ਨਵੀਂ ਦਿੱਲੀ, ਜੂਨ (ਅੰਮ੍ਰਿਤ ਲਾਲ ਮੰਨਣ)- ਭਗਤ ਕਬੀਰ ਜੀ ਦਾ ਜਨਮ ਦਿਵਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਨਾਇਆ ਗਿਆ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਅਪਾਰਦੀਪ ਸਿੰਘ ਯੂ.ਕੇ. ਵਾਲੇ, ਅਤੇ ਦਿੱਲੀ ਕਮੇਟੀ ਦਾ ਹਜੂਰੀ ਰਾਗੀ ਜੱਥਾ ਭਾਈ ਹਰਜੀਤ ਸਿੰਘ ਭਾਈ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਅਤੇ ਗਿਆਨੀ ਬਲਜੀਤ ਸਿੰਘ ਰੋਪੜ ਵਾਲਿਆਂ ਨੇ ਕਥਾ ਰਾਹੀਂ ਨਿਹਾਲ ਕੀਤਾ। ਧਰਮ ਪ੍ਰਚਾਰ ਕਮੇਟੀ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਨੇ ਭਗਤ ਕਬੀਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਬਾਣੀ ਦਾ ਜ਼ਿਕਰ ਕਰਦੇ ਹੋਏ ਭਗਤ ਜੀ ਨੂੰ ਮਨੁੱਖਤਾ ਦੀ ਸੱਚੀ ਸੋਚ ਰੱਖਣ ਕਰਕੇ ਰਬ ਦੀ ਭਗਤੀ ‘ਚ ਆਪਣਾ ਜੀਵਨ ਗੁਜਾਰਣ ਵਾਲਾ ਸੱਚਾ ਬੰਦਾ ਵੀ ਐਲਾਨਿਆ। ਕਬੀਰ ਜੀ ਨੂੰ ਵੱਡਾ ਸਮਾਜ ਸੁਧਾਰਕ ਦੱਸਦੇ ਹੋਏ ਸਮਾਜ ‘ਚ ਫੈਲੀ ਜਾਤ-ਪਾਤ ਤੇ ਵਰਣ ਵੰਡ ਤੇ ਆਪਣੀ ਲੇਖਣੀ ਨਾਲ ਵੱਡੀ ਚੋਟ ਮਾਰਣ ਕਰਕੇ ਮੌਂਟੀ ਨੇ ਉਨ੍ਹਾਂ ਦੀ ਬਾਣੀ ਦੇ ਸਾਰ ਨੂੰ ਸਮਝਣ ਦੀ ਸੰਗਤਾਂ ਨੂੰ ਬੇਨਤੀ ਕੀਤੀ । ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਦਿੱਲੀ ਕਮੇਟੀ ਦੇ ਮੈਂਬਰ ਗੁਰਬਚਨ ਸਿੰਘ ਚੀਮਾ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਭਗਤਾ, ਗੁਰੂ ਸਿੱਖ ਅਤੇ ਗੁਰੂ ਸਾਹਿਬ ਦੇ ਸਾਰੇ ਦਿਹਾੜੇ ਦਿੱਲੀ ਕਮੇਟੀ ਵੱਲੋਂ ਮਨਾਉਣ ਨੂੰ ਚੰਗਾ ਕਦਮ ਦੱਸਦੇ ਹੋਏ ਇਸ ਕਾਰਜ ਦੇ ਮਾਧਿਅਮ ਨਾਲ ਸੰਗਤਾਂ ਤਕ ਸਿੱਖ ਇਤਿਹਾਸ ਦੀ ਜਾਣਕਾਰੀ ਵੱਡੇ ਪੱਧਰ ਤੇ ਪੁਜਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਰਾਗੀ ਜਥਿਆਂ ਨੂੰ ਸਿਰੋਪਾਉ ਰਾਹੀਂ ਸਨਮਾਨਿਤ ਵੀ ਕੀਤਾ ਗਿਆ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …