Saturday, April 5, 2025
Breaking News

ਜਿਲ੍ਹਾ ਲੋਕ ਸੰਪਰਕ ਅਫਸਰ ਪਾਲ ਸਿੰਘ ਨੂੰ ਸੇਵਾ ਮੁਕਤੀ `ਤੇ ਦਿੱਤੀ ਵਿਦਾਇਗੀ

ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਪਾਲ ਸਿੰਘ ਨੂੰ ਵਿਦਾਇਗੀ ਸਮਾਰੋਹ ਦੌਰਾਨ ਯਾਦਗਾਰ ਚ੍ਹਿੰਨ ਦੇ ਕੇ ਸਨਮਾਨਤ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਅਤੇ ਸਮੂਹ ਸਟਾਫ ਮੈਬਰ ।
ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਪਾਲ ਸਿੰਘ ਨੂੰ ਵਿਦਾਇਗੀ ਸਮਾਰੋਹ ਦੌਰਾਨ ਯਾਦਗਾਰ ਚ੍ਹਿੰਨ ਦੇ ਕੇ ਸਨਮਾਨਤ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਅਤੇ ਸਮੂਹ ਸਟਾਫ ਮੈਬਰ ।

ਪਠਾਨਕੋਟ, 30 ਦਸੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਲੋਕ ਸੰਪਰਕ ਦਫਤਰ ਪਠਾਨਕੋਟ ਵਿਖੇ ਅੱਜ ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਦੇ 30 ਸਾਲ ਦੇ ਸੇਵਾਕਾਲ ਤੋਂ ਬਾਅਦ ਸੇਵਾ ਮੁਕਤ ਹੋਣ ਤੇ ਵਿਦਾਈ ਸਮਾਰੋਹ ਆਯੋਜਿਤ ਕੀਤਾ ਗਿਆ।ਡਿਪਟੀ ਕਮਿਸ਼ਨਰ ਅਮਿਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜਿਲ੍ਹਾ ਲੋਕ ਸੰਪਰਕ ਅਫਸਰ ਨੂੰ ਸਨਮਾਨਿਤ ਕਰ ਕੇ ਸੁਭ ਕਾਮਨਾਵਾਂ ਦਿੱਤੀਆਂ।ਇਸ ਸਮੇਂ ਪਾਲ ਸਿੰਘ ਦੀ ਧਰਮ ਪਤਨੀ ਦਲਜੀਤ ਕੋਰ, ਬੇਟੀ ਏਕਜੋਤ ਕੋਰ, ਬੇਟਾ ਅਮਨਜੋਤ ਸਿੰਘ ਅਤੇ ਮਹਿਤਾਬ ਸਿੰਘ ਵਿਰਦੀ ਆਦਿ ਹਾਜਰ ਸਨ।
ਸਮਾਰੋਹ ਦਾ ਅਰੰਭ ਜਿਲ੍ਹਾ ਲੋਕ ਸੰਪਰਕ ਅਫਸ਼ਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਸਟਾਫ਼ ਤੇ ਪੱਤਰਕਾਰ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕਰਕੇ ਕੀਤਾ ਗਿਆ।ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਫਸ਼ਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਅੰਦਰ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਜਿਲ੍ਹਾ ਪਠਾਨਕੋਟ ਦਾ ਪਹਿਲਾ ਜਿਲ੍ਹਾ ਲੋਕ ਸੰਪਰਕ ਅਫਸ਼ਰ ਹੋਣ ਦਾ ਮਾਣ ਪ੍ਰਾਪਤ ਹੋਇਆ।ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ `ਚ ਕਰਦਿਆਂ ਕਿਹਾ ਕਿ ਇਕ ਲੰਬੇ ਸੇਵਾਕਾਲ ਤੋਂ ਬਾਅਦ ਵਿਅਕਤੀ ਦੀ ਪਰਿਵਾਰ ਅੰਦਰ ਵਾਪਸੀ ਉਸ ਦੇ ਸਫਲ ਕਾਰਜ ਦੀ ਨਿਸ਼ਾਨੀ ਹੁੰਦਾ ਹੈ।ਜਿਲ੍ਹਾ ਲੋਕ ਸੰਪਰਕ ਅਫਸ਼ਰ ਨੇ ਜਿਲ੍ਹਾ ਪਠਾਨਕੋਟ ਅੰਦਰ ਬਹੁਤ ਹੀ ਮਿਹਨਤ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਹਨ।ਪੰਜਾਬ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦੀ ਹੈ।ਪੱਤਰਕਾਰ ਭਾਈਚਾਰੇ ਵੱਲੋਂ ਜਿਲ੍ਹਾ ਲੋਕ ਸੰਪਰਕ ਅਫਸ਼ਰ ਦੀਆਂ ਸੇਵਾਵਾਂ ਦੀ ਸਰਾਹਣਾ ਕੀਤੀ ਗਈ।ਸਮਾਰੋਹ ਦੇ ਅੰੰਤ ਵਿੱਚ ਰਾਮ ਲੁਭਾਇਆ ਸਹਾਇਕ ਜਿਲ੍ਹਾ ਲੋਕ ਸੰਪਰਕ ਅਫਸ਼ਰ ਨੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਡਿਪਟੀ ਕਮਿਸ਼ਨਰ ਅਤੇ ਭਾਈਚਾਰੇ ਦਾ ਸਮਾਰੋਹ ਵਿ ਹਾਜਰ ਹੋਣ `ਤੇ ਧੰਨਵਾਦ ਕੀਤਾ।ਇਸ ਮੋਕੇ ਕਰਨੈਲ ਸਿੰਘ ਸਹਾਇਕ ਲੇਬਰ ਕਮਿਸ਼ਨਰ, ਬਲਬੀਰ ਸੈਣੀ, ਨਿਤਿਨ ਕੁਮਾਰ, ਐਨ.ਪੀ ਧਵਨ, ਸੁਰੇਸ ਚੋਹਾਨ, ਸੰਜੀਵ ਸ਼ਾਰਦਾ, ਬੀ.ਡੀ ਚੁੱਗ, ਸਿਵ ਬਰਨ ਤਿਵਾੜੀ, ਡਾ. ਕੇਵਲ ਕ੍ਰਿਸਨ, ਆਰ ਸਿੰਘ, ਰਜਿੰਦਰ ਕੁਮਾਰ, ਰਵਿੰਦਰ ਕੁਮਾਰ, ਮਾਸਟਰ ਹੀਰਾ ਲਾਲ, ਅਸ਼ੋਕ ਠਾਕੁਰ, ਰਮੇਸ ਗੁਪਤਾ, ਗੁਰਪ੍ਰਤਾਪ ਸਿੰਘ ਕੈਰੋਂ, ਨਰਿੰਦਰ ਮਹਾਜਨ, ਸੁਰਿੰਦਰ ਮਹਾਜਨ, ਸੰਜੀਵ ਘਈ, ਗੁਲਸ਼ਨ ਕੁਮਾਰ, ਜਗਦੀਸ ਚੰਦ, ਰਣਬੀਰ ਸਿੰਘ ਸੇਖਵਾਂ, ਠਾਕੁਰ ਬਲਕਾਰ ਸਿੰਘ ਅਤੇ ਹੋਰ ਹਾਜਰ ਸਨ।

Check Also

ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ

ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …

Leave a Reply