ਮਾਲੇਰਕੋਟਲਾ, 21 ਦਸੰਬਰ (ਹਰਮਿੰਦਰ ਸਿੰਘ ਭੱਟ)- ਸੈਂਟਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਈ-ਕਮਰਸ ਮੋਬਾਈਲ ਸੇਵਾਵਾਂ ਜਿਥੇ ਲਗਦਾ ਹੈ ਕਿ ਸਿਰਫ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਲਈ ਬਣਾਈਆਂ ਗਈਆਂ ਹਨ ਉਥੇ ਹੀ ਸਰਕਾਰ ਵੱਲੋਂ ਚਲਈ ਜਾ ਰਹੀ ਭਾਰਤ ਦੀ ਸਭ ਤੋਂ ਵੱਡੀ ਸੰਚਾਰ ਸੰਸਥਾ ਬੀ.ਐਸ.ਐਨ.ਐਲ ਵੱਲੋਂ ਚਲਾਈਆਂ ਜਾ ਰਹੀਆਂ ਇੰਟਰਨੈਟ ਸੇਵਾਵਾਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਈਤਾ ਜਿਵੇਂ ਬਰੋਡਬੈਂਡ, ਵਾਈਮੈਕਸ ਆਦਿ ਦਾ ਸਹੀ ਤੋਰ ਤੇ ਨਾ ਚਲਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਾਲੇਰਕਟਲਾ ਦੇ ਬੀ.ਐਸ.ਐਨ.ਐਲ ਵਾਈਮੈਕਸ ਉਪਭੋਗਤਾਵਾਂ ਨੇ ਬੀ.ਐਸ.ਐਨ.ਐਲ ਵੱਲੋਂ ਵਾਈਮੈਕਸ ਸੇਵਾ ਦਾ ਲਗਾਤਾਰ ਪਿਛਲੇ 14 ਦਿਨਾਂ ਤੋਂ ਸ਼ਹਿਰ ਦੀ ਖਾਸ ਸਾਈਟ ਦੇ ਨਾ ਚਲਣ ਕਾਰਨ ਹੋ ਰਹੀ ਪ੍ਰੇਸ਼ਾਨੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਬੀ.ਐਸ.ਐਨ. ਐਲ ਵਾਈਮੈਕਸ ਇੰਟਰਨੈਟ ਸੇਵਾ ਨੂੰ ਮਾਲੇਰਕੋਟਲਾ ਦੇ ਬੀ.ਐਸ.ਐਨ.ਐਲ. ਅਧਿਕਾਰੀ ਪੂਰਨ ਰੂਪ ਵਿੱਚ ਚਲਾਉਣ ਵਿੱਚ ਅਸਫਲ ਰਹੇ ਹਨ, ਜਦੋਂ ਕਿ ਉਹਨਾਂ ਨੂੰ ਹਰ ਮਹੀਨੇ ਅਪਣੀਆਂ ਮੰਗਾਂ ਮੰਗਵਾਉਣ ਲਈ ਧਰਨਾ ਲਗਾਉਂਦੇ ਦੇਖਿਆਂ ਜਾਂਦਾ ਹੈ। ਬੀ.ਐਸ.ਐਨ ਐਲ. ਵਾਈਮੈਕਸ ਉਪਭੋਗਤਾ ਮੁਹੰਮਦ ਫਾਰੂਕ ਨੇ ਕਿਹਾ ਕਿ ਉਹ ਬੀ.ਐਸ.ਐਨ.ਐਲ ਉਚ ਅਧਿਕਾਰੀਆਂ ਤੋਂ ਜਾਨਣਾ ਚਾਹੁੰਦੇ ਹਾਂ ਕਿ ਜੇਕਰ ਮਾਲੇਰਕਟਲਾ ਬੀ.ਐਸ.ਐਨ.ਐਲ ਅਧੀਕਾਰੀ ਇਸ ਸੇਵਾ ਨੂੰ ਸੰਪੂਰਨ ਰੂਪ ਵਿੱਚ ਨਹੀਂ ਚਲਾ ਸਕਦੇ ਤਾਂ ਇਸ ਨੂੰ ਮੂਕੰਮਲ ਬੰਦ ਕਿਉਂ ਨਹੀ ਕਰ ਦਿੰਦੇ।ਇਸ ਸੇਵਾ ਨੂੰ ਮਹੀਨੇ ਵਿੱਚ ਮਸਾ 15-20 ਦਿਨ ਚਲਾਉਂਦੇ ਹਾਂ ਅਤੇ ਬਾਕੀ ਦਿਨ ਇਹ ਸੇਵਾ ਬੰਦ ਰਹਿੰਦੀ ਹੈ ਜਿਸ ਦਾ ਬਿਲ ਹਮੇਸ਼ਾਂ ਪੁਰਾ ਲਿਆ ਜਾਂਦਾ ਹੈ। ਜਦੋਂ ਬੀ.ਐਸ.ਐਨ.ਐਲ ਦੇ ਉਚ ਅਧਿਕਾਰੀਆਂ ਕੋਲੋਂ 10 ਦਿਨ ਪਹਿਲਾਂ ਇਸ ਬਾਰੇ ਪੜਤਾਲ ਕੀਤੀ ਗਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਸ ਸਮੱਸਿਆ ਨੂੰ ਠੀਕ ਕਰਨ ਲਈ ਬਾਹਰ ਤੋਂ ਟੀਮ ਬੁਲਾਈ ਜਾ ਰਹੀ ਹੈ ਅਤੇ ਜਦੋਂ ਦੁਬਾਰਾ ਅੱਜ ਪੜਤਾਲ ਕੀਤੀ ਗਈ ਫਿਰ ਇਹ ਹੀ ਕਿਹਾ ਗਿਆ।ਉਪਭੋਗਤਾ ਜਾਨਣਾ ਚਹੁੰਦੇ ਹਨ ਕਿ ਅਜਿਹੇ ਕਿਸ ਹੋਰ ਦੇਸ਼ ਦੀ ਬਾਹਰ ਤੋਂ ਟੀਮ ਆਉਣੀ ਹੈ ਜੋ ਅਜੇ ਤੱਕ ਪਹੂੰਚੀ ਨਹੀਂ। ਉਪਭੋਗਤਾਵਾਂ ਨੇ ਮੰਗ ਕੀਤੀ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਸਰਵਿਸ ਦੇ ਸਹੀ ਨਾ ਚੱਲਣ ਦੇ ਬਾਵਜੂਦ ਵੀ ਲਏ ਜਾ ਰਹੇ ਬਿੱਲ ਵਾਪਸ ਕੀਤੇ ਜਾਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media