Friday, July 5, 2024

ਪੱਤਰਕਾਰ ਡਾ. ਹਰਕੰਵਲ ਕੋਰਪਾਲ ਨੂੰ ਗਹਿਰਾ ਸਦਮਾ, ਪਿਤਾ ਦਾ ਦਿਹਾਂਤ

IMGNOTAVAILABLE
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਤੋਂ ਅਕਾਲੀ ਪੱਤ੍ਰਿਕਾ ਦੇ ਵਿਸ਼ੇਸ਼ ਪ੍ਰਤੀਨਿੱਧ ਅਤੇ ਸੀਨੀਅਰ ਪੱਤਰਕਾਰ ਡਾ. ਹਰਕੰਵਲ ਕੋਰਪਾਲ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਬੀਤੀ ਰਾਤ ਕਨੇਡਾ ਵੱਸਦੇ ੳੇੁਹਨਾਂ ਦੇ ਪਿਤਾ ਪ੍ਰਿੰਸੀਪਲ ਰਾਮ ਗੋਪਾਲ ਕੋਰਪਾਲ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ।ਤਕਰੀਬਨ 83 ਵਰਿਆ ਦੇ ਰਾਮ ਗੋਪਾਲ ਕੋਰਪਾਲ ਨਾਮੁਰਾਦ ਕੈਂਸਰ ਦੀ ਬੀਮਾਰੀ ਤੋਂ ਪੀੜ੍ਹਤ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਸਰੀ (ਬੀ.ਸੀ) ਦੇ ਹਸਪਤਾਲ ਵਿੱਚ ਦਾਖਲ ਸਨ।ਉਹਨਾਂ ਦੇ ਅਕਾਲ ਚਲਾਣਾ ਕਰ ਜਾਣ `ਤੇ ਵੱਖ ਵੱਖ ਰਾਜਸੀ, ਧਾਰਮਿਕ ਤੇ ਸਿਆਸੀ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਵਲੋਂ ਡਾ. ਹਰਕੰਵਲ ਕੋਰਪਾਲ ਨਾਲ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਬਸਪਾ ਆਗੂ ਤਰਸੇਮ ਸਿੰਘ ਭੋਲਾ, ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ, ਕੌਸਲਰ ਭੁਪਿੰਦਰ ਸਿੰਘ ਰਾਹੀਂ, ਆਪ ਆਗੂ ਸੁਖਦੀਪ ਸਿੰਘ ਸਿੱਧੂ, ਅਕਾਲ ਗਾਰਡੀਅਨ ਕਨੇਡਾ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਹੋਤਾ, ਚੰਡੀਗੜ੍ਹ ਤੋਂ ਪੱਤਰਕਾਰ ਚੰਚਲ ਮਨੋਹਰ ਸਿੰਘ, ਜਸਵੰਤ ਸਿੰਘ ਜੱਸ, ਅੱਜ ਦੀ ਅਵਾਜ਼ ਦੇ ਮੋਤਾ ਸਿੰਘ, ਜਸਬੀਰ ਸਿੰਘ ਸੱਗੂ, ਗੁਰਨਾਮ ਸਿੰਘ ਬੁੱਟਰ, ਨਿਰਮਲ ਸਿੰਘ ਚੌਹਾਨ ਅਤੇ ਚੰਡੀਗ੍ਹੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਆਦਿ ਸ਼ਾਮਿਲ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply