Friday, August 28, 2026

ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਦਾ 9ਵਾਂ ਸਲਾਨਾ ਸਮਾਗਮ ਅਯੋਜਿਤ

ਅੰਮ੍ਰਿਤਸਰ, 3 ਫਰਵਰੀ (ਪ੍ਰੀਤਮ ਸਿੰਘ) ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦੇ 9ਵੇਂ ਸ਼ੁਕਰਾਨਾ ਸਮਾਗਮ ਅਤੇ ਬਾਬਾ ਕੁੁੰਦਨ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਰਾਂ ਵਿਖੇ ਤਿੰਨ ਦਿਨ ਦੇ ਜਪ-ਤਪ ਕਰਵਾਏ ਗਏ। ਜਿਸ ਦੌਰਾਨ ਸੰਗਤਾਂ ਨੇ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਚੌਪਈ ਸਾਹਿਬ ਅਤੇ ਵਾਹਿਗੁਰੂ ਸਿਮਰਨ ਦੇ ਜਾਪ ਦੀਆਂ ਸੰਗਤਾਂ ਨੇ ਹਾਜਰੀਆਂ ਲਾਈਆ ਅਤੇ ਹਰ ਰੋਜ਼ ਸ਼ਾਮ 3 ਵਜੇ ਤੋਂ 6 ਵਜੇ ਤੱਕ ਕਥਾ ਕੀਰਤਨ ਦੇ ਦੀਵਾਨ ਵੀ ਸਜਾਏ ਗਏ।PPN0302201725

ਇਹਨਾਂ ਸਮਾਗਮਾਂ ਵਿੱਚ ਭਾਈ ਅਮਨਦੀਪ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਅੰਤਰਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਅਮਨਦੀਪ ਸਿੰਘ (ਗੁ. ਭਾਈ ਮੰਝ ਸਾਹਿਬ), ਭਾਈ ਨਰਿੰਦਰ ਸਿੰਘ ਛੇਹਰਟੇ ਵਾਲੇ, ਬਾਬਾ ਦੀਪ ਸਿੰਘ ਜੀ ਮਿਸ਼ਨ ਸਕੂਲ ਦੇ ਬੱਚੇ, ਭਾਈ ਅੰਤਰਪ੍ਰੀਤ ਸਿੰਘ ਸਾਜਨ, ਭਾਈ ਸੁਖਵਿੰਦਰ ਸਿੰਘ ਗੋਗਾ, ਬੀਬੀ ਪਰਮਜੀਤ ਕੋਰ, ਬੀਬੀ ਹਰਪ੍ਰੀਤ ਕੋਰ, ਜਸਪਾਲ ਨਗਰ ਦੀਆਂ ਬੀਬੀਆਂ ਦੇ ਜੱਥੇ ਨੇ ਕੀਰਤਨ ਦੀ ਹਾਜਰੀ ਭਰੀ।ਜਿਸ ਉਪਰੰਤ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕਤਿਾ। ਭਾਈ ਸਾਹਿਬ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਾਹਰੋਂ ਆਈਆਂ ਸੰਗਤਾਂ ਲਈ ਤਿਆਰ ਕੀਤੀ ਗਈ ਬਾਬਾ ਕੁੰਦਨ ਸਿੰਘ ਸੰਗਤ ਨਿਵਾਸ ਦੇ 9 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ 9ਵਾਂ ਸਲਾਨਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਉਨਾਂ ਕਿਹਾ ਕਿ ਬਾਬਾ ਕੁੰਦਨ ਸਿੰਘ ਜੀ ਕਥਨੀ ਤੇ ਕਰਨੀ ਦੇ ਪੂਰੇ ਸਨ, ਜਿੰਨਾਂ ਨੇ ਸਭ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਣ ਦੀ ਪ੍ਰੇਰਣਾ ਕੀਤੀ।ਐਸੇ ਮਹਾਂਪੁਰਸ਼ਾਂ ਦੇ ਦਿਹਾੜੇ ਮਨਾਉਣ ਨਾਲ ਸਾਨੂੰ ਮਹਾਂਪੁਰਸ਼ ਦੇ ਜੀਵਨ ਤੋਂ ਚੰਗੀ ਸੇਧ ਮਿਲਦੀ ਹੈ।ਸਰਾਂ ਦੇ ਸੰਚਾਲਕ ਭਾਈ ਅਮਰਜੀਤ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਭਾਈ ਪ੍ਰਿਤਪਾਲ ਸਿੰਘ ਸੰਚਾਲਕ ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ, ਭਾਈ ਅਰਵਿੰਦਰਪਾਲ ਸਿੰਘ, ਭਾਈ ਬਲਵਿੰਦਰ ਸਿੰਘ ਮੈਨੇਜਰ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ ਵੀ ਹਾਜਰ ਸਨ। ਸਾਰੇ ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਰਿੰਟੂ ਨੇ ਲਾਰੈਂਸ ਰੋਡ ‘ਤੇ ਬੀਬੀਕੇ ਡੀਏਵੀ ਕਾਲਜ ਦੇ ਸਾਹਮਣੇ ਨਵੀਂ ਸੜਕ ਦੇ ਨਿਰਮਾਣ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 26 ਅਗਸਤ (ਜਗਦੀਪ  ਸਿੰਘ) – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ …

Leave a Reply