Thursday, November 21, 2024

ਲੋਹੜੀ ਦਾ ਤਿਓਹਾਰ ਮਨਾਓ

ਗੁਰਪ੍ਰੀਤ ਰੰਗੀਲਪੁਰ

ਲੋਹੜੀ ਦਾ ਤਿਓਹਾਰ ਮਨਾਓ ।
ਬੋਲੀਆਂ, ਗਿੱਧੇ, ਭੰਗੜੇ ਪਾਓ ।

ਡੋਡੀਆਂ, ਰੇੜੀਆਂ, ਗਚਕ ਮੰਗਾਓ ।
ਤਾੀ ਦੀ ਭੱਠੀਓਂ ਜਵਾਰ ਭਣਾਓ ।

ਫੁੱਲ੍ਹਿਆਂ ਦੇ ਵਿੱਚ ਗੁੜ ਰਲਾਓ ।
ਸਰ੍ਹੋਂ ਦੇ ਸਾਗ ਨੂੰ ਤੜਕੇ ਲਾਓ ।

ਚੁੱਲ੍ਹੇ ਰੌਅ ਦੀ ਖੀਰ ਬਣਾਓ ।
ਪਰਿਵਾਰ ਨਾਲ ਰਲ-ਮਿਲ ਕੇ ਖਾਓ ।

ਪੁੱਤਰਾਂ ਨਾਲ ਧੀਅ ਵੀ ਵਡਿਆਓ ।
ਧੀ ਦੀ ਵੀ ਭਾਜੀ ਵਰਤਾਓ ।

ਖੁੱਲ੍ਹੇ ਥਾਂ ਹੀ ਪਤੰਗ ਚੜਾਓ ।
ਨਾ ਚਾੀਨਾ ਡੋਰ ਨੂੰ ਹੱਥ ਲਗਾਓ ।

ਛੱਤਾਂ ਤੇ ਨਾ ਡੀ.ਜੇ. ਵਜਾਓ ।
ਨਸ਼ਿਆਂ ਦਾ ਨਾ ਦੌਰ ਚਲਾਓ ।

ਪਰਿਵਾਰ ਅਤੇ ਸਮਾਜ ਬਚਾਓ ।
ਆਪਣਾ ਬਣਦਾ ਫਰਜ਼ ਨਿਭਾਓ ।

ਲੋਹੜੀ ਦਾ ਤਿਓਹਾਰ ਮਨਾਓ ।
ਬੋਲੀਆਂ, ਗਿੱਧੇ, ਭੰਗੜੇ ਪਾਓ ।
Gurpreet Rangilpur1

 

 

 

 

 
ਗੁਰਪ੍ਰੀਤ ਰੰਗੀਲਪੁਰ
     ਮੋ.9855207071

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply