Sunday, December 22, 2024

ਸਟੇਜਾਂ ‘ਤੇ ਨੰਨੀ ਉਮਰੇ ਹੀ ਵੱਡੀਆਂ ਧਮਾਲਾਂ ਪਾ ਚੁੱਕੀ ‘ਮਾਨਸੀ ਕਾਲੀਆ’

‘ਦਾਦੀ ਅੰਮਾ, ਦਾਦੀ ਅੰਮਾ ਮਾਨ ਜਾਓ ਨਾ’ ਦੀ ਸਫਲ ਕੋਰਿਓਗ੍ਰਾਫੀ ਕਰਕੇ ਜਿੱਤ ਚੁੱਕੀ ਹੈ ਐਵਾਰਡ

ppn3012201636
ਜਿੱਤੇ ਹੋਏ ਐਵਾਰਡ ਦਿਖਾਉਂਦੀ ਹੋਈ ਨੰਨੀ ਮਾਨਸੀ ਕਾਲੀਆ ਆਪਣੀ ਦਾਦੀ ਰਾਜ ਕਾਲੀਆ ਤੇ ਮਾਂ ਸਨੇਹ ਕਾਲੀਆ ਨਾਲ।

ਰਮੇਸ਼ ਰਾਮਪੁਰਾ, ਅੰਮ੍ਰਿਤਸਰ

7 ਸਾਲ ਦੀ ਨੰਨੀ ਮਾਨਸੀ ਕਾਲੀਆ ਜਦ ਸਟੇਜ ਉਪਰ ਡਾਂਸ ਦੀ ਧਮਾਲ ਪਾਉਂਦੀ ਹੈ ਤਾਂ ਦਰਸ਼ਕਾਂ ਨਾਲ ਭਰੇ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉਠਦੇ ਹਨ।ਮਾਨਸੀ ਕਾਲੀਆ ਦੀ ਦਾਦੀ ਰਾਜ ਕਾਲੀਆ ਅਤੇ ਮਾਂ ਸਨੇਹ ਕਾਲੀਆ ਅਨੁਸਾਰ ਤੁਰਨਾ ਸਿੱਖਣ ਦੀ ਉਮਰੇ ਹੀ ਮਿਊਜਿਕ ਦੀ ਸੁਰ ਤਾਲ ਤੇ ਮਾਨਸੀ ਲੱਤਾਂ ਬਾਹਵਾਂ ਨੂੰ ਵੱਖਰੇ ਅੰਦਾਜ਼ ਵਿਚ ਹਿਲਾਉਣ ਲੱਗ ਪਈ ਸੀ।ਖਾਸੀਅਤ ਇਹ ਕਿ ਮਾਨਸੀ ਕਾਲੀਆ ਅਜੇ ਤੱਕ ਡਾਂਸ ਸਿੱਖਣ ਲਈ ਕਿਸੇ ਵੀ ਡਾਂਸ ਅਕੈਡਮੀ ਨਹੀਂ ਪਹੁੰਚੀ ਹੈ, ਪਰ ਪ੍ਰਮਾਤਮਾ ਵਲੋਂ ਮਿਲੇ ਇਸ ਹੁਨਰ ਸਦਕਾ ਅਨੇਕਾਂ ਸਟੇਜਾਂ ਤੇ ਨੰਨੀ ਉਮਰੇ ਹੀ ਵੱਡੀਆਂ ਧਮਾਲਾਂ ਪਾ ਚੁੱਕੀ ਹੈ। ‘ਜਾਗਰਣ ਕਨੈਕਸ਼ਨ ਅੰਮ੍ਰਿਤਸਰ’ ਵਿਚ ਡਾਂਸ ਦੀਆਂ ਬੇਹਤਰੀਨ ਪੇਸ਼ਕਾਰੀਆਂ ਕਰਕੇ ਮੈਡਲ, ਸਰਟੀਫਿਕੇਟ ਅਤੇ ਮਾਣ-ਸਨਮਾਨ ਝੋਲੀ ਪਵਾਉਣ ਵਾਲੀ ਮਾਨਸੀ ਕਾਲੀਆ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਦੂਸਰੀ ਜਮਾਤ ਦੀ ਸਿੱਖਿਆ ਹਾਸਲ ਕਰ ਰਹੀ ਹੈ।ਲੈਕਚਰਾਰ ਮਾਤਾ ਪਿਤਾ ਪ੍ਰੋ. ਗੋਰਵ ਕਾਲੀਆ ਅਤੇ ਪ੍ਰੋ. ਸਨੇਹ ਕਾਲੀਆ ਦੀਆਂ ਅੱਖਾਂ ਦਾ ਤਾਰਾ ਮਾਨਸੀ ਕਾਲੀਆ ਸਿੱਖਿਆ ਪੱਖੋਂ ਵੀ ਹਰੇਕ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕਰਦੀ ਆ ਰਹੀ ਹੈ।ਪਪਟ ਡਾਂਸ, ਵੈਸਟਰਨ ਡਾਂਸ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਵਿਚ ਕਮਾਲ ਦਿਖਾਉਣ ਵਾਲੀ ਮਾਨਸੀ ਨੇ ਸਕੂਲ ਦੀਆਂ ਸਟੇਜਾਂ ਤੇ ਵੱਡੀ ਚੜ੍ਹਤ ਕਾਇਮ ਰੱਖੀ ਹੋਈ ਹੈ।ਡਾਂਸ ਅਧਿਆਪਕਾ ਮਨਪ੍ਰੀਤ ਕੌਰ ਕੋਲੋਂ ਹੁਣ ਡਾਂਸ ਦੀਆਂ ਨਵੀਆਂ ਤਕਨੀਕਾਂ ਸਿੱਖਣ ਵਾਲੀ ਇਹ ਹੋਣਹਾਰ ਵਿਦਿਆਰਥਣ ਭਾਸ਼ਣ ਕਲਾ ਵਿਚ ਵੀ ਵਿਸ਼ੇਸ਼ ਮੁਹਾਰਤ ਰੱਖਦੀ ਹੈ।ਆਪਣੀ ਦਾਦੀ ਰਾਜ ਕਾਲੀਆ ਕੋਲੋਂ ਚੰਗੇ ਸੰਸਕਾਰ ਹਾਸਲ ਕਰਨ ਵਾਲੀ ਮਾਨਸੀ ਐਵਰ ਗਰੀਨ ਮਾਡਰਨ ਸਕੂਲ ਦੇ ਸਲਾਨਾ ਪ੍ਰੋਗਰਾਮ ਦੀ ਸਟੇਜ ਤੇ ‘ਦਾਦੀ ਅੰਮਾ, ਦਾਦੀ ਅੰਮਾ ਮਾਨ ਜਾਓ ਨਾ’ ਦੀ ਸਫਲ ਕੋਰਿਓਗ੍ਰਾਫੀ ਕਰਕੇ ਪ੍ਰਿੰ. ਮੋਨਿਕਾ ਕਾਲੀਆ ਕੋਲੋਂ ਮਾਣ-ਸਨਮਾਨ ਹਾਸਲ ਕਰ ਚੁੱਕੀ ਹੈ।ਕਾਲੇ ਪਿੰਡ ਵਾਸੀ ਨੰਨੀ ਮਾਨਸੀ ਕਾਲੀਆ ਦਾ ਕਹਿਣਾ ਹੈ ਕਿ ਉਸ ਨੂੰ ਦਾਦੀ ਮਾਂ, ਭੂਆ ਨਮਰਤਾ ਸ਼ਰਮਾ ਅਤੇ ਮੋਨਿਕਾ ਕਾਲੀਆ ਕੋਲੋਂ ਚੰਗੇ ਗੁਣ ਸਿੱਖਣ ਨੂੰ ਨਸੀਬ ਹੋ ਰਹੇ ਹਨ ਅਤੇ ਇਨ੍ਹਾਂ ਦੀ ਰਹਿਮੁਨਾਈਆ ਹੇਠ ਹੀ ਉੇਹ ਵੱਡੇ ਮੁਕਾਮ ਹਾਸਲ ਕਰਕੇ ਆਪਣੇ ਸਵਰਗਵਾਸੀ ਦਾਦਾ ਐਸ.ਐਸ ਕਾਲੀਆ ਦੀਆਂ ਉਮੀਦਾਂ ਪੂਰੀਆਂ ਕਰਨ ਦੇ ਨਾਲ-ਨਾਲ ਮਾਤਾ ਪਿਤਾ ਦਾ ਨਾਂ ਰੋਸ਼ਨ ਕਰੇਗੀ।

