Sunday, May 11, 2025
Breaking News

ਐਲੀਮੈਂਟਰੀ ਸਕੂਲ ਰਾਮਪੁਰਾ ਵਿਖੇ ਹੋਇਆ ਉਡਾਨ-3 ਦਾ ਰਿਲੀਜ ਸਮਾਗਮ

ppn1012201604ਰਾਮਪੁਰਾ, 10 ਦਸੰਬਰ (ਸੁਖਬੀਰ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰਾ ਬਲਾਕ ਵੇਰਕਾ ਵਿਖੇ ਹੱਥ ਲਿਖਤ ਬਾਲ ਮੈਗਜੀਨ ‘ਉਡਾਨ-3’ ਦਾ ਰਿਲੀਜ ਸਮਾਗਮ ਕੀਤਾ ਗਿਆ।ਜਿਸ ਵਿਚ ਪਹੁੰਚੇ ਉਪ ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਖਹਿਰਾ, ਡੀ.ਆਰ.ਪੀ ਰਜਿੰਦਰ ਸਿੰਘ ਅਤੇ ਬਲਾਕ ਸਿੱਖਿਆ ਅਫਸਰ ਨੀਲਮ ਭਗਤ ਦਾ ਸਕੂਲ ਦੇ ਮੁੱਖ ਅਧਿਆਪਕਾ ਪ੍ਰੇਮ ਕੁਮਾਰੀ, ਸਰਪੰਚ ਗੁਰਸ਼ਰਨ ਸਿੰਘ ਅਤੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕਰਕੇ ਜੀ ਆਇਆ ਨੂੰ ਆਖਿਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੌਰਾਨ ਵੱਖ ਵੱਖ ਪੇਸ਼ਕਾਰੀਆਂ ਕਰਕੇ ਸਭ ਦਾ ਮਨ ਮੋਹਿਆ । ਨੰਨੇ ਵਿਦਿਆਰਥੀਆਂ ਨੇ ਬਾਲ ਗੀਤ ਅਤੇ ਕਵਿਤਾਵਾਂ ਬੋਲ ਕੇ ਸਮਾਂ ਬੰਨਿਆ, ਜਦ ਕਿ ਵਿਦਿਆਰਥੀਆਂ ਦੀ ਗਿੱਧਾ ਅਤੇ ਭੰਗੜਾ ਟੀਮ ਨੇ ਪ੍ਰੋਗਰਾਮ ਨੂੰ ਸ਼ਿਖਰਾਂ ‘ਤੇ ਪਹੁੰਚਾਇਆ। ਉਪ ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਖਹਿਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਅਤੇ ਆਧੁਨਿਕ ਯੁੱਗ ਵਿਚ ਮਿਹਨਤ ਅਤੇ ਲਗਨ ਨਾਲ ਬੁਲੰਦੀਆਂ ਛੂਹਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਡਮੁੱਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਹਰੇਕ ਪਰਿਵਾਰ ਨੂੰ ਚਾਹੀਦਾ ਹੈ ਕਿ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਕਰਵਾਈ ਜਾਵੇ।
ਉਨ੍ਹਾਂ ਨੇ ਸਕੂਲ ਦੇ ਮਿਹਨਤੀ ਸਟਾਫ ਮੁੱਖ ਅਧਿਆਪਕ ਅਤੇ ਵਿਦਿਆਰਥੀਆਂ ਵਲੋਂ ਸਕੂਲ ਪ੍ਰਤੀ ਸਾਂਭ ਸੰਭਾਲ ਅਤੇ ਸਾਫ ਸਫਾਈ ਬਾਬਤ ਸ਼ੁਭਕਾਮਨਾਵਾਂ ਅਤੇ ਸ਼ਲ਼ਾਘਾ ਵੀ ਕੀਤੀ। ਇਸ ਸਮਾਗਮ ਵਿਚ ਮੁੱਖ ਅਧਿਆਪਕਾ ਪ੍ਰੇਮ ਕੁਮਾਰੀ, ਜਗਮੋਹਨ ਕੌਰ, ਰਮਨੀਸ਼ ਸ਼ਰਮਾ, ਹਰਨੀਤ ਕੌਰ, ਹਰਜੀਤ ਕੌਰ, ਰਵਿੰਦਰ ਕੌਰ, ਮਿਡਲ ਸਕੂਲ ਦੇ ਮੁੱਖ ਅਧਿਆਪਕ ਸਰਬਜੀਤ ਸਿੰਘ, ਕਿਰਨ ਬਾਲਾ, ਹਰਪ੍ਰੀਤ ਸਿੰਘ, ਸ਼ਰਨਜੀਤ ਕੌਰ, ਰਜਵੰਤ ਸਿੰਘ, ਐਮ.ਐਸ.ਸੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਗੁਰਬਚਨ ਸਿੰਘ, ਸਾਬਕਾ ਸਰਪੰਚ ਲਾਭ ਸਿੰਘ, ਸੈਂਟਰ ਹੈੱਡ ਅਧਿਆਪਕ ਕੁਲਵੰਤ ਕੌਰ, ਸਕੂਲ ਦੇ ਪਹਿਲੇ ਮੁੱਖ ਅਧਿਆਪਕ ਸਵਰਨ ਕੌਰ ਵਿਰਕ, ਸਰਕਾਰੀ ਐਲੀਮੈਂਟਰੀ ਸਕੂਲ ਕੋਟ ਖਾਲਸਾ ਤੋਂ ਗੁਰਪ੍ਰੀਤ ਸਿੰਘ, ਪੀਬੀਸੀ ਗੁਰਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਵਧੀਆ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਪੰਚ ਗੁਰਸ਼ਰਨ ਸਿੰਘ ਨੇ ਸਨਮਾਨਿਤ ਕਰਦਿਆਂ ਦੱਸਿਆ ਕਿ ਸਕੂਲ ਦੀ ਤਰੱਕੀ ਲਈ ਪਿੰਡ ਦੀ ਪੰਚਾਇਤ ਦਾ ਵੱਡਾ ਸਹਿਯੋਗ ਹੈ ਅਤੇ ਸਕੂਲ ਨੂੰ ਸੁੰਦਰ ਬਣਾਉਣ ਲਈ ਵਿਸ਼ੇਸ ਉਪਰਾਲੇ ਅੱਗੋਂ ਵੀ ਜਾਰੀ ਰੱਖੇ ਜਾਣਗੇ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …

Leave a Reply