Wednesday, September 30, 2026

ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 15 ਵਿੱਚ ਲਾਭਪਾਤਰੀਆਂ ਨੂੰ 900 ਨੀਲੇ ਕਾਰਡ ਤੇ 850 ਬੀਮਾ ਕਾਰਡ ਵੰਡੇ

ppn2112201628ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 15 ਵਿੱਚ ਇਕ ਸਮਾਗਮ ਦੌਰਾਨ ਇਲਾਕਾ ਵਾਸੀਆਂ ਨੂੰ 900ਬਨੀਲੇ ਕਾਰਡ ਅਤੇ  850 ਭਗਤ ਪੂਰਨ ਸਿੰਘ ਬੀਮਾ ਯੋਜਨਾ ਕਾਰਡ ਲਾਭਪਾਤਰਾਂ ਨੂੰ ਤਕਸੀਮ ਕੀਤੇ।ਉਨਾਂ ਨੇ ਇਸ ਸਮੇਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਜਿਥੇੇ ਪੂਰੇ ਹਲਕੇ ਦਾ ਸੰਪੂਰਣ ਵਿਕਾਸ ਕਰਵਾਉਣਾ ਹੈ, ਉਥੇ ਨਾਲ ਹੀ ਇਲਾਕਾ  ਵਾਸੀਆਂ ਨੂੰ ਮੁੱਢਲੀਆਂ ਸੁੱਖ ਸਹੂਲਤਾਂ ਵੀ ਉਪਲੱਬਧ ਕਰਵਾਉਣਾ ਹੈ।ਇਸ ਟੀਚੇ ਨੂੰ ਪੂਰਾ ਕਰਨ ਲਈ ਹਰ ਘਰ ਤੱਕ ਪੱਕੀ ਸੜਕ, ਪੀਣ ਦਾ ਸਾਫ਼ ਪਾਣੀ, ਸੀਵਰੇਜ ਦੀ ਵਿਵਸਥਾ ਅਤੇ ਬਿਜਲੀ ਸਪਲਾਈ ਪਹੁੰਚਾਈ ਹੈ।ਉਨਾਂ ਕਿਹਾ ਕਿ ਅੱਜ ਜੋ ਕਾਰਡ ਵੰਡੇ ਗਏ ਹਨ ਉਨਾਂ ਦਾ ਵਾਰਡ ਨਿਵਾਸਆਂ ਨੂੰ ਕਾਫੀ ਲਾਭ ਹੋਵੇਗਾ।ਭਾਜਪਾ ਨੇਤਾ ਰਾਜਾ ਜੋਸ਼ੀ  ਨੇ ਕਿਹਾ ਕਿ ਪੰਜਾਬ ਦੇ ਇਤਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਜਦ ਅਨਿਲ ਜੋਸ਼ੀ ਵਲੋਂ ਆਪਣੇ ਵਿਧਾਨ ਸਭਾ ਖੇਤਰ ਉੱਤਰੀ ਦਾ 100 ਫੀਸਦੀ ਵਿਕਾਸ ਕਰਵਾਉਣ ਨਾਲ ਅੱਜ ਇਹ ਹਲਕਾ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਸਭ ਤੋਂ ਖੂਬਸੂਰਤ ਹਲਕਾ ਬਣ ਗਿਆ ਹੈ।ਇਸ ਮੌਕੇ ਭੂਪਿੰਦਰ ਸਿੰਘ ਹੈਪੀ, ਗੁਰਪ੍ਰੀਤ ਗੋਲਡੀ, ਬਾਬਾ ਅਨੂਪ ਸਿੰਘ, ਰਾਣੀ ਭੈਣ, ਗੁਰਪਾਲ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਵਿਨੋਦ ਰਿੰਕੂ, ਜਸਵਿੰਦਰ ਮੁਨਸਫ਼, ਅਸ਼ੋਕ ਕੁਮਾਰ, ਐਡਵੋਕੇਟ ਮੰਜੂ, ਸੁਖਵੰਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਸੰਜੇ ਸ਼ਰਮਾ, ਨੀਲੂ, ਬਲਜੀਤ ਕੌਰ, ਨਿਰਮਲ ਸਿੰਘ ਆਦਿ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply