ਪੱਟੀ, 5 ਅਗਸਤ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਪੱਟੀ ਹਲਕੇ ਦੇ ਉਮੀਦਵਾਰ ਵਜੋ ਰਣਜੀਤ ਸਿੰਘ ਚੀਮਾ ਦਾ ਨਾਮ ਆਉਣ ਤੇ ਪੂਰੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਮਿਲ ਰਹੀ ਹੈ।ਆਪ ਦੇ ਵਰਕਰਾ ਨੇ ਪ੍ਰਚਾਰ ਦੀਆਂ ਗਤੀਵਿਧੀਆ ਵੀ ਵਧਾ ਦਿੱਤੀਆਂ ਹੈ।ਪ੍ਰਚਾਰ ਦੀਆ ਗਤੀਵਿਧੀਆ ਨੂੰ ਅੱਗੇ ਵਧਾਉਦੇ ਹੋਏ ਸਰਤਾਜ ਸਿੰਘ ਸੰਧੂ ਨੇ ਰਣਜੀਤ ਸਿੰਘ ਚੀਮਾ ਦਾ ਸਵਾਗਤ ਕੀਤਾ ਤੇ ਅਗਲੀ ਰਣਨੀਤੀ ਤੇ ਵਿਚਾਰ ਕੀਤਾ।ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਰਤਾਜ ਸਿੰਘ ਸੰਧੂ ਨੇ ਕਿਹਾ ਕਿ ਰਣਜੀਤ ਸਿੰਘ ਚੀਮਾ ਦੇ ਨਾਮ ਦਾ ਐਲਾਨ ਹੋਣ ‘ਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।ਉਹਨਾ ਨੇ ਕਿਹਾ ਕਿ ਸਾਡੀ ਪੂਰੀ ਟੀਮ ਪ੍ਰਚਾਰ ਦੇ ਲਈ ਦਿੰਨ ਰਾਤ ਇੱਕ ਕਰ ਦੇਵੇਗੀ ਤੇ ਪੱਟੀ ਦੀ ਸ਼ੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵੇਗੀ।ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸਮੇਂ ਦੇ ਨਾਲ ਨਾਲ ਬਦਲਦੇ ਹਲਾਤਾਂ ਅਨੁਸਾਰ ਜਿੱਥੇ ਜਨਤਾ ਵਿੱਚ ਜਾਗਰੁਕਤਾ ਵਧਦੀ ਜਾ ਰਹੀ ਹੈ ਲੋਕ ਹੁਣ ਜਾਣ ਚੁੱਕੇ ਹਨ ਕਿ ਅਕਾਲੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ।ਪੰਜਾਬ ਅੰਦਰ ਅਕਾਲੀ ਭਾਜਪਾ ਤੇ ਕਾਂਗਰਸ ਨੇ ਲੰਬੇ ਸਮੇਂ ਤੋ ਸਤਾ ਦਾ ਸੁੱਖ ਭੋਗਿਆ ਹੈ।ਪਰ ਹੁਣ ਪੰਜਾਬ ਦੀ ਜਨਤਾ ਜਾਗ ਚੁੱਕੀ ਹੈ ਤੇ 2017 ‘ਚ ਚੋਣਾਂ ਤੋ ਬਾਅਦ ਆਪ ਦੀ ਸਰਕਾਰ ਬਣਨੀ ਤੈਅ ਹੈ ਤੇ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਪਵੇਗਾ।ਉਹਨਾ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਸਰਕਾਰੀ ਦਫਤਰਾਂ ‘ਚ ਖੱਜਲ ਖੁਆਰ ਨਹੀ ਹੋਣਾ ਪੈਣਾ ਲੋਕਾਂ ਦੇ ਕੰਮ ਜਲਦ ਹੋਣਗੇ ਤੇ ਪਾਰਟੀ ਹਮਸ਼ਾਂ ਹੀ ਲੋਕਾ ਦੀ ਸੇਵਾ ਵਿੱਚ ਸਮਰਪਿਤ ਰਹੇਗੀ।ਇਸ ਮੋਕੇ ਤੇ ਦਿਲਬਾਗ ਸਿੰਘ ਸਭਰਾ, ਸਵਰਨ ਸਿੰਘ, ਬਲਜੀਤ ਸਿੰਘ ਅਜਾਦ, ਫੂਲਾ ਸਿੰਘ, ਬਲਜਿੰਦਰ ਸਿੰਘ ਕੈਰੋ, ਹਰਜੀਤ ਸਿੰਘ, ਪੰਜਾਬ ਸਿੰਘ, ਅੰਗਰੇਜ ਸਿੰਘ, ਜੈਮਲ ਸਿੰਘ, ਬਿਕਰਮਜੀਤ ਸਿੰਘ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …