Friday, July 11, 2025

 ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਦਫਤਰ ਦਾ ਦਾ ਉਦਘਾਟਨ

ppn0612201601
ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਦਫਤਰ ਦਾ ਉਦਘਾਟਨ ਅਕਾਲ ਪੁਰਖ ਦਾ ਓਟ ਆਸਰਾ ਲੈਣ ਤੋਂ ਬਾਅਦ ਆਪਣੇ ਵਲੰਟੀਅਰ ਬੂਟਾ ਰਾਮ ਅਤੇ ਗੁਲਜ਼ਾਰ ਸਿੰਘ ਦੇ ਕੋਲੋ ਕਰਵਾਇਆ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਹੋਤਾ (ਗੋਲਡ ਮੈਡਲਿਸਟ) ਨੇ ਕਿਹਾ ਕਿ ਭਾਵੇਂ ਉਹਨਾਂ ਵੱਲੋਂ ਵਲੰਟੀਅਰਾਂ ਨਾਲ ਮਿਲ ਕੇ ਹਲਕੇ ਵਿਚ ਘਰ-ਘਰ ਜਾ ਕੇ ਚੋਣ ਮੁਹਿੰਮ ਦਾ ਅਗਾਜ਼ ਕੀਤਾ ਜਾ ਚੁੱਕਾ ਹੈ, ਪਰ ਦਫ਼ਤਰ ਖੁਲ੍ਹਣ ਨਾਲ ਉਹਨਾਂ ਨੂੰ ਇਲਾਕਾ ਨਿਵਾਸਿਆਂ ਨਾਲ ਮਿਲਣਾ ਸੋਖਾ ਹੋ ਜਾਵੇਗਾ।ਹੁਣ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਦਫ਼ਤਰ ਵਿਚ ਆ ਸਕਣਗੇ।ਸਹੋਤਾ ਨੇ ਕਿਹਾ ਕਿ ਅੰਮ੍ਰਿਤਸਰ ਪੱਛਮੀ ਹਲਕੇ ਨੂੰ ਸਮੇਂ ਦੀਆਂ ਕਾਂਗਰਸ ਅਤੇ ਅਕਾਲੀ ਦੱਲ ਦੀਆਂ ਸਰਕਾਰਾਂ ਨੇ ਵਿਸਾਰਿਆ ਹੋਇਆ ਹੈ ਅਤੇ ਹੋਰ ਲੋਕ ਆਪਣੇ ਆਪ ਨੂੰ ਠੱਗੀਆ ਹੋਇਆ ਮਹਿਸੂਸ ਕਰਦੇ ਹਨ।ਕਿਉਂਕਿ ਉਹਨਾਂ ਵੱਲੋਂ ਚੁਣੇ ਗਏ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਨੁਸੂਚਿਤ ਜਾਤੀਆਂ ਦੇ ਰਾਸ਼ਟਰੀ ਕਮਿਸ਼ਨ ਦੇ ਉਪ ਚੇਅਰਮੈਨ ਹੋਣ ਦੇ ਬਾਵਜੂਦ ਇਲਾਕੇ ਵਿਚ ਮੁੱਢਲੀ ਸਹੂਲਤਾਂ ਦੇਣ ਵਿਚ ਬੁਰੀ ਤਰ੍ਹਾਂ ਨਕਾਮ ਸਾਬਤ ਹੋਏ ਹਨ, ਵਿਕਾਸ ਤਾਂ ਬੜੀ ਦੂਰ ਦੀ ਗੱਲ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੰਤਰ ਰਾਸ਼ਟਰੀ ਸਮੁਦਾਏ ਨੂੰ ਅੰਮ੍ਰਿਤਸਰ ਦੇ ਵਿਕਾਸ ਪੱਖੋ ਝੂਠੀ ਤਸਵੀਰ ਪੇਸ਼ ਕਰ ਰਹੇ ਹਨ। ਜਦਕਿ ਸੱਚਾਈ ਉਹਨਾਂ ਦੀ ਕੱਥਨੀ ਤੋਂ ਬਿਲਕੁਲ ਉਲਟ ਹੈ।ਗਿਣਤੀ ਦੇ ਕੁਝ ਇਲਾਕੇ ਛੱਡ ਕੇ ਪੂਰਾ ਅੰਮ੍ਰਿਤਸਰ ਵਿਕਾਸ ਪੱਖੋ ਲੀਹ ਤੋਂ ਉਤਰ ਚੁੱਕਾ ਹੈ ਅਤੇ ਹਰ ਪਾਸੇ ਸੜਕਾਂ ਵਿਚ ਖੱਡੇ, ਗੰਦਗੀ ਦੇ ਢੇਰ ਅਤੇ ਟ੍ਰੈਫਿਕ ਜਾਮ ਅਸਾਨੀ ਨਾਲ ਦੇਖੇ ਜਾ ਸਕਦੇ ਹਨ।
ਅੰਮ੍ਰਿਤਸਰ ਜੋਨ ਇੰਚਾਰਜ਼ ਸਰਬਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵੰਲਟੀਅਰ ਦਿਨ ਰਾਤ ਸਖਤ ਮੇਹਨਤ ਕਰ ਰਹੇ ਹਨ ਜਿਸਦਾ ਫਲ 2017 ਦੀਆਂ ਚੋਣਾ ਦੇ ਨਤੀਜਿਆਂ ਤੋਂ ਪ੍ਰਤਖ ਨਜ਼ਰ ਆਵੇਗਾ।ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਪਰਸਤੀ ਹਾਸਲ ਕੀਤੇ ਹੋਏ ਰੇਤ, ਬਜ਼ਰੀ, ਨਸ਼ਾ ਅਤੇ ਕੇਬਲ ਮਾਫੀਆ ਵੱਲੋਂ ਲੋਕਾਂ ਦੇ ਜਹਿਨ ਵਿਚ ਡਰ ਪੈਦਾ ਕੀਤਾ ਹੋਇਆ ਹੈ ਜਿਸਨੂੰ ਪੰਜਾਬ ਦੇ ਲੋਕ ਕਦੇ ਭੁੱਲ ਨਹੀਂ ਸਕਦੇ। ਇਸ ਮੌਕੇ ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ, ਬਲਕਾਰ ਖਹਿਰਾ, ਇਕਬਾਲ ਭੁੱਲਰ, ਹਰਪ੍ਰੀਤ ਬੇਦੀ, ਗਗਨ ਵਿਰਦੀ, ਹਰਮਿੰਦਰ ਸਿੰਘ, ਕਿਰਪਾਲ ਸਿੰਘ, ਮਨਦੀਪ ਸਿੰਘ, ਸੰਜੀਵ ਲਾਬਾ,  ਹਰਭਜਨ ਸਿੰਘ ਲਾਭ, ਸੁਰੇਸ਼ ਸ਼ਰਮਾ, ਪਦਮ ਐਨਟਨੀ, ਮੋਨਿਕਾ, ਮਨੀਸ਼ ਅਗਰਵਾਲ, ਸ਼ਿਵਾਨੀ ਸ਼ਰਮਾ, ਗੁਰਬਿੰਦਰ ਸਿੰਘ ਰਾਣਾ, ਭਜਨ ਕੌਰ, ਬਲਦੇਵ ਵਡਾਲੀ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Check Also

ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉਤਰੀ ਵਿਖੇ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ ਕਰਵਾਈ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply