Sunday, December 22, 2024

ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?

PPA160605

ਅੱਜ-ਕੱਲ੍ਹ ਐਂਡ੍ਰਾਇਡ ਮੋਬਾਈਲਾਂ ਦਾ ਬੋਲਬਾਲਾ ਹੈ, ਪਰ ਇਨ੍ਹਾਂ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। iPhone ਦੇ ਸਾਰੇ ਮੋਬਾਈਲਾਂ ਅਤੇ Samsung ਦੇ ਕੁਝ ਮੋਬਾਈਲਾਂ ਵਿੱਚ ਪੰਜਾਬੀ ਅਸਾਨੀ ਨਾਲ਼ ਪੜ੍ਹੀ-ਲਿਖੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਵਿੱਚ ਕੰਪਨੀ ਵੱਲੋਂ ਪਹਿਲਾਂ ਤੋਂ ਹੀ ਪੰਜਾਬੀ ਫੋਂਟ ਮੌਜੂਦ ਹੁੰਦਾ ਹੈ। ਪਰ Sony, HTC, Micromax, Lava, Samsung ਆਦਿ ਸਾਰੇ ਮੋਬਾਈਲਾਂ ਵਿੱਚ ਪੰਜਾਬੀ ਫੋਂਟ ਨਾ ਹੋਣ ਕਰਕੇ ਇਨ੍ਹਾਂ ਵਿੱਚ ਪੰਜਾਬੀ ਪੜ੍ਹਨ-ਲਿਖਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਦੋਂ ਵੀ ਕੋਈ Whatsapp, Facebook ਜਾਂ ਈਮੇਲ ‘ਤੇ ਪੰਜਾਬੀ ਵਿੱਚ ਸੰਦੇਸ਼ ਭੇਜਦਾ ਹੈ ਤਾਂ ਡੱਬੀਆਂ ਹੀ ਦਿਖਾਈ ਦਿੰਦੀਆਂ ਹਨ। ਪਰ ਇਸ ਸਬੰਧ ਵਿੱਚ ਖੋਜ ਕਰਦੇ ਹੋਏ ਮੈਂ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ ਜੋ ਤਰਤੀਬਵਾਰ ਹੇਠ ਲਿਖੇ ਪੜਾਵਾਂ ਅਨੁਸਾਰ ਹੈ।
1. ਸਭ ਤੋਂ ਪਹਿਲਾਂ Google Play Store ਜਾਂ ModestJasdeep.wordpress.com ਤੋਂ Gurmukhi Keyboard ਅਤੇ Textgram ਨਾਂ ਦੀਆਂ ਦੋ ਐਪਲੀਕੇਸ਼ਨਾਂ ਡਾਊਨਲੋਡ ਕਰਕੇ ਇੰਸਟਾਲ ਕਰ ਲਵੋ।
2. Gurmukhi Keyboard ਨੂੰ ਚਲਾਉਣ ਲਈ ਮੋਬਾਈਲ ਦੀ Setting, ਫ਼ਿਰ Language & Keyboard ਵਿੱਚ ਜਾ ਕੇ Keyboard Settings ਦੇ ਨੀਚੇ Gurmukhi Keyboard ਦੇ ਵਿਕਲਪ(ਤਸਵੀਰ ਵਿੱਚ ਨੰਬਰ 1 ਦੇਖੋ) ਨੂੰ ਮਾਰਕ ਕਰ ਦਿਓ। ਹੁਣ ਤੁਸੀਂ ਮੋਬਾਈਲ ਵਿੱਚ ਜਿੱਥੇ ਵੀ ਪੰਜਾਬੀ ਟਾਈਪ ਕਰਨਾ ਚਹੁੰਦੇ ਹੋ ਉਸ Text Box ਵਿੱਚ ਜਾ ਕੇ 2 ਕੁ ਸਕਿੰਟ ਤੱਕ ਉੰਗਲੀ ਨਾਲ਼ ਕਲਿੱਕ ਕਰੀ ਰੱਖੋ। ਇੱਕ ਮੀਨੂ ਖੁਲ੍ਹੇਗਾ। ਉਸ ਵਿੱਚ Input Methods(ਜਾਂ ਤੁਹਾਡੇ ਮੋਬਾਈਲ ਅਨੁਸਾਰ ਇਸੇ ਤਰ੍ਹਾਂ ਦਾ ਕੋਈ ਵਿਕਲਪ ਆਵੇਗਾ) ਦੀ ਚੋਣ ਕਰੋ। ਕੀਬੋਰਡਾਂ ਦੀ ਇੱਕ ਸੂਚੀ ਦਿਖਾਈ ਦੇਵੇਗੀ, ਉਸ ਵਿੱਚੋਂ Gurmukhi Keyboard ਚੁਣੋ। ਤੁਹਾਡੇ ਸਾਮ੍ਹਣੇ ਪੰਜਾਬੀ ਲਿੱਪੀ ਵਾਲ਼ਾ ਕੀਬੋਰਡ ਖੁੱਲ੍ਹ ਜਾਵੇਗਾ। ਇਸ ਕੀਬੋਰਡ ਦੇ Spacebar ਬਟਨ ‘ਤੇ English ਜਾਂ Punjabi ਲਿਖਿਆ ਦਿਖਾਈ ਦੇਵੇਗਾ। ਅਗਰ ਭਾਸ਼ਾ English ਹੋਵੇ ਤਾਂ Spacebar ਨੂੰ ਸਲਾਈਡ ਕਰਨ ‘ਤੇ ਪੰਜਾਬੀ ਭਾਸ਼ਾ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਤੁਸੀਂ Gurmukhi Keyboard ਨਾਲ਼ ਦੋਨਾਂ ਭਾਸ਼ਾਵਾਂ ਵਿੱਚ ਲਿਖ ਸਕਦੇ ਹੋ। ਸਗੋਂ Gurmukhi Keyboard Settings ਵਿੱਚ ਜਾ ਕੇ ਹਿੰਦੀ ਭਾਸ਼ਾ ਨੂੰ ਮਾਰਕ ਕਰਕੇ ਹਿੰਦੀ ਵਿੱਚ ਵੀ ਟਾਈਪ ਕਰ ਸਕਦੇ ਹੋ। ਹੁਣ ਪੰਜਾਬੀ ਵਿੱਚ ਟਾਈਪ ਤਾਂ ਕੀਤਾ ਜਾ ਸਕੇਗਾ ਪਰ Text Box ਵਿੱਚ ਪੰਜਾਬੀ ਦਿਖਾਈ ਦੇਣ ਦੀ ਜਗ੍ਹਾ ਡੱਬੀਆਂ ਹੀ ਦਿਖਾਈ ਦੇਣਗੀਆਂ(ਤਸਵੀਰ ਵਿੱਚ ਨੰਬਰ 2 ਦੇਖੋ)। ਇਸ ਸਮੱਸਿਆ ਦਾ ਹੱਲ ਅਗਲੇ ਪੜਾਅ ਵਿੱਚ ਹੈ।
3. ਹੁਣ Textgram ਨਾਂ ਦੀ ਐਪਲੀਕੇਸ਼ਨ ਖੋਲ੍ਹੋ। Next ‘ਤੇ ਕਲਿੱਕ ਕਰੋ। ਫ਼ਿਰ Templates(ਤਸਵੀਰ ਵਿੱਚ ਨੰਬਰ 3 ਦੇਖੋ) ‘ਤੇ ਕਲਿੱਕ ਕਰੋ। Templates ਬਟਨ ਦੇ ਉੱਪਰ ਕੁਝ Templates ਖੁੱਲ੍ਹ ਜਾਣਗੀਆਂ। ਓਨ੍ਹਾਂ ਨੂੰ ਉਂਗਲੀ ਨਾਲ਼ ਸੱਜਿਓਂ ਖੱਬੇ ਵੱਲ ਸਲਾੲਈਡ ਕਰੋ। ਨੌਵੇਂ ਕੁ ਨੰਬਰ ‘ਤੇ ਇੱਕ ਲੱਕੜ ਦੇ ਰੰਗ(ਤਸਵੀਰ ਵਿੱਚ ਨੰਬਰ 4 ਦੇਖੋ) ਵਰਗੀ Template ਦੀ ਚੋਣ ਕਰੋ। ਇਸ Template ਦੇ ਖੁੱਲ੍ਹਣ ਤੋਂ ਬਾਅਦ ਸਕਰੀਨ ‘ਤੇ ਡਬਲ ਕਲਿੱਕ(ਤਸਵੀਰ ਵਿੱਚ ਨੰਬਰ 5 ਦੇਖੋ) ਕਰੋ। ਚਿੱਟੇ ਰੰਗ ਦਾ ਇੱਕ Text Box ਖੁੱਲ੍ਹੇਗਾ। ਪੜਾਅ ਨੰਬਰ 2 ਵਿੱਚ ਦਰਸਾਏ ਅਨੁਸਾਰ Gurmukhi Keyboard ਰਾਹੀਂ ਇਸ Text Box ਵਿੱਚ ਪੰਜਾਬੀ ਬੜੀ ਅਸਾਨੀ ਨਾਲ਼ ਟਾਈਪ ਕੀਤੀ ਜਾ ਸਕਦੀ ਹੈ ਜੋ ਕਿ ਹੁਣ ਡੱਬੀਆਂ ਦੀ ਜਗ੍ਹਾ ਪੰਜਾਬੀ ਵਿੱਚ ਹੀ ਦਿਖਾਈ ਦੇਵੇਗੀ। ਆਪਣੀ ਮਨਚਾਹੀ ਪੰਜਾਬੀ ਟਾਈਪ ਕਰੋ। ਟਾਈਪਿੰਗ ਮੁਕੰਮਲ ਹੋਣ ਉਪਰੰਤ ਟਾਈਪ ਕੀਤੀ ਗਈ ਪੰਜਾਬੀ ਲਿਖਤ ਨੂੰ “Select All” ਵਿਕਲਪ ਨਾਲ਼ ਸਿਲੈਕਟ ਕਰੋ। (Select All ਵਿਕਲਪ ਕਿਸੇ ਵੀ ਲਿਖਤ ‘ਤੇ ਉਂਗਲੀ 2 ਕੁ ਸਕਿੰਟ ਦੱਬੇ ਰੱਖਣ ਨਾਲ਼ ਚਾਲੂ ਹੁੰਦਾ ਹੈ।) ਸਿਲੇਕਟ ਕੀਤੀ ਲਿਖਤ ‘ਤੇ ਇੱਕ ਵਾਰ ਫ਼ਿਰ ਕਲਿੱਕ ਕਰਕੇ Copy ਦਾ ਵਿਕਲਪ ਚੁਣੋ ਜਿਸ ਨਾਲ਼ ਤੁਹਾਡੀ ਲਿਖਤ ਕਾਪੀ ਹੋ ਜਾਵੇਗੀ। ਹੁਣ ਤੁਸੀਂ ਆਪਣੀ ਲਿਖਤ ਨੂੰ Email, Facebook ਜਾਂ Whatsapp ‘ਤੇ ਜਾ ਕੇ Text Box ਵਿੱਚ Paste ਕਰਕੇ ਕਿਸੇ ਨੂੰ ਵੀ ਭੇਜ ਸਕਦੇ ਹੋ। Paste ਵਿਕਲਪ Text Box ‘ਚ ਉਂਗ਼ਲੀ 2 ਕੁ ਸਕਿੰਟ ਦਬਾਕੇ ਰੱਖਣ ਨਾਲ਼ ਚਾਲੂ ਕੀਤਾ ਜਾ ਸਕਦਾ ਹੈ।
4. ਅਗਰ ਤੁਹਾਨੂੰ Whatsapp, Facebook ਜਾਂ Email ‘ਤੇ ਪੰਜਾਬੀ ਵਿੱਚ ਕੋਈ ਸੰਦੇਸ਼ ਆਉਂਦਾ ਹੈ ਜੋ ਕਿ ਡੱਬੀਆਂ ਵਿੱਚ ਦਿਖਾਈ ਦੇਣ ਕਰਕੇ ਪੜ੍ਹਿਆ ਨਹੀਂ ਜਾ ਸਕਦਾ ਤਾਂ ਉਸ ਸੰਦੇਸ਼ ਨੂੰ Copy ਕਰਕੇ ਪੜਾਅ ਨੰਬਰ 3 ਵਿੱਚ ਦੱਸੀ ਗਈ Textgram ਐਪਲੀਕੇਸ਼ਨ ਦੀ Template ਦੇ Text Box ਵਿੱਚ Paste ਕਰਕੇ ਅਸਾਨੀ ਨਾਲ਼ ਪੜ੍ਹਿਆ ਜਾ ਸਕਦਾ ਹੈ।
ਸੋ ਜਿੰਨਾਂ ਐਂਡ੍ਰਾਇਡ ਫ਼ੋਨਾਂ ‘ਚ ਪੰਜਾਬੀ ਪੜ੍ਹਨ-ਲਿਖਣ ਦੀ ਸਮੱਸਿਆ ਹੈ, ਉਹ ਉਪਰੋਕਤ ਵਿਧੀ ਅਨੁਸਾਰ ਅਸਾਨੀ ਨਾਲ਼ ਹੱਲ ਕੀਤੀ ਜਾ ਸਕਦੀ ਹੈ।

PPA160606

ਜਸਦੀਪ ਸਿੰਘ
ਪਿੰਡ ਤੇ ਡਾ.:- ਆਸੀ ਕਲਾਂ
ਲੁਧਿਆਣਾ – 141203
ਮੋ: 95-92-120-120
www.ModestJasdeep.wordpress.com

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply