Friday, July 5, 2024

ਬਖਤਰਬੰਦ ਗੱਡੀਆਂ ‘ਚੋਂ ਉੱਤਰ ਕੇ ਵੇਖਣ ਵਿਕਾਸਸ਼ੀਲ ਸੂਬੇ ਦਾ ਹਾਲ ਅਕਾਲੀ- ਡਾ. ਨਿੱਜਰ

ppn2412201601ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ)- ਵਿਧਾਨ ਸਭਾ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਹਲਕੇ ਦੇ ਬਹੁਤੇ ਇਲਾਕਿਆ ਵਿੱਚ ਵਿਕਾਸ ਦੀ ਜਗ੍ਹਾ ਵਿਨਾਸ਼ ਹੋਣ ਦੀ ਗੱਲ ਕਰਦਿਆਂ ਆਖਿਆਂ ਹੈ ਕਿ “ਅਕਾਲੀਓ ਆਪਣੀਆਂ ਬਖਤਰਬੰਦ ਗੱਡੀਆਂ ‘ਚੋਂ ਹੇਠਾਂ ਉੱਤਰ ਕੇ ਹਰ ਹਲਕੇ ਦਾ ਪੈਦਲ ਦੌਰਾ ਕਰਕੇ ਵੇਖੋ, ਤੁਹਾਡੇ ਵਿਕਾਸ ਦੇ ਦਾਅਵਿਆਂ ਦੇ ਪੋਲ ਆਪਣੇ-ਆਪ ਖੁੱਲ ਜਾਣਗੇ”।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਰੂਟ ਦਾ ਹਿੱਸਾ ਸਰਕਾਰ ਮਿੰਟਾਂ ਵਿਚ ਸਵਾਰ ਦਿੰਦੀ ਹੈ, ਪਰ ਆਮ ਆਦਮੀ ਦੇ ਰਸਤੇ ਦਾ ਕਿਸੇ ਨੂੰ ਵੀ ਖਿਆਲ ਨਹੀਂ ਆਉਂਦਾ। ਜਿਸ ਦਾ ਮਤਲਬ ਹੈ ਕਿ ਪੈਸਾ ਜਨਤਾ ਦਾ ਪਰ ਸਹੂਲਤਾਂ ਮੰਤਰੀਆਂ ਨੂੰ।
ਡਾ. ਨਿੱਜਰ ਦਾ ਦਾਅਵਾ ਸੀ ਕਿ ‘ਆਪ’ ਪਾਰਟੀ ਅਜਿਹੀ ਘਟੀਆਂ ਕਿਸਮ ਦੀ ਰਾਜਨੀਤੀ ਤੋਂ ਕੋਹਾਂ ਦੂਰ ਹੈ।ਇਸ ਲਈ ਆਮ ਆਦਮੀ ਪਾਰਟੀ ਦੇ ਰਾਜ ਵਿਚ ਜਨਤਾ ਦਾ ਪੈਸਾ ਜਨਤਾ ਦੀ ਮਰਜ਼ੀ ਦੇ ਨਾਲ ਹੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਗਠਜੋੜ ਨੂੰ ਭਾਵੇਂ ਜਨਤਾ ਸਾਹਮਣੇ ਵੱਖਰੀ-ਵੱਖਰੀ ਰਾਜਨੀਤਿਕ ਪਾਰਟੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਅਸਲ ਵਿਚ ਇਹ ਸਭ ਰਲੇ ਹੋਏ ਹਨ, ਜੋ ਇਕੋ ਜਿਹੀ ਰਟੀ-ਰਟਾਈ ਸਿਆਸਤ ਖੇਡ ਕੇ ਅੱਜ ਤੱਕ ਲੋਕਾਂ ਨੂੰ ਗੁਮਰਾਹ ਕਰਦੇ ਆਏ ਹਨ। ਚੋਣ ਵਰ੍ਹੇ ਦੇ ਆਖਰੀ ਕੁੱਝ ਮਹੀਨਿਆਂ ਵਿਚ ਵਿਕਾਸ ਅਤੇ ਹੋਰ ਸਹੂਲਤਾਂ ਐਲਾਨੀਆਂ ਅਤੇ ਬਾਕੀ ਦੇ ਚਾਰ ਸਾਲ ਜਨਤਾ ਨੂੰ ਲੁੱਟਣਾ ਅਤੇ ਕੁੱਟਣਾ ਹੀ ਗਠਜੋੜ ਅਤੇ ਕਾਂਗਰਸ ਦੀ ਰਾਜਨੀਤੀ ਹੈ, ਪਰ ਇਸ ਵਾਰ ਜਨਤਾ ਜਾਗਰੂਕ ਹੋ ਚੁਕੀ ਹੈ, ਜੋ ਆਉਂਦੀਆਂ ਚੌਣਾਂ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਧੂਲ ਚਟਾ ਦੇਵੇਗੀ ਅਤੇ ਆਮ ਆਦਮੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਖੂਸ਼ਹਾਲ ਸੂਬਾ ਬਣਾਉਣ ਲਈ ਯੋਗਦਾਨ ਪਾਵੇਗੀ।ਉਨ੍ਹਾਂ ਨੇ ਕਾਂਗਰਸ ਉੱਤੇ ਵਰਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਧਾਨ ਬਣਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਹਿਮਾਇਤ ਕਰਦੀ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਕੈਪਟਨ ਦੇ ਪਰਿਵਾਰਕ ਮੈਂਬਰਾਂ ਦੇ ਸਵਿਸ ਬੈਂਕ ਖਾਤਿਆਂ ਦੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਰਣਜੀਤ ਸਿੰਘ ਬੁੱਟਰ, ਜਗਦੀਪ ਸਿੰਘ, ਮਨਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਜਸਪਾਲ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

Check Also

ਸੰਸਦ ’ਚ ਰਾਹੁਲ ਗਾਂਧੀ ਵੱਲੋਂ ਅਭਯ ਮੁਦਰਾ ਨੂੰ ਪਹਿਲੇ ਪਾਤਸ਼ਾਹ ਨਾਲ ਜੋੜਨ ਦਾ ਨੋਟਿਸ ਲਿਆ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬੀਤੇ ਦਿਨੀਂ ਭਾਰਤ …

Leave a Reply