Friday, June 13, 2025

ਸੰਸਾਰ ਵਿੱਚ ਇਸ ਵੇਲੇ ਐਕਸੀਡੈਟ ਕੇਸਾਂ ਵਿੱਚ ਇੰਡੀਆ ਪਹਿਲੇ ਸਥਾਨ ‘ਤੇ – ਅਮਨ ਪ੍ਰੈਸ਼ਰ

PPN090616

ਅੰਮ੍ਰਿਤਸਰ, 9 ਜੂਨ  (ਪੰਜਾਬ ਪੋਸਟ ਬਿਊਰੋ)-  ਰਾਈਟ ਏ ਹਿਊਮਨ ਰਾਈਟ ਐਕਟੀਵੀਸਟ (ਰਜਿ.) ਦੀ ਮੀਟਿੰਗ ਸੰਸਥਾਂ ਦੇ ਚੇਅਰਮੈਨ ਐਡਵੋਕੇਟ ਸ੍ਰੀ ਅਮਨ ਪ੍ਰੈਸ਼ਰ ਦੀ ਪ੍ਰਧਾਨਗੀ ਹੇਠ ਸਥਾਨਕ ਬਟਾਲਾ ਰੋਡ ਵਿੱਖੇ ਹੋਈ । ਇਸ ਮੀਟਿੰਗ ਵਿੱਚ ਸਰਵਸਮੰਤੀ ਦੇ ਨਾਲ ਸ੍ਰੀ ਹੈਵਨ ਕਾਲੀਆ ਨੂੰ ਸੰਸ਼ਥਾਂ ਦੀ ਸੂਬਾ ਸੈਕਟਰੀ ਬਣਾਇਆ ਗਿਆ। ਸੰਸਥਾਂ ਦੇ ਪ੍ਰੈਸ ਸੈਕਟਰੀ ਸ੍ਰੀ ਸੰਨੀ ਗਿੱਲ ਵੱਲੋ ਜਾਰੀ ਇਕ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰੀ ਪ੍ਰੈਸ਼ਰ ਨੇ ਕਿਹਾ ਕਿ ਸਾਡੀ ਇਸ ਸੰਸ਼ਥਾਂ ਵੱਲੋ ਜੁਲਾਈ ਮਹੀਨੇ ਲੋਕ ਟਰੈਫਿਕ ਬਾਰੇ ਜਾਗਰੂਕ ਕਰਨ ਦੇ ਲਈ ਟਰੈਫਿਕ ਮੰਥ ਮਨਾਇਆ ਜਾਵੇਗਾ। ਉਨਾਂ੍ਹ ਕਿਹਾ ਕਿ ਸ਼ਾਰੇ ਸੰਸਾਰ ਵਿੱਚ ਇਸ ਵੇਲੇ ਐਕਸੀਡੈਟ ਕੇਸ਼ਾਂ ਵਿੱਚ ਇੰਡੀਆ ਪਹਿਲੇ ਸਥਾਨ ਤੇ ਹੈ ਤੇ ਹਰ ਤੀਸਰੇ ਮਿੰਟ ਵਿੱਚ ਇਕ ਆਦਮੀ ਦੀ ਮੋਤ ਐਕਸੀਡੈਟ ਨਾਲ ਹੋ ਰਹੀ ਹੈ। ਉਨ੍ਹਾਂ ਦੱਸ਼ਿਆ ਕਿ ਇੰਡੀਆ ਵਿੱਚ ਹਰ ਸਾਲ ਐਕਸੀਡੈਟ ਨਾਲ ਮਰਨ ਵਾਲਿਆ ਦੀ ਗਿਣਤੀ ੧ ਲੱਖ ੫ ਹਜਾਰ ਦੇ ਕਰੀਬ ਹੈ ਤੇ ੨੦ ਤੋ ੫੦ ਹਜਾਰ ਲੋਕ ਹਰ ਸਾਲ ਇਨ੍ਹਾਂ ਐਕਸੀਡੈਟਾਂ ਦੇ ਨਾਲ ਫੱਟੜ ਹੋ ਰਹੇ ਹਨ।ਪ੍ਰੈਸ ਸੈਕਟਰੀ ਸ੍ਰੀ ਸੰਨੀ ਗਿੱਲ ਨੇ ਦੱਸਿਆ ਕਿ ਸ਼ਹਿਰ ਤੇ ਕਾਲਜਾਂ ਵਿੱਚ ਜਾ ਤੇ ਵਿੱਦਿਆਰਥੀਆ ਨੂੰ ਟਰੈਫਿਕ ਨਿਯਮਾਂ ਲਈ ਜਾਗਰੂਕ ਕਰਨ ਦੇ ਲਈ ਵਿੱਸ਼ੇਸ ਕੈਪ ਲਗਾਏ ਜਾਣਗੇ ਤਾਂ ਜੋ ਐਕਸੀਡੈਟ ਕੇਸਾਂ ਦੀ ਰੇਸ਼ੋ ਦੀ ਦਰ ਵਿੱਚ ਗਿਰਾਵਟ ਆ ਸਕੇ । ਇਸ ਮੀਟਿੰਗ ਨੂੰ ਹੋਰਨਾਂ ਤੋ ਇਲਾਵਾਂ ਸੰਸਾਥਾਂ ਦੇ ਪ੍ਰਧਾਨ ਪ੍ਰਧਾਨ ਸ੍ਰੀ ਅ੍ਰਮਿਤ ਕਪੂਰ ਵਾਈਸ ਪ੍ਰਧਾਨ ਸ੍ਰੀ ਰਾਜੇਸ਼ ਸ਼ਰਮਾਂ, ਗੋਰਵ ਸਰਮਾਂ, ਨਰਿੰਦਰ ਸੇਠ ਤੇ ਵਰਣ ਨੂੰ ਤਿੰਨੇ ਜਰਨਲ ਸੈਕਟਰੀ ਤੇ ਸੈਕਟਰੀ ਸੰਜੀਵ ਕੋਸ਼ਕ, ਰਘੂ ਰਾਜ, ਰਮਨ ਭਾਰਤੀ ਸਾਰੇ ਅਗਜੈਟਿਵ ਮੈਬਰ ਆਦਿ ਨੇ ਵੀ ਸੰਬੋਧਨ ਕੀਤਾ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …

Leave a Reply