ਜੰਡਿਆਲਾ ਗੁਰੂ, 6 ਜੂਨ (ਹਰਿੰਦਰਪਾਲ ਸਿੰਘ)- ਸਥਾਨਕ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਦਸਵੀਂ ਜਮਾਤ ਦੇ ਬੱਚਿਆਂ ਦਾ ਨਤੀਜਾ ਸੋ ਪ੍ਰਤੀਸ਼ਤ ਰਿਹਾ। ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਮੈਟ੍ਰਿਕ ਪ੍ਰੀਖਿਆ ਪਾਸ ਕੀਤੀ । ਕੀਨੂ ਪ੍ਰਿਆ ਨੇ 650 ਵਿਚੋਂ 591 ਅੰਕ ਪ੍ਰਾਪਤ ਕਰਕੇ ਪੂਰੇ ਜੰਡਿਆਲਾ ਬਲਾਕ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਅਰਪਨਾ ਨਰੂਲਾ ਨੇ 582 ਅੰਕ, ਸੋਫੀਆ ਸ਼ਰਮਾ ਨੇ 572 ਅੰਕ ਅਤੇ ਪ੍ਰੀਸ਼ੂ ਗੁਪਤਾ ਨੇ 571 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ, ਤੀਜਾ ਅਤੇ ਚੋਥਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਤੇ ਪ੍ਰਿੰਸੀਪਲ ਰੀਤਿਕਾ ਕੁਰਿਚ ਅਤੇ ਡੀਨ ਨਿਸ਼ਾ ਜੈਨ ਨੇ ਅਧਿਆਪਕਾਵਾਂ ਦੁਆਰਾ ਕਰਵਾਈ ਮਿਹਨਤ ਲਈ ਵਧਾਈ ਦਿੱਤੀ। ਚੇਅਰਮੈਨ ਸੁਰਿੰਦਰ ਕੁਮਾਰ ਕੁਰਿੱਚ, ਪ੍ਰਧਾਨ ਵਿਜੈ ਕੁਮਾਰ ਜੈਨ, ਸੁਨੀਲ ਕੁਮਾਰ ਜੈਨ, ਸੁਰੇਸ਼ ਕੁਮਾਰ ਨਿਰਦੇਸ਼ਕ ਨੇ ਬੱਚਿਆ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।
Check Also
ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …