ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਦੁਆਰਾ ਆਯੋਜਿਤ ਜੋਨਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਵਿੱਚ ਆਪਣਾ ਸਥਾਨ ਪੱਕਾ ਕੀਤਾ।
ਪ੍ਰਿੰ: ਅੰਜਨਾ ਗੁਪਤਾ ਨੇ ਦੱਸਿਆ ਕਿ ਸੀ.ਬੀ.ਐਸ.ਈ ਦੁਆਰਾ ਜੋਨਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ 16 ਦਸੰਬਰ ਤੋਂ 18 ਦਸੰਬਰ 2016 ਨੂੰ ਪੁਲਿਸ ਡੀ.ਏ.ਵੀ. ਸਕੂਲ ਜਲੰਧਰ ਵਿਖੇ ਹੋਇਆ। ਇਸ ਅਵਸਰ `ਤੇ ਆਯੋਜਿਤ ਪ੍ਰੋਗਰਾਮ ਵਿੱਚ ਸੀ.ਬੀ.ਐਸ.ਈ ਦੇ ਚੰਡੀਗੜ੍ਹ ਜੋਨ ਦੇ ਆਰ.ਓ ਮਾਨਯੋਗ ਸ੍ਰੀ ਆਰ.ਜੇ ਖਾਂਡੇਰਾਵ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰਤੀਯੋਗਤਾ ਵਿੱਚ ਚੰਡੀਗੜ੍ਹ ਜੋਨ ਦੇ ਵੱਖ-ਵੱਖ ਸੀ.ਬੀ.ਐਸ.ਈ ਸਕੂਲਾਂ ਦੇ ਪ੍ਰਤੀਯੋਗੀਆਂ ਨੇ ਵਿਗਿਆਨ ਅਤੇ ਗਣਿਤ ਦੇ ਵੱਖ-ਵੱਖ ਵਿਸ਼ਿਆਂ ਸਬੰਧੀ 200 ਤੋਂ ਵੱਧ ਮਾਡਲ ਤਿਆਰ ਕੀਤੇ, ਜਿੰਨ੍ਹਾਂ ਵਿੱਚੋਂ ਕੇਵਲ 20 ਮਾਡਲ ਹੀ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਦੇ ਲਈ ਚੁਣੇ ਗਏ।
ਡੀ.ਏ.ਵੀ ਇੰਟਰਨੈਸ਼ਨਲ ਦੀਆਂ ਵਿਦਿਆਰਥਣਾਂ ਦੀਯਾ ਖੰਨਾ ਤੇ ਜਾਨਵੀ ਢੀਂਗਰਾ ਦੁਆਰਾ ‘ਦੈਨਿਕ ਜੀਵਨ ਵਿੱਚ ਗਣਿਤ ਦੀ ਮਹੱਤਤਾ’ ਵਿਸ਼ੇ ਦੇ ਅੰਤਰਗਤ ‘ਫਾਰੈਸਟ ਆਨ ਫਾਇਰ ਅਲਰਟ’ ਪ੍ਰਯੌਜਨਾ ਵੀ ਰਾਸ਼ਟਰ ਪੱਧਰੀ ਪ੍ਰਤੀਯੋਗਤਾ ਦੇ ਲਈ ਚੁਣੀ ਗਈ, ਜੋ ਸਕੂਲ ਦੇ ਲਈ ਮਾਣ ਦੀ ਗੱਲ ਹੈ। ਪ੍ਰਿੰ: ਅੰਜਨਾ ਗੁਪਤਾ ਨੇ ਪ੍ਰਤੀਯੋਗਤਾ ਦੇ ਵਿਦਿਆਰਥੀਆਂ ਨੂੰ ਇਸ ਉਪਲੱਬਧੀ ਤੇ ਵਧਾਈ ਦਿੱਤੀ ਅਤੇ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਦੇ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media