Wednesday, August 6, 2025
Breaking News

ਸਿਡਾਨਾ ਇੰਟਰਨੈਸ਼ਨਲ ਸਕੂਲ ਵਿਖੇ ਮਾਪੇ ਅਧਿਆਪਕ ਜਾਗਰੂਕਤਾ ਦਿਵਸ ਮਨਾਇਆ ਗਿਆ

PPN140601
ਅੰਮ੍ਰਿਤਸਰ, 14 ਜੂਨ  (ਪੰਜਾਬ ਪੋਸਟ ਬਿਊਰੋ)-  ਸਿਡਾਨਾ ਇੰਟਰਨੈਸ਼ਨਲ ਸਕੂਲ, ਖਿਆਲਾ ਖੁਰਦ, ਰਾਮ ਤੀਰਥ ਰੋਡ, ਅੰਮ੍ਰਿਤਸਰ ਵਿਖੇ ਮਾਪੇ ਅਧਿਆਪਕ ਜਾਗਰੂਕਤਾ ਦਿਵਸ ਮਿਤੀ 13 ਅਤੇ 14 ਜੂਨ  ਨੂੰ ਮਨਾਇਆ ਗਿਆ। ਦੋਨੋਂ ਦਿਨ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਪਹੁੰਚ ਕੇ ਵਿਦਿਆਰਥੀਆਂ ਵੱਲੋ ਬਣਾਏ ਗਏ ਆਰਟ ਐਂਡ ਕਰਾਫਟ ਦੀ ਪ੍ਰਦਸ਼ਨੀ ਅਤੇ ਪ੍ਰੋਗਰੇਸ ਰਿਪੋਰਟ ਨੂੰ ਵੇਖ ਕੇ ਵਿਦਿਆਰਥੀਆਂ ਦਾ ਮਨੋਬਲ ਵਧਾਇਆ। ਸਿਡਾਨਾ ਇੰਟਰਨੈਸ਼ਨਲ ਸਕੂਲ ਵੱਲੋਂ ਬੱਚਿਆਂ ਦੀ ਸਖਸ਼ੀਅਤ ਨਿਖਾਰਣ ਲਈ ਕੀਤੀਆਂ ਜਾ ਰਹੀਆਂ ਅਣਥੱਕ ਕੌਸ਼ਿਸ਼ਾਂ ਤੇ ਵੀ ਚਾਨਣਾ ਪਾਇਆ ਗਿਆ। ਕੁੱਲ ਮਿਲਾ ਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਸਿਡਾਨਾ ਇੰਟਰਨੈਸ਼ਨਲ ਸਕੂਲ ਵੱਲੋਂ ਕੀਤੀਆਂ ਗਈਆਂ ਅਣਥੱਕ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਡਾ: ਜੀਵਨ ਜੋਤੀ ਸਿਡਾਨਾ, ਮੈਨੇਜਰ ਸਿਡਾਨਾ ਇੰਟਰਨੈਸਨਲ ਸਕੂਲ, ਇੰਜੀ. ਸ਼ਮੀਰ ਸਿੰਘ ਜੀ, ਪ੍ਰਿੰਸੀਪਲ ਸਿਡਾਨਾ ਪੌਲੀਟੈਕਨਿਕ ਕਾਲਜ, ਸ੍ਰੀ ਪੀ.ਐਸ ਗਿੱਲ, ਸਕੂਲ ਐਡਮਿਨਿਸਟਰੇਟਰ, ਮਾਪੇ, ਅਧਿਆਪਕ ਅਤੇ ਵਿਦਿਆਰਥੀ ਹਾਜ਼ਿਰ ਸਨ।ਇਹਨਾਂ ਦਿਨਾਂ ਵਿਚ ਅਧਿਆਪਕਾਂ ਨੇ ਮਾਪਿਆਂ ਨੂੰ ਇਸ ਤੱਥ ਤੋਂ ਜਾਗਰੂਕ ਕਰਵਾਇਆ ਕਿ ਗਰਮੀ ਦੀਆਂ ਛੁੱਟੀਆਂ ਦੇ ਦਿਨਾਂ ਵਿੱਚ ਕਿਵੇਂ ਬੱਚੇ ਘਰ ਬੈਠ ਕੇ ਵੱਖ ਵੱਖ ਗਤੀਵਿਧੀਆਂ ਕਰ ਸਕਦੇ ਹਨ ਅਤੇ ਅਪਣੀ  ਸ਼ਖਸ਼ੀਅਤ ਨੂੰ  ਨਿਖਾਰ ਸਕਦੇ ਹਨ। ਹਰ ਇੱਕ ਅਧਿਆਾਪਕ ਨੇ ਆਪਣੇ ਆਪਣੇ ਖੇਤਰ ਵਿੱਚ ਬਚਿਆਂ ਨੂੰ ਕਿਰਿਆਂ ਭਰਪੂਰ ਗਤੀਵਿਧੀਆਂ ਦੇ ਬਾਰੇ ਜਾਣੂ ਕਰਵਾਇਆ ਅਤੇ ਇਹਨਾਂ ਗਤੀਵਿਧੀਆਂ ਨੂੰ ਕਰਨ ਬਾਰੇ ਗਾਈਡੈਂਸ ਦਿੱਤੀ। ਸਿਡਾਨਾ ਇੰਟਰਨੈਸ਼ਨਲ ਸਕੂਲ ਦੀ ਇਸ ਕੋਸ਼ਿਸ਼ ਦੀ ਮਾਪਿਆਂ ਵਲੋਂ ਸ਼ਲਾਘਾਂ ਕੀਤੀ ਗਈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply