ਕਵਿਤਾ
ਮਨ ਬਹੁਤਾ ਸਮਝਾਇਆ ਏ,
ਜਦ ਵੀ ਦੁੱਖ ਸੁਣਾਇਆ ਏ।
ਯਾਰਾਂ ਦੋਸਤਾਂ ਪਾ ਗਲਵੱਕੜੀ,
ਹੌਸਲਾ ਬਹੁਤ ਵਧਾਇਆ ਏ।
ਆਪਣੇ ਛੱਡਦੇ ਸਾਥ ਸੱਜਣਾਂ,
ਪਰਾਇਆ ਤਾਂ ਪਰਾਇਆ ਏ।
ਆਉਂਦਾ ਰਹਿੰਦਾ ਚੇਤੇ ਵਿਚ,
ਦੀਵਾ ਬਿਰਹੋਂ ਜਗਾਇਆ ਏ।
ਸਮੁੰਦਰ ਬਣਿਆ ਅੱਖਾਂ ਵਿਹੜੇ,
ਅੱਥਰੂ ਬਣਾ ਕੇ ਬਹਾਇਆ ਏ।
ਅਣ ਭੁੱਲੀਆਂ ਹੋਈਆਂ ਯਾਦਾਂ,
ਦਿਲ ਤੇ ਜ਼ਖਮ ਬਣਾਇਆ ਏ।
ਵੈਦ ਹਕੀਮਾਂ ਨਬਜ਼ ਫੜੀ ਨਾ,
ਰੋਗ ਅਵੱਲਾ ਲਗਾਇਆ ਏ।
ਸਾਹ ਚੰਦਰਾ ਹੋਇਆ ਅਧੂਰਾ,
“ਭੱਟ” ਪੂਰਾ ਹੋਣ ਨੂੰ ਆਇਆ ਏ..।
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਜਿਲਾ ਸੰਗਰੂਰ. 99140 62205