ਜੇਲ੍ਹ ਦੇ ਸੁਧਾਰ ਨਵੀਂ ਤਕਨੀਕ ਨਾਲ ਕੀਤੇ ਜਾਣ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ)- ਇੰਨਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਨਵ-ਨਿਯੁਕਤ ਜੇਲ੍ਹ, ਸੈਰ ਸਪਾਟਾ, ਸਭਿਆਚਾਰਕ ਮੰਤਰੀ ਸੋਹਣ ਸਿੰਘ ਠੰਡਲ ਦੀ ਨਿਯੁੱਕਤੀ ਤੇ ਉਹਨਾਂ ਨੂੰ ਵਧਾਈ ਦਿੰਦੇ ਹਨ ਅਤੇ ਆਸ ਕਰਦੇ ਹਨ ਕਿ ਜੇਲ੍ਹਾ ਦੇ ਹੋਰ ਸਰਵਪੱਖੀ ਵਿਕਾਸ ਅਤੇ ਨਜ਼ਰਬੰਦ ਕੈਦੀਆਂ ਨੂੰ ਨਸ਼ਾ ਮੁਕਤ ਕਰ ਚੰਗੀ ਜਿੰਦਗੀ ਜਿਉਣ ਲਈ ਉਤਸ਼ਾਹਤ ਕਰਨ ਦੇ ਸੁਖੇਵੇ ਰਾਹ ਪ੍ਰਦਾਨ ਕਰਨਗੇ। ਉਹਨਾਂ ਕਿਹਾ ਕਿ ਉਹ ਆਪਣੇ ਇਕ ਪੰਜ ਮੈਂਬਰੀ ਵਫਦ ਨਾਲ ਜਲਦ ਹੀ ਜੇਲ੍ਹ ਮੰਤਰੀ ਸ੍ਰ. ਠੰਡਲ ਨਾਲ ਮੁਲਾਕਾਤ ਕਰਨਗੇ ਅਤੇ ਜੇਲ੍ਹ ਪ੍ਰਸ਼ਾਸ਼ਨ ਤੇ ਕੈਦੀਆਂ ਦੀਆਂ ਮੁਸ਼ਕਲਾਂ ਤੋਂ ਉਹਨਾਂ ਨੂੰ ਜਾਣੂ ਕਰਵਾਉਣਗੇ। ਜਿਨ੍ਹਾਂ ਵਿੱਚ ਖਾਸ ਕਰਕੇ ਰਿਹਾਈ, ਛੁੱਟੀ, ਲੋਂੜੀਦੀਆਂ ਸਹੂਲਤਾਂ, ਮੁੱਢਲਾ ਵਿਕਾਸ ਮੁੱਖ ਤੌਰ ਤੇ ਸ਼ਾਮਲ ਹੋਣਗੇ ਅਤੇ ਇਸ ਦੇ ਨਾਲ ਅਪੀਲ ਕਰਨਗੇ ਕਿ ਜੇਲ੍ਹਾ ਵਿੱਚ ਕੀਤੇ ਜਾਣ ਵਾਲੇ ਵਿਕਾਸ ਨੂੰ ਆਧੁਨਿਕ ਨੀਤੀ ਤਹਿਤ ਆਪ-ਗਰੇਡ ਕੀਤਾ ਜਾਵੇ।