Monday, June 17, 2024

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

PPN100605
ਫਾਜਿਲਕਾ,  10 ਜੂਨ  (ਵਿਨੀਤ ਅਰੋੜਾ)-  ਪੰਜਾਬ ਸਟੇਟ ਕਰਮਚਾਰੀ ਦੱਲ ਨਾਲ ਸੰਬੰਧਤ ਜਥੇਬੰਦੀ ਪੰਜਾਬ ਪੀ.ਡਬਲਯੂ.ਡੀ.ਇੰਪਲਾਇਜ ਯੂਨੀਅਨ ਦੀ ਮੀਟਿੰਗ  ਬ੍ਰਾਂਚ ਪ੍ਰਧਾਨ ਓਮ ਪ੍ਰਕਾਸ਼ ਜਲੰਧਰਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੂਬਾਈ ਜਥੇਬੰਦਕ ਸਕੱਤਰ ਤੇ ਜਿਲਾ ਜਨਰਲ ਸਕੱਤਰ  ਸ਼੍ਰੀ ਸਤੀਸ਼ ਵਰਮਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ । ਹੋਰਨਾਂ ਤੋਂ ਇਲਾਵਾ ਮਹਿਲ ਸਿੰਘ ਚੇਅਰਮੈਨ, ਰਮੇਸ਼ ਚੰਦ, ਚਿਮਨ ਲਾਲ ਸਚੁ, ਹਰੀ ਰਾਮ, ਰਾਜ ਕੁਮਾਰ ਵਰਮਾ, ਖੇਮ ਰਾਜ, ਵਜ਼ੀਰ ਸਿੰਘ, ਪਵਨ ਕੁਮਾਰ, ਰਮਨ ਡੋਡਾ, ਦੀਪੁ, ਸੋਨੂੰ, ਰਾਮਚਰਣ ਅਤੇ ਪ੍ਰਿਤਪਾਲ ਸਿੰਘ ਪ੍ਰਧਾਨ ਈ.ਜੀ.ਐੱਸ ਅਧਿਆਪਕ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ । ਸੰਬੋਧਨ ਵਿੱਚ ਆਖਿਆ ਕਿ ਦਿਹਾੜੀਦਾਰ ਠੇਕੇਦਾਰੀ ਤੇ ਲੱਗੇ ਕਰਮਚਾਰੀ, ਵਰਕਚਾਰਜ, ਪਾਰਟ ਟਾਈਮ ਕਰਮਚਾਰੀ ਰੈਗੂਲਰ ਕੀਤੇ ਜਾਣ, ਈ.ਜੀ.ਐੱਸ ਅਧਿਆਪਕਾਂ ਦੀਆਂ ਤਨਖਾਹ ਰਿਲੀਜ਼ ਕੀਤੀਆਂ ਜਾਣ ਅਤੇ ਇਹਨਾਂ ਦੀ ਖੱਜਲ-ਖ਼ੁਆਰੀ ਬੰਦ ਕੀਤੀ ਜਾਵੇ,ਕੇਂਦਰ ਸਰਕਾਰ ਦੀ ਤਰਾਂ ਪੰਜਾਬ ਸਰਕਾਰ ਨਵੇਂ ਪੇ-ਕਮਿਸ਼ਨ  ਦਾ ਗਠਨ ਕਰੇ ,ਪਿਛਲੇ ਪੇ-ਕਮਿਸ਼ਨ ਦੀਆਂ ਰਹਿਦੀਆਂ ਤਰੁਟੀਆਂ ਦੂਰ ਕੀਤੀਆਂ ਜਾਣ। ਕੇਸਰ ਸਿੰਘ ੜ/ਛ ਪੰਜਾਬ ਸਰਕਾਰ ਰਿਟ-ਪਟੀਸ਼ਨ ਜਨਰਲਾਇਜ਼ ਕੀਤਾ  ਜਾਵੇ ,ਦਸਵੀਂ +ਦੋ ਸਾਲ ਆਈ,ਟੀ,ਆਈ ਕਰਮਚਾਰੀਆਂ ਨੂੰ 162390/-ਦਾ ਗਰੇਡ ਲਾਗੂ ਕੀਤਾ ਜਾਵੇ, ਡੀ.ਏ ਦੀ ਕਿਸ਼ਤ ਜਨਵਰੀ 2014 ਤੋਂ ਲਾਗੂ ਕੀਤੀ ਜਾਵੇ, ਡੀ.ਏ ਦਾ 10%ਦਾ ਬਕਾਇਆ ਕਰਮਚਾਰੀਆਂ ਨੂੰ ਨਕਦ ਦਿੱਤਾ ਜਾਵੇ, ਜੇ.ਈ ਟੈਸਟ ਪਾਸ ਕਰਮਚਾਰੀਆਂ ਦਾ ਪਰਮੋਸ਼ਨ ਕੋਟਾ 25% ਕੀਤਾ ਜਾਵੇ, ਨਗਰ ਕੌਂਸਲ ਵਿੱਚ ਕਰਮਚਾਰੀਆਂ ਦੇ ਖਾਤੇ ਵਿੱਚ ਪੀ.ਐਫ ਅਤੇ ਡੀ.ਏ ਦਾ ਬਕਾਇਆ ਜਮਾਂ ਕਰਵਾਇਆ ਜਾਵੇ ਆਦਿ ਮੰਗਾਂ ਪ੍ਰਵਾਨ ਕੀਤੀਆਂ ਜਾਣ  ਅੰਤ ਵਿੱਚ ਸ਼੍ਰੀ ਵਰਮਾ ਨੇ ਆਖਿਆ ਕਿ ਜੇਕਰ ਸਰਕਾਰ ਨੇ ਪ੍ਰਵਾਨਤ ਮੰਗਾਂ ਨੂੰ ਅਮਲੀ ਰੂਪ ਨਾ ਦਿੱਤਾ ਤਾਂ ਜਥੇਬੰਦੀ ਵੱਲੋਂ ਤਕੜਾ ਸੰਘਰਸ਼ ਕੀਤਾ ਜਾਵੇਗਾ।

Check Also

ਲੂ ਤੋਂ ਬਚਾਅ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਨਾ ਨਿਕਲਣ ਨਾਗਰਿਕ- ਡਿਪਟੀ ਕਮਿਸ਼ਨਰ

ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਿਲ੍ਹਾ ਸੰਗਰੂਰ ਦੇ ਨਾਗਰਿਕਾਂ …

Leave a Reply