ਸਿੱਖਿਆ, ਤਕਨੀਕ ਅਤੇ ਰੋਜ਼ਗਾਰ ਨੂੰ ਮੁੱਖ ਟੀਚਾ ਰੱਖ ਕੇ ਲਗਾਇਆ ਗਿਆ ਮੇਲਾ

ਨਵੀਂ ਦਿੱਲੀ, 7 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲਗਾਏ ਗਏ ਦੂਜੇ ਫ੍ਰੀ ਭਵਿਖ ਸਲਾਹ ਮੇਲਾ 2014 ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਪ੍ਰੋ. ਅਜਾਇਬ ਸਿੰਘ ਮੈਂਬਰ ਕੌਮੀ ਘੱਟ ਗਿਣਤੀ ਕਮੀਸ਼ਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਭਾਈ ਲਖੀ ਸ਼ਾਹ ਵਣਜਾਰਾ ਹਾਲ ਵਿਖੇ ਲਗਾਏ ਗਏ ਇਸ ਮੇਲੇ ਦਾ ਮਕਸਦ 9ਵੀਂ ਜਮਾਤ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਉੱਚ ਸਿੱਖਿਆ ਵਾਸਤੇ ਆਪਣੀ ਕਾਬਲੀਅਤ ਤੇ ਸੋਚ ਮੁਤਾਬਿਕ ਆਪਣਾ ਭਵਿੱਖ ਚੁਨਣ ਦਾ ਸੁਨਹਿਰਾ ਮੌਕਾ ਦੇਣਾ ਹੈ। ਇਸ ਮੇਲੇ ‘ਚ ਦਿੱਲੀ ਕਮੇਟੀ ਦੇ ਉੱਚ ਸਿੱਖਿਆ ਅਦਾਰਿਆਂ ਤੋਂ ਇਲਾਵਾ ਸੁਕ੍ਰਿਤ ਟ੍ਰਸਟ, ਆਈ.ਸੀ.ਐਫ.ਐ.ਆਈ. ਯੁਨਿਵਰਸਿਟੀ, ਆਈ.ਵੀ.ਐਸ. ਸਕੂਲ ਆਫ ਡਿਜ਼ਾਈਨ, ਅੇਕਸੀਸ ਬੈਂਕ, ਵਾਈ.ਐਮ.ਸੀ.ਅੈ. ਗੋਇੰਕਾ ਟੀਚਰ ਟ੍ਰੇਨਿੰਗ ਇੰਸਟੀਚਿਯੁਟ, ਇੰਡੀਅਨ ਅਕੈਡਮੀ ਆਫ ਫਿਲਮ ਐਂਡ ਟੇਲੀਵਿਜ਼ਨ, ਮੇਵਾੜ ਯੂਨਿਵਰਸਿਟੀ, ਵਰਲਡ ਕਾਲਜ ਆਫ ਟੈਕਨੋਲਜੀ ਐਂਡ ਮੈਨੇਜਮੈਂਟ, ਅਮੀਟੀ ਯੁਨਿਵਰਸਿਟੀ, ਲਵਲੀ ਯੂਨਿਵਰਸਿਟੀ ਅਤੇ ਕੇਂਦਰੀ ਘੱਟ ਗਿਣਤੀ ਮੰਤਰਾਲੇ ਸਣੇ 63 ਸਟਾਲ ਲੱਗੇ ਹਨ। ਇਨ੍ਹਾਂ ਸਟਾਲਾਂ ਤੇ ਵੱਡੀ ਗਿਣਤੀ ‘ਚ ਬੱਚਿਆਂ ਅਤੇ ਮਾਪਿਆਂ ਵੱਲੋਂ ਲੋੜੀਂਦੀ ਜਾਣਕਾਰੀ ਲੈ ਕੇ ਦਿੱਲੀ ਕਮੇਟੀ ਦੇ ਇਸ ਦੁਰਅੰਦੇਸ਼ੀ ਭਰੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਇਸ ਮੇਲੇ ਦੇ ਉਧਘਾਟਨ ਦੌਰਾਨ ਬੋਲਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ। ਜੀ.ਕੇ. ਨੇ ਅੱਜ ਦੇ ਸਮਾਜ ਵਿਚ ਕੌਮ ਲਈ ਉੱਚ ਸਿੱਖਿਆ ਨੂੰ ਜਰੂਰੀ ਦੱਸਦੇ ਹੋਏ ਬੱਚਿਆਂ ਨੂੰ ਉੱਚ ਸਿੱਖਿਆ ਆਪਣੀ ਸੋਚ ਮੁਤਾਬਿਕ ਲੈਣ ਤੇ ਵੀ ਜ਼ੋਰ ਦਿੱਤਾ। ਇਸ ਮੇਲੇ ਦੀ ਖਿੱਚ ਦਾ ਕੇਂਦਰ ਬਣੇ ਕੇਂਦਰੀ ਘੱਟ ਗਿਣਤੀ ਮੰਤਰਾਲੇ ਵੱਲੋਂ ਲਗਾਏ ਗਏ ਸਟਾਲ ਤੇ ਡਾ. ਲਲੀਤ ਪਵਾਰ ਸਕੱੱਤਰ ਘੱਟ ਗਿਣਤੀ ਮੰਤਰਾਲੇ ਤੇ ਡੀ.ਐਸ.ਬਿਸਟ ਮੈਨੇਜਿੰਗ ਡਾਇਰੈਕਟਰ ਕੌਮੀ ਘੱਟ ਗਿਣਤੀ ਵਿਕਾਸ ਤੇ ਵਿੱਤ ਨਿਗਮ ਨੇ ਖੁਦ ਸਟਾਲ ਤੇ ਹਾਜਰੀ ਭਰਦੇ ਹੋਏ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ ਵੱਲੋਂ ਆਏ ਹੋਏ ਸਮੁਹ ਮਹਿਮਾਨਾ ਦਾ ਸਵਾਗਤ ਕੀਤਾ ਗਿਆ। ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ, ਬੀਬੀ ਧੀਰਜ ਕੌਰ, ਮਨਮੋਹਨ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਪਰਮਜੀਤ ਸਿੰਘ ਰਾਣਾ, ਅਕਾਲੀ ਆਗੂ ਵਿਕ੍ਰਮ ਸਿੰਘ, ਐਜੂਕੇਸ਼ਨ ਸੈਲ ਦੇ ਮੈਂਬਰ ਚਰਣਜੀਤ ਸਿੰਘ ਆਦਿਕ ਇਸ ਮੌਕੇ ਮੌਜੂਦ ਸਨ।
Punjab Post Daily Online Newspaper & Print Media