ਆਲ ਰਾਊਂਡਰ ਬਣਾ ਕੇ ਸੁਪਨੇ ਕਰਾਂਗੀ ਪੂਰੇ – ਰੇਖਾ ਮਹਾਜਨ
ਉਘੇ ਸਮਾਜ ਸੇਵਿਕਾ ਅਤੇ ਕੇ.ਜੀ.ਐਨ ਸੁਸਾਇਟੀ ਦੀ ਸੰਚਾਲਿਕਾ ਪ੍ਰਿੰ. ਰੇਖਾ ਮਹਾਜਨ ਦਾ ਕਹਿਣਾ ਹੈ ਕਿ ਨੰਨੀ ਮਾਨਸੀ ਕਾਲੀਆ ਦੀ ਅੰਦਰਲੀ ਕਲਾ ਨੂੰ ਨਿਖਾਰ ਕੇ ਉਸ ਦੇ ਹਰ ਸੁਪਨੇ ਨੂੰ ਪੂਰਾ ਕਰ ਕੇ ਮਾਡਲਿੰਗ, ਡਾਂਸ ਖੇਤਰ ਅਤੇ ਸਟੇਜ ਦੀਆਂ ਹੋਰ ਪੇਸ਼ਕਾਰੀਆਂ ਬਾਬਤ ਉਸ ਨੂੰ ਆਲ ਰਾਊਂਡਰ ਬਣਾ ਕੇ ਸਮਾਜ ਦੀਆਂ ਹੋਰ ਬੇਟੀਆਂ ਵਾਂਗ ਹੀ ਸਫਲ਼ਤਾ ਦੀ ਕਤਾਰ ਵਿਚ ਖੜਾ ਕੀਤਾ ਜਾਵੇਗਾ।

ramesh-rampuraਰਮੇਸ਼ ਰਾਮਪੁਰਾ
ਅੰਮ੍ਰਿਤਸਰ
ਮੋਬਾਇਲ- 88725 09405

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply