋਰਟ ਕੰਪਲੈਕਸ ਦਾ ਨਿਰਮਾਣ ਕਰਵਾਇਆ ਹੈ।ਜਨਤਾ ਉਹਨਾਂ ਨੂੰ ਪਸੰਦ ਕਰਦੀ ਹੈ।ਕਿ ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਚੋਣ ਲੜਨ ਲਈ ਇਕ ਮਜਬੂਤ ਦਾਵੇਦਾਰ ਸਮਝਦੇ ਹੋ ?
ਉੱਤਰ – ਆੱਫਕੋਜ਼ ਆਈ ਐਮ ਸੱਟਰੋਂਗ ਇਨੱਫ ਂ।ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸੁਰਜੀਤ ਜਿਆਣੀਂ ਇਕ ਸਟਰੋਂਗ ਕੈਂਡੀਡੇਟ ਹਨ ਪਰ ਮੈਂ ਵੀ ਉਹਨਾਂ ਦਾ ਡੱਟ ਕੇ ਮੁਕਾਬਲਾ ਕਰਾਂਗਾ।ਰਹੀ ਗੱਲ, ਵਿਕਾਸ ਦੇ ਜੋ ਦਾਵੇ ਉਹ ਕਰਦੇ ਹਨ ਉਹ ਸਾਰੇ ਝੂਠੇ ਹਨ । ਜਿਆਣੀਂ ਸਾਹਿਬ ਨੇ ਫਾਜ਼ਿਲਕਾ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਕਰਵਾਇਆ। ਹਾਂ, ਜੇ ਜਿਆਣੀਂ ਸਾਹਿਬ ਨੇ ਕਿਸੇ ਦਾ ਵਿਕਾਸ ਕੀਤਾ ਹੈ ਤਾਂ ਸਿਰਫ ਅਪਣਾ ਦੇ ਆਪਣੇ ਪਿਛਲੱਗੂਆਂ ਦਾ ਕੀਤਾ ਹੈ।ਨਾਲੇ ਤੁਹਾਨੂੰ ਕਿਹਨੇ ਕਿਹਾ ਹੈ ਕਿ ਫਾਜ਼ਿਲਕਾ ਸੁਰਜੀਤ ਕੁਮਾਰ ਜਿਆਣੀਂ ਦੀ ਬਦੋਲਤ “ਡ÷ਬਥਖ” ਬਣਿਆ ਹੈ।ਇਹ ਜ਼ਿਲ੍ਹਾਂ ਬਣਿਆ ਹੈ ਇੱਥੋ ਦੇ ਲੋਕਾਂ ਦੇ ਸੰਘਰਸ਼ ਦੀ ਬਦੌਲਤ, ਬਾਰ ਐਸੋਸ਼ਿਐਸ਼ਨ ਦੇ ਆਗੂ ਵੀਰ ਮਰਹੂਮ ਐਡਵੋਕੇਟ ਸ਼੍ਰੀ ਰਾਜੇਸ਼ ਅੰਗੀ, ਐਡਵੋਕੇਟ ਸ਼੍ਰੀ ਸੁਸ਼ੀਲ ਗੂੰਬਰ, ਵਪਾਰਮੰਡਲ ਅਤੇ ਸਾਂਝਾ ਸੰਘਰਸ਼ ਕਮੇਟੀ ਦੇ ਅਣਥੱਕ ਮਿਹਨਤ ਦੇ ਸਦਕਾ।ਜਿਆਣੀਂ ਸਾਹਿਬ ਤਾਂ ਸਿਰਫ਼ ਰਾਜਨੀਤਿਕ ਮਹਿਮਾ ਚੋਰੀ ਕਰਨ ਲਈ ਧਰਨੇ ਤੇ ਆ ਕੇ ਬਹਿ ਗਏ ।
ਉਹ ਗੱਲ ਕਰਦੇ ਨੇ ਡਿਵੈਲਪਮੈਂਟ ਦੀ।ਸਿਰਫ ਬਿਲਡਿੰਗਾ ਬਨਾਉਂਣ ਨੂੰ ਹੀ ਡਿਵੈਲਪਮੈਂਟ ਨਹੀਂ ਕਹਿੰਦੇ, ਇਹ ਕੈਂਸਰ ਹਸਪਤਾਲ ਬਨਾaਂਣ ਦਾ ਦਾਵਾ ਕਰਦੇ ਹਨ ਪਰ ਇਹਨਾਂ ਨੂੰ ਪੁੱਛੋ ਕਿ ਇਨਾਂ ਦੇ ਕੋਲ ਕੈਂਸਰ ਸਪੈਸ਼ਲਿਸਟ ਵੀ ਹਨ ਜਾਂ ਨਹੀਂ। ਪੂਰੇ ਪੰਜਾਬ ਵਿੱਚ ਸਿਰਫ਼ ਤਿੰਨ ਚਾਰ ਹੀ ਕੈਂਸਰ ਸਪੈਸ਼ਲਿਸਟ ਹਨ। ਕਰੋੜਾਂ ਰੁਪਏ ਬਿਲਡਿੰਗ ਅਤੇ ਮਸ਼ੀਨਾਂ ਤੇ ਖਰਚ ਕੀਤੇ ਜਾ ਰਹੇ ਹਨ ਪਰ ਇਹਨਾਂ ਨੂੰ ਚਲਾਉਂਣ ਲਈ ਯੋਗ ਡਾਕਟਰ ਹੀ ਉਪਲੱਬਦ ਨਹੀਂ ਹਨ। ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਹੈ, ਇਹਨਾਂ ਦੇ ਅਪਣੇ ਸਹਿਰ ਦਾ ਹਸਪਤਾਲ ਖੁਦ ਬਿਮਾਰ ਹੈ ਨਾ ਇਥੇ ਡਾਕਟਰ ਹਨ ਅਤੇ ਨਾ ਹੀ ਕੋਈ ਹੋਰ ਸੁਵਿਧਾ, ਤੇ ਇਹ ਗੱਲਾਂ ਕਰਦੇ ਨੇ ਵਿਕਾਸ ਦੀਆਂ।ਇਹਨਾਂ ਦੇ ਅਪਣੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਉਪਰ ਇਨਾਂ ਜਿਆਦਾ ਰਾਜਨੀਤਿਕ ਦਬਾਅ ਹੈ ਕਿ ਕਈ ਡਾਕਟਰ ਆਪਣੀ ਸਰਕਾਰੀ ਨੌਕਰੀ ਤੋ ਹੀ ਰਿਜਾਇਨ ਦੇ ਗਏ। ਦੂਜਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਫਾਜ਼ਿਲਕਾ ਦੇ ਲੋਕ ਜਿਆਣੀਂ ਸਾਹਬ ਨੂੰ ਪਸੰਦ ਕਰਦੇ ਹਨ ਤਾਂ 2012 ਦੇ ਚੋਣਾਂ ਦੇ ਨਤਿਜੇ ਤੁਹਾਡੇ ਸਾਮਣੇ ਹਨ।ਜਨਤਾ ਦਾ ਪਿਆਰ ਜਿਆਣੀਂ ਤੋ ਜਿਆਦਾ ਰੋਕੀ ਨੂੰ ਮਿਲਿਆ ਸੀ।ਇਕ ਆਜ਼ਾਦ ਉਮੀਦਵਾਰ ਇਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਇੰਨ੍ਹੀ ਕਰਾਰੀ ਟੱਕਰ ਦੇ ਗਿਆ ਤੇ ਫ਼ਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਲੋਕ ਜਿਆਣੀਂ ਨੂੰ ਪਿਆਰ ਕਰਦੇ ਹਨ।
ਪ੍ਰਸਨ – ਚੋ. ਸੁਰਜੀਤ ਕੁਮਾਰ ਜਿਆਣੀਂ ਅਤੇ ਸੇਰ ਸਿੰਘ ਘੁਬਾਇਆ ਦੇ ਰਾਜਨੀਤਿਕ ਸੰਬੰਧ ਬਹੁਤੇ ਵਧੀਆ ਨਹੀ ਹਨ ਅਤੇ ਦੁਜੇ ਪਾਸੇ ਘੁਬਾਇਆ ਅਤੇ ਬਾਦਲ ਪਰਿਵਾਰ ਦੀਆਂ ਦੂਰੀਆਂ ਵੀ ਜੱਗ ਜਾਹਰ ਹੋ ਰਹੀਆਂ ਹਨ।ਘੁਬਾਇਆ ਨਾਲ ਤੁਹਾਡੇ ਸੰਬੰਧ ਸ਼ੁਰੂ ਤੋ ਹੀ ਕਾਫੀ ਚੰਗੇ ਰਹੇ ਹਨ।ਕਿ ਇਨਾਂ ਚੋਣਾਂ ਵਿੱਚ ਉਹ ਵੀ ਅਪ੍ਰਤੱਖ ਰੂਪ ਨਾਲ ਤੁਹਾਡੀ ਹਮਾਇਤ ਕਰ ਸਕਦੇ ਹਨ ?
ਉੱਤਰ – ਇਸ ਵਿੱਚ ਕੋਈ ਸ਼ੱਕ ਨਹੀ ਕਿ ਸੇਰ ਸਿੰਘ ਘੁਬਾਇਆ ਮੇਰੇ ਪਰਿਵਾਰਿਕ ਮਿੱਤਰ ਹਨ, ਸਗੋਂ ਉਹ ਮੇਰੇ ਲਈ ਭਰਾਵਾਂ ਤੋਂ ਵੀ ਵੱਧ ਕੇ ਹਨ। ਸਾਡੀ ਦੋਂਹਾਂ ਦੀ ਦੋਸਤੀ ਵਿੱਚ ਪਾਰਟੀ ਕਦੇ ਵੀ ਦਰਾਰ ਨਹੀਂ ਬਣੀ। ਉਹ ਚੋਣਾਂ ਵਿੱਚ ਮੇਰੀ ਮਦਦ ਕਰਦੇ ਹਨ ਜਾਂ ਨਹੀ ਇਹ ਉਹਨਾਂ ਦਾ ਨਿਜੀ ਫ਼ੈਂਸਲਾ ਹੋਵੇਗਾ ।
ਪ੍ਰਸਨ – ਤੁਸੀਂ ਸ਼ਹਿਰ ਦੇ ਇਕੋ ਇਕ ਹਾਰਟ ਸਪੈਸ਼ਲਿਸਟ ਡਾਕਟਰ ਹੋ, ਚੋਣਾਂ ਵਿੱਚ ਮਸ਼ਰੂਫ਼ ਹੋਣ ਕਾਰਣ ਤੁਸੀਂ ਆਪਣੇ ਮਰੀਜਾਂ ਦੀ ਸੰਭਾਲ ਕਿਵੇਂ ਕਰੋਗੇ ?
ਉੱਤਰ – ਮੈਂ ਅੱਜ ਵੀ ਪਹਿਲਾ ਵਾਂਗ ਹੀ ਐਮਰਜੰੰਸੀ ਅਟੈਂਡ ਕਰਦਾ ਹਾਂ।ਮੇਰੇ ਨਾਲ ਮਾਹਰ ਡਾਕਟਰਾਂ ਦੀ ਇੱਕ ਟੀਮ ਵੀ ਹੈ, ਜਿਸ ਵਿੱਚ ਡਾ. ਜਯੰਤੀ ਗਰੋਵਰ, ਡਾ. ਅਜੈ ਗਰੋਵਰ, ਡਾ. ਅਨਮੋਲ ਗਰੋਵਰ ਅਤੇ ਮੇਰੇ ਹਸਪਤਾਲ ਦਾ ਸਾਰਾ ਸਟਾਫ ਮਰੀਜਾਂ ਦੀ ਦੇਖਭਾਲ ਕਰਦੇ ਹਨ।
ਪ੍ਰਸਨ- ਤੁਸੀ ਅਜਕਲ ਪਿੰਡਾਂ ਦੇ ਦੋਰੇ ਕਰ ਰਹੇ ਹੋ।ਆਮ ਜਨਤਾ ਨੂੰ ਕਿਹੜੀ ਕਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ- ਪੰਜਾਬ ਰਾਜ ਕਿਸਾਨੀ ਤੇ ਨਿਰਭਰ ਹੈ, ਪਰ ਪੰਜਾਬ ਦਾ ਕਿਸਾਨ ਬਾਦਲ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਆਤਮ ਹੱਤਿਆ ਕਰ ਰਿਹਾ ਹੈ।ਪੜ੍ਹੇ ਲਿਖੇ ਨੋਜਵਾਨ ਬੇਰੋਜਗਾਰੀ ਕਾਰਣ ਨਸ਼ਿਆਂ ਦਾ ਸ਼ਿਕਾਰ ਹੋ ਕੇ ਸੜਕਾਂ ਤੇ ਰੁੱਲ ਰਹੇ ਹਨ।ਕਿਸਾਨੀ ਖਤਮ ਹੋ ਗਈ, ਵਪਾਰ ਖਤਮ ਹੋ ਗਿਆ, ਨੋਕਰੀਆਂ ਹੈ ਨਹੀਂ, ਨਸ਼ਿਆਂ ਦਾ ਵਪਾਰ ਵੱਧਦਾ ਜਾ ਰਿਹਾ ਹੈ।ਰਹੀ ਸਹੀ ਕਸਰ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ ਪੂਰੀ ਕਰਤੀ। ਕਾਲਾ ਧਨ ਗ਼ਰੀਬ ਕਿਸਾਨ ਕੋਲ ਨਹੀ ਸਗੋ ਸਰਕਾਰ ਦੇ ਮੰਤਰੀਆ ਕੋਲ ਹੈ।
ਜੇ ਸਾਡੀ ਸਰਕਾਰ ਆਉਦੀ ਹੈ ਤਾਂ ਸਾਡਾ ਮੁੱਖ ਮੰਤਵ ਨੋਜਵਾਨ ਵਰਗ ਨੂੰ ਨੋਕਰੀ ਦੇਣਾ, ਨਸ਼ਿਆਂ ‘ਤੇ ਠੱਲ ਪਾਉਣਾ ਅਤੇ ਸੁਵਾਮੀਨਾਥਨ ਕਮਿਸ਼ਨ ਦੀ ਰਿਪੋਟ ਨੂੰ ਲਾਗੂ ਕਰਕੇ ਪੰਜਾਬ ਦੀ ਕਿਸਾਨੀ ਨੂੰ ਨਵੀਂਆਂ ਲੀਹਾਂ ‘ਤੇ ਪਾਉਣਾ ਹੋਵੇਗਾ।ਸਾਡੇ ਫਾਜ਼ਿਲਕਾ ਵਿਖੇ ਇੰਡਸਟਰੀ ਦੀ ਬਹੁਤ ਵੱਡੀ ਘਾਟ ਹੈ ਅਤੇ ਕਾਂਗਰਸ ਸਰਕਾਰ ਆਉਣ ਤੇ ਇਥੇ ਕੋਈ ਨਵੀ ਇੰਡਸਟਰੀ ਲਗਾਈ ਜਾਵੇਗੀ, ਜਿਸ ਨਾਲ ਇਲਾਕੇ ਦੇ ਨੋਜਵਾਨਾਂ ਨੂੰ ਰੋਜਗਾਰ ਦੇ ਨਵੇ ਮੋਕੇ ਹਾਸਲ ਹੋਣਗੇ।
ਪ੍ਰਸਨ – ਫਾਜ਼ਿਲਕਾ ਦੀ ਜਨਤਾ ਨੂੰ ਤੁਸੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ?
ਉੱਤਰ- ਫਾਜ਼ਿਲਕਾ ਦੀ ਜਨਤਾ ਬਹੁਤ ਸਮਝਦਾਰ ਹੈ। ਮੈਨੂੰ ਪੁਰੀ ਆਸ ਹੈ ਕਿ ਸਾਡੀ ਜਨਤਾ ਉਸ ਸੂਝਵਾਨ ਅਤੇ ਪੜ੍ਹੇ ਲਿਖੇ ਉਮੀਦਵਾਰ ਨੂੰ ਹੀ ਪਸੰਦ ਕਰੇਗੀ ਜੋ ਉਹਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦੇ ਕੰਮ ਆਏ।ਮੈਂਨੂੰ ੩੦ ਸਾਲ ਹੋ ਗਏ ਮੈਂ ਇਥੋਂ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਅਤੇ ਅੱਗੇ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਾਂਗਾ।