ਗੁਰੂ ਰਵਿਦਾਸ ਮਹਾਰਾਜ ਜੀ ਦੇ 640ਵੇਂ ਜਨਮ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ ਅੱਜ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ) -ਸਥਾਨਕ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈਡ ਆਫਿਸ ਭੂਸ਼ਨਪੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸ੍ਰੀ ਹਰੀਦੇਵ ਪਟੇਲ ਅਤੇ ਪੁਰਾਣੀ ਸਭਾ ਵਲੋਂ ਮਰਜ਼ੀ ਅਨੁਸਾਰ ਅਸਤੀਫਾ ਦਿੱਤਾ ਗਿਆ ਅਤੇ ਸਮੂਹ ਮੁਹੱਲਾ ਨਿਵਾਸੀਆਂ ਦੀ ਸਰਬ ਸਹਿਮਤੀ ਨਾਲ ਰਾਮ ਕੁਮਾਰ ਨੂੰ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਹੈਡ ਆਫਿਸ ਭੂਸ਼ਨਪੁਰਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ। ਪ੍ਰਧਾਨ ਸ੍ਰੀ ਰਾਮ ਕੁਮਾਰ ਅਤੇ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਅਸੀ ਤਨ-ਮਨ ਅਤੇ ਧੰਨ ਦੇ ਨਾਲ ਮੰਦਰ ਦੀ ਸੇਵਾ ਕਰਾਂਗੇ।
ਨਵੀਂ ਬਣੀ ਮੰਦਰ ਕਮੇਟੀ ਵਿੱਚ ਪ੍ਰਧਾਨ ਰਾਮ ਕੁਮਾਰ, ਉਪ ਪ੍ਰਧਾਨ ਰਾਮ ਕੁਮਾਰ, ਕਿਸ਼ਨ ਲਾਲ ਜੋਸ਼ੀਆ, ਚੇਅਰਮੈਨ ਕੀਮਤੀ ਨਾਲ ਪਲੇਵਾਲ, ਉਪ ਚੇਅਰਮੈਨ ਸੁਰਜ ਪ੍ਰਕਾਸ਼, ਜਰਨਲ ਸੈਕਟਰੀ ਰਮਨ ਕੁਮਾਰ, ਉਪ ਜਰਨਲ ਸੈਕਟਰੀ ਅਸ਼ਵਨੀ ਕੁਮਾਰ ਜੁਗਾਨੀਆ, ਅਸ਼ਵਨੀ ਕੁਮਾਰ ਕਟਾਰਿਆ, ਸਟੇਜ਼ ਸੈਕਟਰੀ ਦਰਸ਼ਨ ਲਾਲ (ਜਸਵਾਲ), ਮੁਖ ਖਜਾਨਚੀ ਅਮਰਜੀਤ ਸ਼ਾਹੀ, ਉਪ ਖਜਾਨਚੀ, ਹਕੁਮਤ ਰਾਏ, ਦਲਬੀਰ ਕੁਮਾਰ, ਪ੍ਰਚਾਰ ਸਕੱਤਰ ਸੁਰਿੰਦਰ ਕੁਮਾਰ (ਸ਼ੰਮੀ), ਗੁਰਦੀਪ ਕੁਮਾਰ, ਕੀਮਤੀ ਲਾਲ (ਭੋਲਾ), ਪ੍ਰਿਤਪਾਲ, ਸੁਨਿਲ ਕੁਮਾਰ (ਸ਼ੈਂਟੀ), ਬਰਿਜ਼ ਮੋਹਨ (ਟੀਟੂ), ਹੰਸਰਾਜ (ਹੰਸਾ) ਸ਼ਾਮਲ ਹਨ।
ਇਸ ਮੌਕੇ ਗੱਦੀਨਸ਼ੀਨ ਸ੍ਰੀ ਸੰਤ ਬਾਬਾ ਅਵਤਾਰ ਦਾਸ ਹਨ ਅਤੇ ਸੇਵਾਦਾਰ ਮਹਿੰਦਰਪਾਲ (ਮਿੰਦਾ), ਬੱਲੂ, ਸੁਰਜੀਤ ਕੁਮਾਰ, ਕੁਲਵੰਤ ਰਾਏ, ਪ੍ਰਸ਼ੋਤਮ ਕਟਾਰੀਆ, ਟੇਕਚੰਦ, ਪ੍ਰਿਤਮ, ਦਿਆਲ ਚੰਦ, ਗੋਪਾਲ ਸ਼ਾਹੀ (ਸੰਨੀ), ਸਤੀਸ਼ ਕੁਮਾਰ, ਜੋਗਰਾਜ, ਬਲਦੇਵ ਰਾਜ, ਘਣਸ਼ਾਮ, ਮੋਹਨ ਲਾਲ, ਬਾਬਾ ਮੋਹਨ ਲਾਲ, ਜੋਗਰਾਜ, ਬਲਦੇਵ ਰਾਜ ਆਦਿ ਮੌਜੂਦ ਸਨ।
ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 640ਵੇਂ ਜਨਮ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ 9 ਫਰਵਰੀ ਦਿਨ ਵੀਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈਡ ਆਫਿਸ ਭੂਸ਼ਨਪੂਰਾ ਤੋਂ ਠੀਕ 12:00 ਵਜੇ ਰਵਾਨਾ ਹੋਵੇਗਾ । ਉਨਾਂ ਨੇ ਸੰਗਤਾਂ ਨੂੰ ਅਪੀਲ ਬੇਨਤੀ ਹੈ ਕਿ ਨਗਰ ਕੀਰਤਨ ਵਿੱਚ ਪਹੁੰਚ ਕੇ ਹਾਜਰੀਆਂ ਲਵਾਉਣ।