Sunday, December 22, 2024

‘ਆਪ’ ਉਮੀਦਵਾਰ ਮੁਨੀਸ਼ ਨੇ ਅਨਿਲ ਜੋਸ਼ੀ ਨੂੰ ਕਿਹਾ ਟਾਇਲ ਮੰਤਰੀ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਉੱਤਰੀ ਤੋਂ ਚੌਣ ਮੈਦਾਨ ‘ਚ ਉਤਰੇ ਉਮੀਦਵਾਰ ਮੁਨੀਸ਼

PPN1201201701

ਅਗਰਵਾਲ ਨੇ ਹਲਕੇ ਵਿਚ ਚੌਣ ਪ੍ਰਚਾਰ ਕਰਨ ਦੌਰਾਨ ਪੰਜਾਬ ਦੇ ਵਿਕਾਸ ਮੰਤਰੀ ਅਨਿਲ ਜੋਸ਼ੀ, ਜੋ ਕਿ ਹਲਕਾ ਉੱਤਰੀ ਦੇ ਵਿਧਾਇਕ ਵੀ ਹਨ, ਨੂੰ ਵਿਕਾਸ ਮੰਤਰੀ ਕਹਿਣ ਦੀ ਬਜਾਏ ਟਾਇਲ ਮੰਤਰੀ ਗਰਦਾਨਦਿਆਂ ਕਿਹਾ ਕਿ ਜੋਸ਼ੀ ਨੇ ਪੰਜਾਬ ਦਾ ਵਿਕਾਸ ਮੰਤਰੀ ਹੋਣ ਜਿਹੇ ਕੋਈ ਫਰਜ਼ ਅਦਾ ਨਹੀਂ ਕੀਤੇ।ਸ਼ਹਿਰ ਦੇ ਕੁੱਝ ਕੁ ਇਲਾਕੇ ਦੀਆਂ ਸੜਕਾਂ ‘ਤੇ ਟਾਇਲਾਂ ਲਗਵਾ ਦੇਣੀਆਂ ਅਤੇ ਬਾਕੀ ਦੇ ਪੰਜਾਬ ਵੱਲ ਧਿਆਨ ਨਾ ਦੇਣਾ, ਉਨ੍ਹਾਂ ਦੀ ਵੱਡੀ ਲਾਪਰਵਾਹੀ ਹੈ।ਮੁਨੀਸ਼ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਹਲਕਾ ਉੱਤਰੀ ਦੇ ਹੀ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿਥੇ ਢੰਗ ਨਾਲ ਸੜਕਾਂ ਤੱਕ ਵੀ ਨਹੀਂ ਬਣੀਆਂ।
ਅਗਰਵਾਲ ਨੇ ਅਕਾਲੀ-ਭਾਜਪਾ ਉਤੇ ਪੰਜਾਬ ਦੇ ਸਾਰੇ ਕਾਰੋਬਾਰਾਂ `ਤੇ ਕਬਜ਼ਾ ਕੀਤੇ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਗਠਜੋੜ ਦੇ ਨੇਤਾਵਾਂ ਨੇ ਵਿਕਾਸ ਦੀ ਆੜ ਵਿਚ ਆਪਣੇ ਹੀ ਕਾਰੋਬਾਰ ਪ੍ਰਫੁਲਿਤ ਕੀਤੇ ਹਨ ਅਤੇ ਆਮ ਜਨਤਾ ਨੂੰ ਭੁੱਖੇ ਮਰਨ `ਤੇ ਮਜ਼ਬੁਰ ਕੀਤਾ ਹੈ।ਅਗਰਵਾਲ ਨੇ ਕਿਹਾ ਕਿ ਅਜਿਹੀਆਂ ਨੀਤੀਆਂ ਕਾਰਨ ਹੀ ਸੂਬੇ ਵਿਚ ਬੇਰੁਜ਼ਗਾਰੀ ਵੀ ਵਧੀ ਹੈ।ਉਨ੍ਹਾਂ ਨੇ ਦਾਅਵਾ ਕੀਤਾ ਕਿ ‘ਆਪ’ ਦੇ ਰਾਜ ਵਿਚ ਸਾਰੇ ਸਰਕਾਰੀ ਠੇਕੇ ਆਮ ਜਨਤਾ ਵਿਚ ਮੈਰਿਟ ਦੇ ਆਧਾਰ `ਤੇ ਵੰਡੇ ਜਾਣਗੇ, ਜਿਸ ਨਾਲ ਸੂਬੇ ‘ਚੋਂ ਬੇਰੁਜ਼ਗਾਰੀ ਦਾ ਖਾਤਮਾ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਆਪ’ ਦੀਆਂ ਨੀਤੀਆਂ ਮੁਤਾਬਕ ਉਨ੍ਹਾਂ ਦਾ ਕੋਈ ਵੀ ਨੇਤਾ ਆਪਣੀ ਸਰਕਾਰੀ ਤਾਕਤ ਦੀ ਦੁਰਵਰਤੋਂ ਨਹੀਂ ਕਰ ਪਾਵੇਗਾ।ਮੁਨੀਸ਼ ਅਗਰਵਾਲ ਨੂੰ ਹਲਕੇ ਵਿਚ ਪ੍ਰਚਾਰ ਦੌਰਾਨ ਕਾਫੀ ਭਰਵਾ ਹੁੰਗਾਰਾ ਵੀ ਮਿਲਿਆ।ਅਗਰਵਾਲ ਦੇ ਪ੍ਰਚਾਰ ਟੋਲੇ ਵਿਚ ਪੰਜਾਬ ਮੀਤ ਪ੍ਰਧਾਨ ਮਹਿਲਾ ਵਿੰਗ ਸ਼ਿਵਾਨੀ ਸ਼ਰਮਾ, ਗੋਰੀ ਅਰੋੜਾ, ਨੁਰੀਨ ਮਹਾਜਨ, ਨਿਤਿਨ ਗੁਪਤਾ, ਸੁਮਿੱਤ ਸਿੰਘਾਨੀਆ, ਜਗਤਾਰ ਸਿੰਘ, ਗੁਲਾਬ ਸਿੰਘ, ਬਲਬੀਰ ਸਿੰਘ, ਸੁਸ਼ੀਲ ਸ਼ਰਮਾ, ਜੈਫੀ (ਆਸਟ੍ਰੇਲੀਆ) ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply