Friday, May 24, 2024

ਸਾਧਵੀ ਅਲਕਾ ਗੌਰੀ ਨੇ ਕੀਤਾ ਅਜੀਤ ਵਿਦਿਆਲਯ ਸੀ: ਸੈਕੰ: ਸਕੂਲ ਵਿਖੇ ਸਮਰ ਕੈਂਪ ਦਾ ਉਦਘਾਟਨ

PPN090615
ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ)-  ਅਜੀਤ ਵਿਦਿਆਲਯ ਸੀ: ਸੈਕੰ: ਸਕੂਲ ਅਜੀਤ ਨਗਰ ਵਿਖੇ ਸਮਰ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਵਿਵੇਕਾਨੰਦ ਸਮਾਰਕ ਕੰਨਿਆਂ ਕੁਮਾਰੀ ਦੀ ਸਾਧਵੀ ਅਲਕਾ ਗੌਰੀ ਨੇ ਕੀਤਾ ਅਤੇ ਦੇਸ਼ ਦੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਲਈ ਕਬੂਤਰਾਂ ਦਾ ਜੋੜਾ ਅਤੇ ਗੁਬਾਰੇ ਵੀ ਛੱਡੇ ਗਏ।ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਨੇ ਯੂਥ ਜਗਾਓ, ਭਾਰਤ ਜਗਾਓ ਦਾ ਨਾਅਰਾ ਦੇਂਦਿਆਂ ਜੋ ਕਿਹਾ ਸੀ ਉਹੋ ਹੀ ਅੱਜ ਵਿਦਿਆਰਥੀਆਂ ਵਿੱਚ ਦੇਖ ਰਹੇ ਹਾਂ ਕਿਉਂਕਿ ਛੁੱਟੀਆਂ ਦਾ ਉਪਯੋਗ ਕਰਕੇ ਬੱਚੇ ਉਹੀ ਉਦੇਸ਼ ਪੂਰਾ ਕਰਕ ਰਹੇ ਹਨ।ਸਕੂਲ ਪ੍ਰਿੰਸੀਪਲ ਰਮਾ ਮਹਾਜਨ ਨੇ ਕਿਹਾ ਕਿ 14  ਜੂਨ ਤੱਕ ਚੱਲਣ ਵਾਲੇ ਇਸ ਵਾਰ ਦੇ ਸਮਰ ਕੈਂਪ ਵਿੱਚ ੩੦੦ ਵਿਦਿਆਰਥੀ ਭਾਗ ਲੈ ਰਹੇ ਹਨ। ਜਿੰਨਾਂ ਨੂੰ ਅਨੁਸਾਸ਼ਨ, ਸਮੇਂ ਸਿਰ ਅਤੇ ਰੋਜ ਆਉਣਾ ਸਿਖਾਇਆ ਜਾਂਦਾ ਹੈ।ਕੈਂਪ ਵਿੱਚ ਡੀ.ਪੀ ਕੋਚ ਰਜਨੀ, ਜਿਮਨਾਸਟਿਕ ਕੋਚ ਪੂਜਨ ਕੁਮਾਰ, ਅਰਜੁਨ ਸ਼ਿੰਗਾਰੀ, ਹਰਪ੍ਰੀਤ ਕੋਚ, ਮੈਡਮ ਵਨੀਤਾ, ਸਰਬਜੀਤ, ਹਰਸਿਮਰਨ, ਅੰਜੂ, ਪਰਮਜੀਤ ਸਿੰਘ, ਤਜਿੰਦਰ, ਪਰਮਿੰਦਰ, ਦੀਪਿਕਾ, ਤਿਲਕ ਰਾਜ ਆਦਿ ਨੇ ਅਹਿਮ ਯੋਗਦਾਨ ਪਾਇਆ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply