Wednesday, July 3, 2024

ਭਲਾਈ ਕੇਂਦਰ ਨੂੰ ਸੌਂਪੀ ਗਈ ਗੁਰਦੁਆਾਰਾ ਸਤਿਸੰਗ ਸਭਾ ਬਜਾਰ ਲੁਹਾਰਾਂ ਦੀ ਕਾਰ ਸੇਵਾ ਸ਼ੁਰੂ

ppn2712201622
ਅੰਮ੍ਰਿਤਸਰ, 26 ਦਸੰਬਰ (ਪ੍ਰੀਤਮ ਸਿੰਘ) – ਗੁਰਦੁਆਰਾ ਸਤਿਸੰਗ ਸਭਾ ਬਜਾਰ ਲੁਹਾਰਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਨੂੰ ਸੌਂਪੀ ਗਈ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਅੱਜ ਅਰਦਾਸ ਉਪਰੰਤ ਸ਼ੁਰੂ ਕਰ ਦਿੱਤੀ ਗਈ।ਇਲਾਕਾ ਵਾਸੀ ਸੰਗਤਾਂ ਦੀ ਹਾਜਰੀ ਵਿੱਚ ਭਾਈ ਗੁਰਇਕਬਾਲ ਸਿੰਘ, ਡਾ. ਅਮਰੀਕ ਸਿੰਘ ਅਤੇ ਭਾਈ ਹਰਮਿੰਦਰ ਸਿੰਘ, ਭਾਈ ਜਗਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਗੋਗਾ ਆਦਿ ਸਿੰਘਾਂ ਨੇ ਟੱਕ ਲਾ ਕੇ ਕਾਰ ਸੇਵਾ ਦੀ ਅਰੰਭਤਾ ਕੀਤੀ।ਇਸ ਸਮੇਂ ਗੱਲਬਾਤ ਕਰਦਿਆਂ ਅਤੇ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵਿਸਤਾਰ ਲਈ ਨਾਲ ਲੱਗਦੇ ਮਕਾਨ ਕੁੱਝ ਸਮਾਂ ਪਹਿਲਾਂ ਖਰੀਦੇ ਗਏ ਸਨ, ਜਿਥੇ ਨਵੀਂ ਇਮਾਰਤ ਦੀ ਉਸਾਰੀ ਦੇ ਕਾਰਜ਼ ਦੀ ਸੇਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੂੰ ਸੌਂਫੀ ਗਈ ਹੈ।ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਪਾਵਨ ਗੁਰ ਅਸਥਾਨ ਅਧਿਆਤਮਕ ਸਕੂਲ ਹਨ, ਜਿਥੋਂ ਸਾਨੂੰ ਸੱਚ ਦੇ ਮਾਰਗ ‘ਤੇ ਚੱਲਣ ਦੀ ਸੋਝੀ ਅਤੇ ਅਕਾਲ ਪੁਰਖ ਦੇ ਨਾਲ ਮਿਲਾਪ ਦਾ ਗਿਆਨ ਮਿਲਦਾ ਹੈ।ਉਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਅਜਿਹੇ ਅਸਥਾਨ ਹਨ, ਜਿਥੇ ਦਰਸ਼ਨਾਂ ਲਈ ਆਉਣ ਵਾਲਾ ਹਰ ਛੋਟਾ ਵੱਡਾ, ਅਮੀਰ ਗਰੀਬ ਇਕ ਸਮਾਨ ਗਿਣਿਆ ਜਾਂਦਾ ਹੈ।ਉਨਾਂ ਕਿਹਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਜੋ ਕਾਰ ਸੇਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੂੰ ਸੌਂਪੀ ਗਈ ਹੈ, ਉਹ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਲਦ ਮੁਕੰਮਲ ਕਰਵਾ ਦਿੱਤੀ ਜਾਵੇਗੀ।ਇਸ ਮੌਕੇ ਸ਼ੁਕਲਾ ਭੈਣ, ਅਮਰਜੀਤ ਕੌਰ, ਪੱਪੂ ਵੀਰ, ਜਗਤਾਰ ਸਿੰਘ ਗ੍ਰੰਥੀ, ਸੁਖਵਿੰਦਰ ਸਿੰਘ ਗੋਗਾ, ਲਵਲੀ ਵੀਰ ਅਤੇ ੱਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ।ਜਿਕਰਯੋਗ ਹੈ ਕਿ ਇਸ ਅਸਥਾਨ ‘ਤੇ ਹਰ ਬੁੱਧਵਾਰ ਤੇ ਵੀਰਵਾਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਜਾਂਦੇ ਹਨ, ਜਿੰਨਾਂ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਤੋਂ ਇਲਾਵਾ ਤੋਂ ਭਾਈ ਗੁਰਇਕਬਾਲ ਸਿੰਘ ਆਪ ਵੀ ਕੀਰਤਨ ਦੀ ਹਾਜਰੀ ਭਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply